ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਕਈ ਖੇਤਰਾਂ ’ਚ ਹੋਈ ਗੜ੍ਹੇਮਾਰ

ਪੰਜਾਬ ਦੇ ਕਈ ਖੇਤਰਾਂ ’ਚ ਹੋਈ ਗੜ੍ਹੇਮਾਰ

ਪੰਜਾਬ ਕਈ ਥਾਵਾਂ ’ਤੇ ਪੈ ਰਹੇ ਮੀਂਹ ਦੇ ਨਾਲ ਤੇਜ਼ ਗੜ੍ਹੇਮਾਰੀ ਵੀ ਹੋਈ ਹੈ। ਜਿਸ ਨਾਲ ਠੰ ਚ ਇਕ ਵਾਰ ਵਾਧਾ ਹੋ ਗਿਆ ਹੈ।  ਹਾਲਾਂਕਿ ਪੰਜਾਬ ਦੇ ਕੁਝ ਖੇਤਰਾਂ ਵਿਚ ਬੱਦਲਵਾਈ ਬਣੀ ਹੋਈ ਹੈ ਤੇ ਕਈ ਇਲਾਕਿਆਂ ਚ ਬਾਰਿਸ਼ ਵੀ ਪੈ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਰਾਜਪੁਰਾ ਤੇ ਨਾਭਾ ਚ ਗੜ੍ਹੇਮਾਰ ਹੋਈ ਹੈ।  

 

ਪੰਜਾਬ ਦੇ ਸਰਹੱਦੀ ਖੇਤਰ ’ਚ ਵਿਚ ਅੱਜ ਸਵੇਰੇ ਸਮੇਂ ਗੜ੍ਹੇ ਪੈਣੇ ਬੰਦ ਹੋਣ ਤੋਂ ਬਾਅਦ ਦੁਬਾਰਾ ਫਿਰ ਗੜ੍ਹੇ ਪੈਣ ਦੀਆਂ ਖ਼ਬਰਾਂ ਹਨ।  ਕਈ ਖੇਤਰਾਂ ਵਿਚ ਸਵੇਰ ਸਮੇਂ ਲੋਕਾਂ ਨੇ ਦੇਖਿਆ ਕਿ ਗੜ੍ਹੇ ਪੈਣ ਨਾਲ ਧਰਤੀ ਉਤੇ ਬਰਫ ਵਿੱਛੇ ਹੋਈ ਸੀ।

 

ਅੱਜ ਹੋਈ ਗੜ੍ਹੇਮਾਰ ਨੇ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਵਿਚ ਵਾਧਾ ਕਰ ਦਿੱਤਾ।  ਗੜ੍ਹੇ ਪੈਣ ਨਾਲ ਖੇਤਾਂ ਵਿਚ ਖੜ੍ਹੀ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਹੋ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Heavy rains in Punjab