ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਾਂਸੀ ਧਮਾਕਾ: ਦਿੱਲੀ `ਚ ‘ਹਾਈ ਅਲਰਟ`, ਫਿ਼ਰੋਜ਼ਪੁਰ, ਰਾਜਸਥਾਨ ਬਾਰਡਰ ਸੀਲ

ਰਾਜਸਾਂਸੀ ਧਮਾਕਾ: ਦਿੱਲੀ `ਚ ‘ਹਾਈ ਅਲਰਟ`, ਫਿ਼ਰੋਜ਼ਪੁਰ, ਰਾਜਸਥਾਨ ਬਾਰਡਰ ਸੀਲ

ਅੱਜ ਰਾਜਸਾਂਸੀ ਲਾਗਲੇ ਪਿੰਡ ਆਦੀਵਾਲ ਸਥਿਤ ਨਿਰੰਕਾਰੀ ਭਵਨ `ਤੇ ਹੋਏ ਅੱਤਵਾਦੀ ਹਮਲੇ ਤੋਂ ਬਅਦ ਰਾਜਧਾਨੀ ਦਿੱਲੀ ਸਮੇਤ ਸਮੁੱਚੇ ਉੱਤਰੀ ਭਾਰਤ `ਚ ‘ਹਾਈ ਅਲਰਟ` ਜਾਰੀ ਕਰ ਦਿੱਤਾ ਗਿਆ ਹੈ। ਫਿ਼ਰੋਜ਼ਪੁਰ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਬਾਰਡਰ `ਤੇ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ।


ਪੰਜਾਬ ਦੇ ਡੀਜੀਪੀ ਸ੍ਰੀ ਸੁਰੇਸ਼ ਅਰੋੜਾ ਚੰਡੀਗੜ੍ਹ ਤੋਂ ਤੁਰੰਤ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਹਨ ਪਰ ਇਹ ਸਭ ਸੱਪ ਦੇ ਨਿੱਕਲ ਜਾਣ ਤੋਂ ਬਾਅਦ ਲਕੀਰ ਪਿੱਟਣ ਵਾਲੀਆਂ ਗੱਲਾਂ ਹਨ। ਅਜਿਹੀ ਸੁਰੱਖਿਆ ਚੌਕਸੀ ਪਹਿਲਾਂ ਹੀ ਉਸੇ ਵੇਲੇ ਚਾਹੀਦੀ ਸੀ, ਜਦੋਂ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ `ਚ ਕੁਝ ਪਾਕਿਸਤਾਨੀ ਅੱਤਵਾਦੀਆਂ ਦੀ ਆਮਦ ਦੀਆਂ ਰਿਪੋਰਟਾਂ ਦਿੱਤੀਆਂ ਸਨ।


ਇੱਥੇ ਇਹ ਵੀ ਵਰਨਣਯੋਗ ਹੈ ਕਿ ਬੀਤੇ ਦਿਨੀਂ ਚਾਰ ਜਣਿਆਂ ਨੇ ਪਠਾਨਕੋਟ ਕੋਲ ਇਨੋਵਾ ਕਾਰ ਖੋਹੀ ਸੀ ਤੇ ਉਹ ਚਾਰ ਜਣੇ ਵੀ ਹੁਣ ਸ਼ੱਕੀ ਦਹਿਸ਼ਤਗਰਦ ਹੀ ਮੰਨੇ ਜਾ ਰਹੇ ਹਨ। ਉਨ੍ਹਾਂ ਦੀ ਹਾਲੇ ਤੱਕ ਕੋਈ ਉੱਘ-ਸੁੱਘ ਨਹੀਂ ਮਿਲ ਸਕੀ ਹੈ। ਇੱਕ ਅਜਿਹੀ ਖ਼ੁਫ਼ੀਆ ਰਿਪੋਰਟ ਵੀ ਆਈ ਸੀ ਕਿ 6 ਤੋਂ 7 ਅੱਤਵਾਦੀ ਫਿਰ਼ੋਜ਼ਪੁਰ ਦੇ ਰਸਤੇ ਦਿੱਲੀ `ਚ ਹਮਲਾ ਕਰਨ ਦੇ ਜਤਨਾਂ ਵਿੱਚ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:High Alert in Delhi after Rajasansi Blast FZR RJ Border sealed