ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਭਾਰੀ ਮੀਂਹ ਨਾਲ ਕੁਝ ਥਾਵਾਂ `ਤੇ ਝੋਨੇ ਦੀ ਫ਼ਸਲ ਬਰਬਾਦ

ਪੰਜਾਬ `ਚ ਭਾਰੀ ਮੀਂਹ ਨਾਲ ਕੁਝ ਥਾਵਾਂ `ਤੇ ਝੋਨੇ ਦੀ ਫ਼ਸਲ ਬਰਬਾਦ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ `ਚ ਸਨਿੱਚਰਵਾਰ ਵੱਡੇ ਤੜਕੇ ਤੋਂ ਲਗਾਤਾਰ ਭਾਰੀ ਵਰਖਾ ਹੋ ਰਹੀ ਹੈ। ਇਸ ਬੇਮੌਸਮੀ ਮੀਂਹ ਨੇ ਕਿਸਾਨਾਂ ਦੇ ਚਿਹਰੇ ਮੁਰਝਾ ਦਿੱਤੇ ਹਨ ਕਿਉਂਕਿ ਪੰਜਾਬ ਤੇ ਹਰਿਆਣਾ ਦੋਵੇਂ ਹੀ ਸੂਬਿਆਂ ਤੇ ਕੁਝ ਇਲਾਕਿਆਂ `ਚ ਝੋਨੇ ਦੀ ਖੜ੍ਹੀ ਫ਼ਸਲ ਬਰਬਾਦ ਹੋ ਗਈ ਹੈ। ਜੇ ਵਰਖਾ ਇੰਝ ਹੀ ਜਾਰੀ ਰਹੀ, ਤਾਂ ਇਸ ਵਾਰ ਚੌਲਾਂ ਦੀ ਫ਼ਸਲ ਦਾ ਵੱਡਾ ਨੁਕਸਾਨ ਵੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਜਿਹੜੇ ਇਲਾਕਿਆਂ `ਚ ਮੀਂਹ ਨਹੀਂ ਵੀ ਪਿਆ ਹੁੰਦਾ, ਉੱਥੋਂ ਦੀ ਝੋਨੇ ਦੀ ਫ਼ਸਲ ਵੀ ਵਧੇਰੇ ਸਿੱਲ੍ਹ ਕਾਰਨ ਖ਼ਰਾਬ ਹੋ ਜਾਂਦੀ ਹੈ।


ਇਸ ਵੇਲੇ ਤਾਂ ਬਹੁਤੀਆਂ ਥਾਵਾਂ `ਤੇ ਵਾਢੀ ਦਾ ਕੰਮ ਚੱਲ ਰਿਹਾ ਸੀ। ਆਉਂਦੀ 1 ਅਕਤੂਬਰ ਤੋਂ ਪੰਜਾਬ ਤੇ ਹਰਿਆਣਾ ਦੋਵੇਂ ਸੂਬਿਆ `ਚ ਝੋਨੇ ਦੀ ਸਰਕਾਰੀ ਖ਼ਰੀਦ ਦਾ ਕੰਮ ਸ਼ੁਰੂ ਹੋ ਜਾਣਾ ਹੈ। ਇਸ ਵਾਰ 200 ਲੱਖ ਮੀਟ੍ਰਿਕ ਟਨ ਝੋਨਾ ਪੰਜਾਬ ਦੀਆਂ ਮੰਡੀਆਂ `ਚ ਪੁੱਜਣ ਦੀ ਉਮੀਦ ਸੀ।


ਚੰਡੀਗੜ੍ਹ ਨਾਲ ਲੱਗਦੇ ਪੰਜਾਬ ਦੇ ਮੋਹਾਲੀ ਤੇ ਹਰਿਆਣਾ ਦੇ ਪੰਚਕੂਲਾ `ਚ ਬਹੁਤ ਸਾਰੀਆਂ ਨੀਂਵੀਂਆਂ ਥਾਵਾਂ `ਤੇ ਪਾਣੀ ਭਰਿਆ ਹੋਇਆ ਹੈ। ਮੀਂਹ ਕਾਰਨ ਹਾਈਵੇਅਜ਼ `ਤੇ ਆਵਾਜਾਈ ਬਹੁਤ ਮੱਠੀ ਰਫ਼ਤਾਰ ਨਾਲ ਚੱਲ ਰਹੀ ਹੈ।


ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਹੀ ਆਮ ਜਨਤਾ ਨੂੰ ਇਸ ਭਾਰੀ ਮੀਂਹ ਦੀ ਚੇਤਾਵਨੀ ਦੇ ਦਿੱਤੀ ਸੀ। ਮੌਸਮ ਵਿਭਾਗ ਨੇ ਇਹ ਮੀਂਹ ਸੋਮਵਾਰ, 24 ਸਤੰਬਰ ਤੱਕ ਜਾਰੀ ਰਹਿਣ ਦੀ ਚੇਤਾਵਨੀ ਦਿੱਤੀ ਹੈ।    

ਜ਼ੀਰਕਪੁਰ, ਤਸਵੀਰ: ਕਲੇਰ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy rains damaged paddy in Punjab