ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਾਰ ਘੰਟੇ ਦੇ ਮੀਂਹ ਨੇ ਲੁਧਿਆਣਾ ਨੂੰ ਕੀਤਾ ਜਲ ਥਲ, ਗਲੀਆਂ ਅਤੇ ਘਰਾਂ 'ਚ ਦਾਖ਼ਲ ਹੋਇਆ ਪਾਣੀ

 
ਲੁਧਿਆਣੇ ਵਿੱਚ ਵੀਰਵਾਰ ਸਵੇਰੇ 7 ਵਜੇ ਤੋਂ 11 ਵਜੇ ਤੱਕ ਹੋਏ ਵਰ੍ਹੇ ਭਾਰੀ ਮੀਂਹ ਨੇ ਨਿਗਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।  ਮੀਂਹ ਨਾਲ ਸੜਕਾਂ ਉੱਤੇ ਪਾਣੀ ਇੱਕਠਾ ਹੋ ਗਿਆ। ਉਥੇ, ਬਿਜਲੀ ਦਾ ਕਰੰਟ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। 


ਮੌਸਮ ਵਿਭਾਗ ਨੇ ਪਹਿਲਾਂ ਹੀ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਰੱਖਿਆ ਸੀ। ਇਸ ਦੇ ਬਾਵਜੂਦ ਨਿਗਮ ਅਫਸਰ ਆਪਣੇ ਬੰਦ ਦਫ਼ਤਰਾਂ ਵਿੱਚ ਬੈਠ ਕੇ ਤਿਆਰੀ ਕਰਦੇ ਰਹੇ। 

 

 

 

 

ਮੀਂਹ ਕਾਰਨ ਰੁਕੇ ਪਾਣੀ ਦਾ ਜਾਇਜ਼ਾ ਲੈਣ ਲਈ ਮੇਅਰ, ਕਮਿਸ਼ਨਰ ਅਤੇ ਕੌਂਸਲਰ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਉੱਤੇ ਗਏ।

 

ਦੱਸਣਯੋਗ ਹੈ ਕਿ 36.8 ਐਮਐਮ ਪਾਣੀ ਨੇ ਪੂਰੇ ਸ਼ਹਿਰ ਨੂੰ ਜਲ ਥਲ ਕਰ ਦਿੱਤਾ ਅਤੇ ਸ਼ਹਿਰ ਦੀਆਂ ਕਈ ਥਾਵਾਂ ਪਾਣੀ ਨਾਲ ਡੁੱਬ ਗਈਆਂ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy Rainfall In Ludhiana Of Punjab