ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਐੱਸਐੱਮਓ (SMO – ਸੀਨੀਅਰ ਮੈਡੀਕਲ ਆਫ਼ੀਸਰ) ਡਾ. ਸਵਿੰਦਰ ਸਿੰਘ ਨੂੰ ਆਖ਼ਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਮਿਲ ਗਈ ਹੈ।
ਦਰਅਸਲ, ਇੱਕ ਸ਼ਾਲ ਵਪਾਰੀ ਪ੍ਰਵੀਨ ਕੁਮਾਰ ਗੁਪਤਾ ਨੇ ਖ਼ੁਦਕੁਸ਼ੀ ਕਰ ਲਈ ਸੀ ਤੇ ਉਹ ਮਰਨ ਤੋਂ ਪਹਿਲਾਂ ਇੱਕ ਖ਼ੁਦਕੁਸ਼ੀ–ਨੋਟ ਵੀ ਛੱਡ ਗਿਆ ਸੀ। ਉਸ ਦੇ ਆਧਾਰ ਉੱਤੇ ਹੀ ਡਾ. ਸਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।
ਉਹ ਮਾਮਲਾ ਦਰਜ ਹੋਣ ਤੋਂ ਬਾਅਦ ਡਾ. ਸਵਿੰਦਰ ਸਿੰਘ ਛੁੱਟੀ ਦੇ ਪੱਜ ਰੂਪੋਸ਼ ਹੋ ਗਏ ਸਨ। ਦਰਅਸਲ, ਉਨ੍ਹਾਂ ਦੀ ਜ਼ਮਾਨਤ ਅਰਜ਼ੀ ਬੀਤੀ 19 ਜੁਲਾਈ ਨੂੰ ਅੰਮ੍ਰਿਤਸਰ ਦੀ ਇੱਕ ਸਥਾਨਕ ਅਦਾਲਤ ਨੇ ਰੱਦ ਕੀਤੀ ਸੀ।
ਉਸ ਤੋਂ ਬਾਅਦ ਉਨ੍ਹਾਂ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਤਦ ਉਨ੍ਹਾਂ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ
ਹਾਈ ਕੋਰਟ ਕੋਰਟ ਨੇ ਡਾ. ਸਵਿੰਦਰ ਸਿੰਘ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰਦਿਆਂ ਇਹ ਵੀ ਆਖਿਆ ਹੈ ਕਿ ਜੇ ਡਾ. ਸਵਿੰਦਰ ਸਿੰਘ ਉਸ ਖ਼ੁਦਕੁਸ਼ੀ ਮਾਮਲੇ ਵਿੱਚ ਜੀਆਰਪੀ ਨੂੰ ਸਹਿਯੋਗ ਨਹੀਂ ਦੇਣਗੇ, ਤਾਂ ਉਨ੍ਹਾਂ ਦੀ ਅਗਾਊਂ ਜ਼ਮਾਨਤ ਰੱਦ ਵੀ ਹੋ ਸਕਦੀ ਹੈ।