ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਮਿਠਾਈਆਂ ਤੇ ਖ਼ੁਰਾਕੀ ਪਦਾਰਥਾਂ `ਚ ਮਿਲਾਵਟ `ਤੇ ਚੌਕਸ ਨਜ਼ਰ

ਪੰਜਾਬ `ਚ ਮਿਠਾਈਆਂ ਤੇ ਖ਼ੁਰਾਕੀ ਪਦਾਰਥਾਂ `ਚ ਮਿਲਾਵਟ `ਤੇ ਚੌਕਸ ਨਜ਼ਰ

ਤਿਓਹਾਰਾਂ ਦੇ ਸੀਜ਼ਨ ਵਿੱਚ ਘਟੀਆ ਕਿਸਮ ਦੀਆਂ ਮਠਿਆਈਆਂ ਦੀ ਵਿਕਰੀ ਵਿਰੁੱਧ ਸਾਵਧਾਨੀ ਵਜੋਂ ਫੂਡ ਸੇਫਟੀ ਟੀਮਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਆਪਣੀਆਂ ਰੋਜ਼ਾਨਾ ਜਾਂਚ ਕਾਰਵਾਈਆਂ ਦੇ ਨਾਲ ਨਾਲ ਉਨ੍ਹਾਂ ਨੂੰ ਦੁੱਧ ਅਤੇ ਦੁੱਧ ਉਤਪਾਦਾਂ ਅਤੇ ਖੋਏ ਦੀ ਵੱਡੇ ਪੱਧਰ 'ਤੇ ਵਿਕਰੀ 'ਤੇ ਨਿਯਮਤ ਤੌਰ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਇਹ ਜਾਣਕਾਰੀ ਫੂਡ ਸੇਫਟੀ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਦਿੱਤੀ

 


ਜਾਂਚ ਮੁਹਿੰਮਾਂ ਸਬੰਧੀ ਵੇਰਵੇ ਦਿੰਦਿਆਂ ਸੀ.ਐਫ.ਡੀ.. ਨੇ ਦੱਸਿਆ ਕਿ ਕਪੂਰਥਲਾ ਵਿੱਚ 4 ਕੋਲਡ ਸਟੋਰਾਂ, ਬਠਿੰਡਾ ਵਿੱਚ 7, ਹੁਸ਼ਿਆਰਪੁਰ ਵਿੱਚ 6, ਜਲੰਧਰ ਵਿੱਚ 6, ਸੰਗਰੂਰ ਵਿੱਚ 5, ਬਰਨਾਲਾ ਵਿੱਚ 2, ਪਟਿਆਲਾ ਵਿੱਚ 2, ਸ੍ਰੀ ਮੁਕਤਸਰ ਸਾਹਿਬ ਵਿੱਚ 3, ਫਾਜ਼ਿਲਕਾ ਵਿੱਚ 2, ਅਮਲੋਹ ਵਿੱਚ 5, ਫਰੀਦਕੋਟ/ਕੋਟਕਪੁਰਾ ਖੇਤਰ ਵਿੱਚ 2 ਅਤੇ ਪਠਾਨਕੋਟ ਵਿੱਚ 2 ਕੋਲਡ ਸਟੋਰਾਂ ਦੀ ਜਾਂਚ ਕੀਤੀ ਗਈ ਹੈ

 


ਫੂਡ ਸੇਫਟੀ ਵਿੰਗ ਪਠਾਨਕੋਟ ਨੂੰ ਅਮਨ ਕੋਲਡ ਸਟੋਰ ਵਿਖੇ ਛਾਪੇਮਾਰੀ ਦੌਰਾਨ ਤਕਰੀਬਨ 1.5 ਕੁਇੰਟਲ ਬਦਬੂਦਾਰ ਖੋਆ ਮਿਲਿਆ, ਜਿਸਨੂੰ ਸਟੋਰ ਕੀਤੇ 1 ਤੋਂ ਜ਼ਿਆਦਾ ਸਾਲ ਹੋ ਚੁੱਕਾ ਸੀ ਇਸ ਦਾ ਸਬੰਧ ਸ਼ਾਹਪੁਰ ਚੌਂਕ, ਪਠਾਨਕੋਟ ਵਿਖੇ ਸਥਿਤ ਮਠਿਆਈ ਦੀਆਂ ਦੁਕਾਨਾਂ ਦੇ ਮਾਲਕ ਨਾਲ ਹੈ ਟੀਮ ਵੱਲੋਂ ਨਮੂਨੇ ਲੈ ਕੇ ਖੋਆ ਨਸ਼ਟ ਕਰ ਦਿੱਤਾ ਗਿਆ ਜੋ ਖਾਣ ਯੋਗ ਨਹੀਂ ਸੀ ਇਸੇ ਥਾਂ 3.72 ਕੁਇੰਟਲ ਫੈਟ ਸਪਰੈਡ ਵੀ ਮਿਲਿਆ ਜਿਸਨੂੰ ਕਿ ਮੱਖਣ ਦੇ ਤੌਰ 'ਤੇ ਵੇਚਿਆ ਜਾਂਦਾ ਹੈ ਅਤੇ ਇਸਦਾ ਸਬੰਧ ਬਾਲਾਜੀ ਇੰਟਰਪ੍ਰਾਈਜ਼ ਨਾਲ ਹੈ ਟੀਮ ਵੱਲੋਂ ਫੈਟ ਸਪਰੈਡ ਦੇ ਨਮੂਨੇ ਲੈ ਕੇ ਸਾਰਾ ਸਟਾਕ ਜ਼ਬਤ ਕਰ ਲਿਆ ਗਿਆ

 


ਇਸੇ ਤਰ੍ਹਾਂ ਅ੍ਰਮਿੰਤਸਰ ਵਿੱਚ 2 ਬਰੈੱਡ ਨਿਰਮਾਣ ਇਕਾਈਆਂ ਦੀ ਜਾਂਚ ਤੋਂ ਬਾਅਦ ਢੁਕਵੇਂ ਸਫ਼ਾਈ ਪ੍ਰਬੰਧਾਂ ਅਤੇ ਐਫ.ਐਸ.ਐਸ..ਆਈ. ਲਾਇਸੰਸ ਦੀ ਅਣਹੋਂਦ ਕਾਰਨ, ਇਨ੍ਹਾਂ ਇਕਾਈਆਂ ਨੂੰ ਸੀਲ ਕਰ ਦਿੱਤਾ ਗਿਆ ਕਰੀਮ ਰੋਲਜ਼, ਬੰਦ ਅਤੇ ਬਰੈੱਡਾਂ ਵਿੱਚ ਉੱਲੀ ਲੱਗੀ ਪਾਈ ਗਈ ਪ੍ਰੋਸੈਸਿੰਗ ਵਿੱਚ ਬਿਲਕੁਲ ਘਟੀਆ ਕੁਆਲਟੀ ਦਾ ਘਿਓ, ਮੈਦਾ ਅਤੇ ਚੈਰੀ ਅਤੇ ਹੋਰ ਘਟੀਆ ਸਮੱਗਰੀ ਵਰਤੀ ਜਾ ਰਹੀ ਸੀ

 


ਫਤਿਹਗੜ੍ਹ ਕਲੋਨੀ, ਅਨੰਗੜ, ਅੰਮ੍ਰਿਤਸਰ ਵਿਖੇ ਬਿਨਾਂ ਲਾਇਸੰਸ ਚਲਾਈ ਜਾ ਰਹੀ ਸੋਡਾ ਨਿਰਮਾਣ ਇਕਾਈ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ ਇਸੇ ਤਰਜ਼ 'ਤੇ ਸ੍ਰੀ ਗੋਇੰਦਵਾਲ ਸਾਹਿਬ, ਤਰਨਤਾਰਨ ਵਿਖੇ ਇੱਕ ਖਰਾਬ ਵਾਟਰ ਪੈਕਿੰਗ ਯੂਨਿਟ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ

 


ਹੋਰ ਥਾਵਾਂ 'ਤੇ ਵੱਧ ਪੱਕੇ ਹੋਏ ਫਲ ਅਤੇ ਨਕਲੀ ਦੁੱਧ ਨੂੰ ਫੜਿਆ ਗਿਆ ਅਤੇ ਨਮੂਨੇ ਲੈਣ ਤੋਂ ਬਾਅਦ ਇਸਨੂੰ ਨਸ਼ਟ ਕਰ ਦਿੱਤਾ ਗਿਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:High alert in Punjab for food adulteration