ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ਦੀ ਭਾਰੀ ਬਰਫ਼ਬਾਰੀ `ਚ ਫਸੇ ਕਈ ਪੰਜਾਬੀ ਡਰਾਇਵਰ

ਜੰਮੂ-ਕਸ਼ਮੀਰ ਦੀ ਭਾਰੀ ਬਰਫ਼ਬਾਰੀ `ਚ ਫਸੇ ਕਈ ਪੰਜਾਬੀ ਡਰਾਇਵਰ

ਜੰਮੂ-ਕਸ਼ਮੀਰ `ਚ ਅੱਜ ਭਾਰੀ ਬਰਫ਼ਬਾਰੀ ਕਾਰਨ ਮੁਗ਼ਲ ਰੋਡ ਬੰਦ ਕਰਨੀ ਪਈ। ਉੱਥੇ ਫਸੇ 120 ਤੋਂ ਵੱਧ ਵਿਅਕਤੀਆਂ ਨੁੰ ਸੁਰੱਖਿਅਤ ਕੱਖਿਆ ਗਿਆ। ਉਨ੍ਹਾਂ `ਚੋਂ ਬਹੁਤੇ ਟਰੱਕ ਡਰਾਇਵਰ ਹਨ ਅਤੇ ਉਨ੍ਹਾਂ `ਚੋਂ ਵੱਡੀ ਗਿਣਤੀ ਪੰਜਾਬੀ ਡਰਾਇਵਰਾਂ ਦੀ ਹੈ; ਜੋ ਪੰਜਾਬ ਸਮੇਤ ਦਿੱਲੀ ਤੇ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਮਾਲ ਅਕਸਰ ਕਸ਼ਮੀਰ ਵਾਦੀ `ਚ ਪਹੁੰਚਾਉਂਦੇ ਆ ਰਹੇ ਹਨ।


ਡੀਐੱਸਪੀ (ਟ੍ਰੈਫਿ਼ਕ) ਮੁਹੰਮਦ ਰਫ਼ੀਕ ਨੇ ਦੱਸਿਆ ਕਿ ਇੱਕ ਬਜ਼ੁਰਗ ਔਰਤ ਸਮੇਤ ਬਚਾਏ ਕੁਝ ਲੋਕ ਬੀਮਾਰ ਸਨ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਂਦਾ ਗਿਆ। ਉਂਝ ਉਨ੍ਹਾਂ `ਚੋਂ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ। ਰਾਜੌਰੀ ਅਤੇ ਜੰਮੂ ਦੇ ਪੁੰਛ ਜਿ਼ਲ੍ਹਿਆਂ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਨਾਲ ਜੋੜਨ ਵਾਲੀ ਪੀਰ ਦੀ ਗਲੀ `ਚ ਤਿੰਨ ਫ਼ੁੱਟ ਤੋਂ ਵੱਧ ਬਰਫ਼ ਜੰਮੀ ਹੋਈ ਹੈ।


ਬਚਾਅ ਮੁਹਿੰਮ ਦੀ ਅਗਵਾਈ ਕਰਨ ਵਾਲੇ ਸ੍ਰੀ ਰਫ਼ੀਕ ਨੇ ਦੱਸਿਆ ਕਿ ਭਾਰੀ ਬਰਫ਼ਬਾਰੀ ਕਾਰਨ ਦੋਵੇਂ ਪਾਸੇ 70 ਤੋਂ ਵੱਧ ਵਾਹਨ ਫਸੇ ਹੋਏ ਹਨ ਤੇ ਇਸ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।


ਵਾਹਨਾਂ ਦੇ ਫਸੇ ਹੋਣ ਦਾ ਪਤਾ ਲੱਗਣ `ਤੇ ਸ਼ੁੱਕਰਵਾਰ ਦੇਰ ਸ਼ਾਮੀਂ ਉਨ੍ਹਾਂ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ। ਫਸੇ ਵਾਹਨਾਂ `ਚ ਜਿ਼ਆਦਾਤਰ ਟਰੱਕ ਹੀ ਹਨ; ਜਿਨ੍ਹਾਂ ਦੇ ਡਰਾਇਵਰ ਤੇ ਕੰਡਕਟਰ ਜਿ਼ਆਦਾਤਰ ਪੰਜਾਬੀ ਹਨ। ਰਾਹਤ ਕਾਰਜ ਸਨਿੱਚਰਵਾਰ ਤੜਕੇ ਤਿੰਨ ਵਜੇ ਤੱਕ ਚੱਲਦੇ ਰਹੇ। ਉਨ੍ਹਾਂ ਨੂੰ ਉੱਥੋਂ ਬਚਾ ਕੇ ਫ਼ੌਜੀ ਕੈਂਪ `ਚ ਲਿਜਾਂਦਾ ਹੈ, ਉੱਥੇ ਉਨ੍ਹਾਂ ਨੂੰ ਖਾਣਾ ਮਿਲਿਆ।


ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ `ਚ ਵੀ ਅੱਜ ਭਾਰੀ ਬਰਫ਼ਬਾਰੀ ਹੋਈ ਹੈ।   

ਜੰਮੂ-ਕਸ਼ਮੀਰ ਦੀ ਭਾਰੀ ਬਰਫ਼ਬਾਰੀ `ਚ ਫਸੇ ਕਈ ਪੰਜਾਬੀ ਡਰਾਇਵਰ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy snowfall in Jammu and Kashmir