ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​High Alert: ਭਾਖੜਾ ਬੰਨ੍ਹ ਤੋਂ ਪਾਣੀ ਛੱਡਿਆ, ਪੰਜਾਬ ਦੇ ਪਿੰਡਾਂ ਨੂੰ ਹੜ੍ਹਾਂ ਦਾ ਖ਼ਤਰਾ

​​​​​​​High Alert: ਭਾਖੜਾ ਬੰਨ੍ਹ ਤੋਂ ਪਾਣੀ ਛੱਡਿਆ, ਪੰਜਾਬ ਦੇ ਪਿੰਡਾਂ ਨੂੰ ਹੜ੍ਹਾਂ ਦਾ ਖ਼ਤਰਾ

ਭਾਖੜਾ ਬਿਆਸ ਮੈਨੇਜਮੈਂਟ ਬੋਰਡ’ (BBMB)  ਨੇ ਕੱਲ੍ਹ ਸ਼ੁੱਕਰਵਾਰ ਨੂੰ ਭਾਖੜਾ ਬੰਨ੍ਹ ਦੇ ਫ਼ਲੱਡ–ਗੇਟ ਖੋਲ੍ਹ ਦਿੱਤੇ ਹਨ। ਦਰਅਸਲ, ਭਾਰੀ ਮੀਂਹ ਕਾਰਨ ਪਿਛਲੇ ਤਿੰਨ ਕੁ ਦਿਨਾਂ ਤੋਂ ਗੋਬਿੰਦ ਸਾਗਰ ਝੀਲ ਵਿੱਚ ਬਹੁਤ ਜ਼ਿਆਦਾ ਪਾਣੀ ਜਮ੍ਹਾ ਹੋ ਗਿਆ ਸੀ। ਇਸੇ ਲਈ ਵਾਧੂ ਪਾਣੀ ਨੂੰ ਹੁਣ ਮੁੱਖ ਸਤਲੁਜ ਦਰਿਆ ਅਤੇ ਵੱਖੋ–ਵੱਖਰੀਆਂ ਨਹਿਰਾਂ ਵਿੱਚ ਛੱਡਿਆ ਜਾ ਰਿਹਾ ਹੈ।

 

 

ਇਸੇ ਲਈ ਪੰਜਾਬ ਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਉੱਤੇ ਵਸੇ ਪਿੰਡਾਂ ਲਈ ‘ਅਲਰਟ’ ਐਲਾਨ ਦਿੱਤਾ ਗਿਆ ਹੈ; ਭਾਵ ਉਨ੍ਹਾਂ ਨੂੰ ਚੌਕਸ ਰਹਿਣ ਲਈ ਆਖਿਆ ਗਿਆ ਹੈ।

 

 

ਵਧੇਰੇ ਖ਼ਤਰਾ ਰੂਪਨਗਰ (ਰੋਪੜ) ਜ਼ਿਲ੍ਹੇ ਦੇ ਪਿੰਡਾਂ ਨੂੰ ਦੱਸਿਆ ਜਾ ਰਿਹਾ ਹੈ।  BBMB ਨੇ ਵੱਲੋਂ ਇਸ ਸਬੰਧੀ ਬਾਕਾਇਦਾ ਇੱਕ ਪੱਤਰ ਜਾਰੀ ਕਰ ਕੇ ਰੂਪਨਗਰ ਦੇ ਨਾਲ–ਨਾਲ ਲੁਧਿਆਣਾ ਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਦੇ ਪ੍ਰਸ਼ਾਸਨਾਂ ਨੂੰ ਵੀ ਚੌਕਸ ਰਹਿਣ ਲਈ ਆਖਿਆ ਗਿਆ ਹੈ।

 

 

ਨਗਰ ਪ੍ਰਸ਼ਾਸਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਤਲੁਜ ਦਰਿਆ ਦੇ ਵੇਗ ਤੇ ਵਹਿਣ ਉੱਤੇ ਪੂਰੀ ਨਜ਼ਰ ਰੱਖਣ। ਪਿਛਲੀ ਵਾਰ ਇਹ ਫ਼ਲੱਡ–ਗੇਟ ਅਗਸਤ 2010 ’ਚ ਖੋਲ੍ਹੇ ਗਏ ਸਨ।

 

 

ਰੂਪਨਗਰ ਦੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਦੱਸਿਆ ਕਿ ਉਨ੍ਹਾਂ ਨੇ ਸਤਲੁਜ ਦਰਿਆ ਲਾਗਲੇ ਆਪਣੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਨੂੰ ਚੌਕਸ ਕਰ ਦਿੱਤਾ ਹੈ।

 

 

ਦੱਸਿਆ ਜਾਂਦਾ ਹੈ ਕਿ ਭਾਖੜਾ ਬੰਨ੍ਹ ਉੱਤੇ ਪਾਣੀ ਦਾ ਪੱਧਰ 1,674 ਫ਼ੁੱਟ ਤੱਕ ਪੁੱਜ ਗਿਆ ਸੀ। ਅੱਜ ਸਨਿੱਚਰਵਾਰ ਨੂੰ ਕੁੱਲ 57,000 ਕਿਊਸਿਕਸ ਪਾਣੀ ਛੱਡਿਆ ਜਾਣਾ ਹੈ। ਵੀਰਵਾਰ ਤੱਕ 37,000 ਕਿਊਸਿਕਸ ਪਾਣੀ ਛੱਡਿਆ ਜਾ ਚੁੱਕਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:High Alert Water released from Bhakra Dam Danger of Flood in Punjab Villages