ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਚਰਨਜੀਤ ਸ਼ਰਮਾ ਦੀ ਜ਼ਮਾਨਤ ਮਨਜ਼ੂਰ

​​​​​​​ਚਰਨਜੀਤ ਸ਼ਰਮਾ ਦੀ ਜ਼ਮਾਨਤ ਮਨਜ਼ੂਰ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਖ਼ੀਰ ਅੱਜ ਸਾਲ 2015 ਦੇ ਬਰਗਾੜੀ ਪੁਲਿਸ ਗੋਲ਼ੀਕਾਂਡ ਦੀ ਸੁਣਵਾਈ ਕਰਦਿਆਂ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਜ਼ਮਾਨਤ 2 ਜੁਲਾਈ ਤੱਕ ਮਨਜ਼ੂਰ ਕਰ ਦਿੱਤੀ ਹੈ।

 

 

SIT (ਸਪੈਸ਼ਲ ਇਨਵੈਸਟੀਗੇਸ਼ਨ ਟੀਮਵਿਸ਼ੇਸ਼ ਜਾਂਚ ਟੀਮ) ਨੇ ਸਾਲ 2015 ਦੇ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਨਾਲ ਸਬੰਧਤ ਮਾਮਲੇ ਵਿੱਚ ਜਿਹੜਾ ਦੋਸ਼ਪੱਤਰ (ਚਾਰਜਸ਼ੀਟ) ਆਇਦ ਕੀਤਾ ਸੀ, ਉਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੋਗਾ ਦੇ ਉਦੋਂ ਦੇ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਨੇ ਤਿੰਨ ਹੋਰ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਇਸ ਗੋਲੀਕਾਂਡ ਨਾਲ ਸਬੰਧਤ ਤੱਥ ਲੁਕਾਉਣ ਦੀ ਸਾਜ਼ਿਸ਼ ਰਚੀ ਸੀ ਉਸ ਗੋਲੀ ਕਾਂਡ ਵਿੱਚ ਦੋ ਸਿੱਖ ਕਾਰਕੁੰਨ ਮਾਰੇ ਗਏ ਸਨ; ਜੋ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਸ਼ਾਂਤਮਈ ਰੋਸਧਰਨੇ ਉੱਤੇ ਬੈਠੇ ਸਨ

 

 

ਚਾਰਜਸ਼ੀਟ ਵਿੱਚ SIT ਨੇ ਦਾਅਵਾ ਕੀਤਾ ਸੀ ਕਿ ਪੁੱਛਗਿੱਛ ਦੌਰਾਨ ਚਰਨਜੀਤ ਸ਼ਰਮਾ ਨੇ ਦੱਸਿਆ ਹੈ ਕਿ ਉਹ ਹੁਣ ਮੁਅੱਤਸ਼ੁਦਾ ਇੰਸਪੈਕਟਰ ਜਨਰਲ (IG) ਪਰਮਰਾਜ ਸਿੰਘ ਉਮਰਾਨੰਗਲ ਦੀ ਹਦਾਇਤਾਂ ਮੁਤਾਬਕ ਕੋਟਕਪੂਰਾ ਤੋਂ ਬਰਗਾੜੀ ਜਾ ਰਿਹਾ ਸੀ। ਉਸ ਤੋਂ ਪਹਿਲਾਂ ਇਹ ਸੂਚਨਾ ਮਿਲ ਚੁੱਕੀ ਸੀ ਕਿ ਇੱਕ ਭੀੜ ਨੇ ਬਰਗਾੜੀ ਦੇ ਪੁਲਿਸ ਥਾਣੇ ਨੂੰ ਘੇਰਾ ਪਾ ਲਿਆ ਹੈ।

 

 

ਸ਼ਰਮਾ ਨੇ ਇਹ ਵੀ ਦੋਸ਼ ਲਾਇਆ ਕਿ ਰੋਸ ਮੁਜ਼ਾਹਰਾਕਾਰੀਆਂ ਨੇ ਪਹਿਲਾਂ ਬਹਿਬਲ ਕਲਾਂ ਨੇੜੇ ਬਰਗਾੜੀ ਜਾਣ ਵਾਲੇ ਹਾਈਵੇ ਨੂੰ ਜਾਮ ਕੀਤਾ ਸੀ; ਉਸੇ ਭੀੜ ਨੇ ਬਾਅਦ ਪੁਲਿਸ ਪਾਰਟੀ ਉੱਤੇ ਵੀ ਹਮਲਾ ਕਰ ਦਿੱਤਾ ਸੀ

 

 

SIT ਨੇ ਆਪਣੀ ਜਾਂਚ ਦੌਰਾਨ ਚਰਨਜੀਤ ਸ਼ਰਮਾ ਦੇ ਦਾਅਵਿਆਂ ਨੂੰ ਗ਼ਲਤ ਕਰਾਰ ਦਿੱਤਾ ਸੀ। ਜਾਂਚ ਦੌਰਾਨ ਇਹੋ ਪਾਇਆ ਗਿਆ ਸੀ ਕਿ ਜਦੋਂ ਚਰਨਜੀਤ ਸ਼ਰਮਾ ਬਹਿਬਲ ਕਲਾਂ ਰੁਕਿਆ, ਤਾਂ ਜੈਤੋ ਦੇ ਡੀਐੱਸਪੀ ਜਗਦੀਸ਼ ਬਿਸ਼ਨੋਈ, ਜੈਤੋ ਦੇ ਐੱਸਐੱਚਓ ਜਸਬੀਰ ਸਿੰਘ ਤੇ ਬਾਜਾਖਾਨਾ ਦੇ ਐੱਸਐੱਚ ਅਮਰਜੀਤ ਸਿੰਘ ਪਹਿਲਾਂ ਹੀ ਮੌਕੇ ਉੱਤੇ ਮੌਜੂਦ ਸਨ

 

 

SIT ਨੇ ਆਪਣੀ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਜੇ ਬਰਗਾੜੀ ਪੁਲਿਸ ਥਾਣੇ ਨੂੰ ਭੀੜ ਨੇ ਘੇਰਾ ਪਾਇਆ ਹੁੰਦਾ, ਤਾਂ ਇਹ ਸਾਰੇ ਅਧਿਕਾਰੀ ਉੱਥੇ ਮੌਜੂਦ ਹੋਣੇ ਸਨ। ਬਹਿਬਲ ਕਲਾਂ ਤੋਂ ਬਰਗਾੜੀ ਸਿਰਫ਼ 4–5 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:High Court approves Charanjit Sharma s Bail