ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ `ਚ ਹੁਣ ਸਿਰਫ਼ ਦਸਤਾਰਧਾਰੀ ਬੀਬੀਆਂ ਨੂੰ ਮਿਲੇਗੀ ਹੈਲਮੇਟ ਤੋਂ ਛੋਟ

ਚੰਡੀਗੜ੍ਹ `ਚ ਹੁਣ ਸਿਰਫ਼ ਦਸਤਾਰਧਾਰੀ ਬੀਬੀਆਂ ਨੂੰ ਮਿਲੇਗੀ ਹੈਲਮੇਟ ਤੋਂ ਛੋਟ

ਚੰਡੀਗੜ੍ਹ `ਚ ਹੁਣ ਦੋ-ਪਹੀਆ ਚਾਲਕ ਸਾਰੀਆਂ ਔਰਤਾਂ ਲਈ ਹੈਲਮੇਟ ਲਾਜ਼ਮੀ ਕਰਾਰ ਦੇ ਦਿੱਤਾ ਗਿਆ ਹੈ। ਪਹਿਲਾਂ ਸਿੱਖ ਬੀਬੀਆਂ ਨੂੰ ਇਸ ਤੋਂ ਛੋਟ ਸੀ। ਪੰਜਾਬ ਤੇ ਹਰਿਆਣਾ `ਚ ਹਾਲੇ ਵੀ ਅਜਿਹੀ ਛੋਟ ਹੈ ਪਰ ਚੰਡੀਗੜ੍ਹ `ਚ ਹੁਣ ਇਹ ਛੋਟ ਸਿਰਫ਼ ਦਸਤਾਰਧਾਰੀ ਬੀਬੀਆਂ ਨੂੰ ਹੀ ਮਿਲ ਸਕੇਗੀ।

ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸ਼ੁੱਕਰਵਾਰ ਨੂੰ ਇੱਕ ਨੋਟੀਫਿ਼ਕੇਸ਼ਨ ਜਾਰੀ ਕਰ ਕੇ ਸਿਰਫ਼ ਦਸਤਾਰਧਾਰੀ ਸਿੱਖ ਔਰਤਾਂ ਨੂੰ ਹੈਲਮੇਟ ਤੋਂ ਛੋਟ ਜਾਰੀ ਕਰਨ ਦੀ ਵਿਵਸਥਾ ਲਾਗੂ ਕਰ ਦਿੱਤਾ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।

ਯੂਟੀ ਦੇ ਐੱਸਐੱਸਪੀ (ਟ੍ਰੈਫਿ਼ਕ) ਸ਼ਸ਼ਾਂਕ ਆਨੰਦ ਨੇ ਦੱਸਿਆ ਕਿ ਪਹਿਲਾਂ ਔਰਤਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇਗੀ, ਉਸ ਤੋਂ ਬਾਅਦ ਚਾਲਾਨ ਕੱਟਣੇ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਨੇ ਅਜਿਹਾ ਕੁਝ ਨਹੀਂ ਦੱਸਿਆ ਕਿ ਇਹ ਚਾਲਾਨ ਕਦ ਤੋਂ ਕੱਟਣੇ ਸ਼ੁਰੂ ਹੋਣਗੇ।

ਇਸ ਸਬੰਧੀ ਫ਼ੈਸਲਾ ਬੀਤੇ ਮਈ ਮਹੀਨੇ ਤੋਂ ਮੁਲਤਵੀ ਪਿਆ ਸੀ, ਜਦੋਂ ਯੂਟੀ ਪ੍ਰਸ਼ਾਸਨ ਨੂੰ 14 ਸੁਝਾਅ ਪ੍ਰਾਪਤ  ਹੋਏ ਸਨ, ਜਿਨ੍ਹਾਂ ਵਿੱਚੋਂ ਸੱਤ ਸਿੱਖ ਬੀਬੀਆਂ ਨੂੰ ਹੈਲਮੈਟ ਤੋਂ ਛੋਟ ਦੇ ਹੱਕ ਵਿੱਚ ਸਨ, ਜਦ ਕਿ ਬਾਕੀ ਦੇ ਖਿ਼ਲਾਫ਼ ਸਨ। ਯੂਟੀ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਸਿਫ਼ਾਰਸ਼ਾਂ ਫ਼ੈਸਲੇ ਲਈ ਪ੍ਰਸ਼ਾਸਕ ਨੂੰ ਭੇਜ ਦਿੱਤੀਆਂ ਸਨ।

ਬੀਤੀ 21 ਅਪ੍ਰੈਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਸਾਰੀਆਂ ਔਰਤਾਂ ਲਈ ਹੈਲਮੈਟ ਪਾਉਣ ਦਾ ਪ੍ਰਸਤਾਵ ਰੱਖਿਆ ਸੀ ਤੇ ਸਿਰਫ਼ ਦਸਤਾਰਧਾਰੀ ਸਿੱਖ ਬੀਬੀਆਂ ਨੂੰ ਇਸ ਤੋਂ ਛੋਟ ਦੇਣ ਦੀ ਗੱਲ ਕੀਤੀ ਗਈ ਸੀ। ਇਸ ਲਈ ਚੰਡੀਗੜ੍ਹ ਮੋਟਰ ਵਾਹਨ ਨਿਯਮ 1990 ਦੇ ਨਿਯਮ 193 ਵਿੱਚ ਸੋਧ ਕਰਨ ਦਾ ਪ੍ਰਸਤਾਵ ਵੀ ਰੱਖਿਆ ਸੀ। ਪ੍ਰਸ਼ਾਸਨ ਨੇ ਲੋਕਾਂ ਤੋਂ ਇਤਰਾਜ਼ ਤੇ ਸੁਝਾਅ ਵੀ ਮੰਗੇ ਸਨ।

ਦਸੰਬਰ 2017 `ਚ ਹਾਈ ਕੋਰਟ ਨੇ ਇਸ ਮਾਮਲੇ `ਚ ਕਾਰਵਾਈ ਕੀਤੀ ਸੀ ਕਿਉਂਕਿ ਚੰਡੀਗੜ੍ਹ ਵਿੱਚ ਔਰਤਾਂ ਨਾਲ ਸੜਕ ਹਾਦਸੇ ਬਹੁਤ ਜਿ਼ਆਦਾ ਵਾਪਰਨ ਲੱਗ ਪਏ ਸਨ। ਇਸੇ ਲਈ ਪ੍ਰਸ਼ਾਸਨ ਨੂੰ ਕਿਹਾ ਗਿਆ ਸੀ ਕਿ ਇਸ ਮਾਮਲੇ `ਚ ਤੁਰੰਤ ਕੋਈ ਕਦਮ ਚੁੱਕਿਆ ਜਾਵੇ।

ਪਿਛਲੇ ਤਿੰਨ ਵਰ੍ਹਿਆਂ ਦੌਰਾਨ ਦੋ-ਪਹੀਆ ਚਾਲਕ ਸਵਾਰ 24 ਔਰਤਾਂ ਦੀ ਜਾਨ ਚਲੀ ਗਈ ਸੀ ਤੇ 85 ਹੋਰ ਜ਼ਖ਼ਮੀ ਹੋਈਆਂ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Helmet must for women riders in Chandigarh