ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲੇਰਕੋਟਲਾ ’ਚ ਕਾਂਗਰਸੀ ਕੌਂਸਲਰ ਦਾ ਕਤਲ, ਸੁਰੱਖਿਆ ਚੌਕਸੀ ਵਧਾਈ

ਮਾਲੇਰਕੋਟਲਾ ’ਚ ਕਾਂਗਰਸੀ ਕੌਂਸਲਰ ਦੇ ਕਤਲ ਪਿੱਛੋਂ ਸੁਰੱਖਿਆ ਚੌਕਸੀ ਵਧਾਈ

ਸੰਗਰੂਰ ਜ਼ਿਲ੍ਹੇ ਦੇ ਪ੍ਰਮੁੱਖ ਸ਼ਹਿਰ ਮਾਲੇਰਕੋਟਲਾ ਦੇ ਕਾਂਗਰਸੀ ਕੌਂਸਲਰ ਮੁਹੰਮਦ ਅਨਵਰ ਦਾ ਕੱਲ੍ਹ ਵੀਰਵਾਰ ਦੇਰ ਸ਼ਾਮੀਂ ਕਤਲ ਕਰ ਦਿੱਤਾ ਗਿਆ। ਉਹ 53 ਸਾਲਾਂ ਦੇ ਸਨ। ਇਹ ਵਾਰਦਾਤ ਵਾਪਰਨ ਸਮੇਂ ਉਹ ਆਪਣੇ ਦੋਸਤ ਦੀ ਮਾਂ ਦੇ ਅੰਤਮ ਸਸਕਾਰ ’ਚ ਜਾ ਰਹੇ ਸਨ।

 

 

ਇਹ ਘਿਨਾਉਣੀ ਘਟਨਾ ਮਾਲੇਰਕੋਟਲਾ–ਲੁਧਿਆਣਾ ਬਾਈਪਾਸ ਉੱਤੇ ਵਾਪਰੀ; ਜਦੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਅਚਾਨਕ ਨਗਰ ਕੌਂਸਲਰ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

 

 

ਸ੍ਰੀ ਅਨਵਰ ਤਦ ਸਕੂਟਰ ’ਤੇ ਜਾ ਰਹੇ ਸਨ ਤੇ ਉਨ੍ਹਾਂ ਦੇ ਮੂੰਹ ’ਤੇ ਗੋਲ਼ੀਆਂ ਲੱਗੀਆਂ। ਉਨ੍ਹਾਂ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਂਦਾ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

 

 

ਡੀਐੱਸਪੀ ਤੁਰੰਤ ਆਪਣੇ ਭਾਰੀ ਪੁਲਿਸ ਬਲ ਨਾਲ ਘਟਨਾ ਸਥਾਨ ਦਾ ਨਿਰੀਖਣ ਕਰਨ ਲਈ ਪੁੱਜੇ। ਮਾਲੇਰਕੋਟਲਾ ਦੇ ਐੱਸ ਪੀ ਸ੍ਰੀ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਨਗਰ ਕੌਂਸਲਰ ਮੁਹੰਮਦ ਅਨਵਰ ਦੀ ਮੌਤ ਮੌਕੇ ਉੱਤੇ ਹੀ ਹੋ ਗਈ ਸੀ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

 

ਸ੍ਰੀ ਬਰਾੜ ਨੇ ਦੱਸਿਆ ਕਿ ਨਗਰ ਕੌਂਸਲਰ ਮੁਹੰਮਦ ਅਨਵਰ ਦਾ ਮਾਲੇਰਕੋਟਲਾ ’ਚ ਆਪਣਾ ਇੱਕ ਜੰਝ–ਘਰ (ਮੈਰਿਜ ਪੈਲੇਸ) ‘ਨਿਊ ਰਾਨੀ ਮਹੱਲ ਮੈਰਿਜ ਪੈਲੇਸ’ ਸੀ।

 

 

ਪੁਲਿਸ ਮੁਤਾਬਕ ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਨੇਰੇ ’ਚ ਫ਼ਰਾਰ ਹੋ ਗਏ। ਸਮੁੱਚੇ ਸ਼ਹਿਰ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy Security measures after murder of a Congress Councillor in Malerkotla