ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਕੋਦਰ ਗੋਲੀ ਕਾਂਡ ’ਚ ਦਰਬਾਰਾ ਸਿੰਘ ਗੁਰੂ ਤੇ ਇਜ਼ਹਾਰ ਆਲਮ ਨੂੰ ਹਾਈ ਕੋਰਟ ਦਾ ਨੋਟਿਸ

ਨਕੋਦਰ ਗੋਲੀ ਕਾਂਡ ’ਚ ਦਰਬਾਰਾ ਸਿੰਘ ਗੁਰੂ ਤੇ ਇਜ਼ਹਾਰ ਆਲਮ ਨੂੰ ਹਾਈ ਕੋਰਟ ਦਾ ਨੋਟਿਸ

ਸਾਲ 1986 ’ਚ ਨਕੋਦਰ ਪੁਲਿਸ ਦੀ ਗੋਲੀਬਾਰੀ ਦੌਰਾਨ ਮਰੇ 4 ਸਿੱਖ ਨੌਜਵਾਨਾਂ ਦੇ ਮਾਮਲੇ ਵਿੱਚ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਦੋਂ ਦੇ ਮੁੱਖ ਸਕੱਤਰ ਸ੍ਰੀ ਦਰਬਾਰਾ ਸਿੰਘ ਗੁਰੂ ਤੇ ਤਤਕਾਲੀਨ ਡੀਜੀਪੀ ਸ੍ਰੀ ਇਜ਼ਹਾਰ ਆਲਮ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ ਮਾਰੇ ਗਏ ਚਾਰ ਨੌਜਵਾਨਾਂ ਦੇ ਪੀੜਤ ਪਰਿਵਾਰ ਗੋਲੀਬਾਰੀ ਦੀ ਉਸ ਘਟਨਾ ਨੂੰ ‘ਇੱਕ ਝੂਠਾ ਪੁਲਿਸ ਮੁਕਾਬਲਾ’ ਕਰਾਰ ਦੇ ਰਹੇ ਹਨ।

 

 

ਦਰਅਸਲ, ਉਸੇ ਵਰ੍ਹੇ ਨਕੋਦਰ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਇੱਕ ਵੱਡੀ ਘਟਨਾ ਵਾਪਰੀ ਸੀ; ਜਿਸ ਤੋਂ ਬਾਅਦ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ ਸਨ। ਅਜਿਹੇ ਹੀ ਇੱਕ ਰੋਸ ਪ੍ਰਦਰਸ਼ਨ ਦੌਰਾਨ ਇਹ ਗੋਲੀਬਾਰੀ ਹੋਈ ਸੀ।

 

 

ਹਾਈ ਕੋਰਟ ਨੇ ਹੁਣ ਉਸੇ ਮਾਮਲੇ ਵਿੱਚ ਆਉਂਦੀ 14 ਅਗਸਤ ਨੂੰ ਸ੍ਰੀ ਇਜ਼ਹਾਰ ਆਲਮ ਤੇ ਸ੍ਰੀ ਦਰਬਾਰਾ ਸਿੰਘ ਗੁਰੂ ਨੂੰ ਪੇਸ਼ ਹੋਣ ਲਈ ਆਖਿਆ ਹੈ।

 

 

ਗੋਲੀਬਾਰੀ ਦੀ ਇਹ ਘਟਨਾ 4 ਫ਼ਰਵਰੀ, 1986 ਨੂੰ ਵਾਪਰੀ ਸੀ। ਇਸ ਨੂੰ ਬਿਲਕੁਲ 2015 ਦੇ ਬਹਿਬਲ ਕਲਾਂ ਗੋਲੀਕਾਂਡ ਵਰਗੀ ਘਟਨਾ ਆਖਿਆ ਜਾ ਸਕਦਾ ਹੈ। ਤਦ ਚਾਰ ਸਿੱਖ ਨੌਜਵਾਨ ਰਵਿੰਦਰ ਸਿੰਘ, ਹਰਮਿੰਦਰ ਸਿੰਘ, ਬਲਧੀਰ ਸਿੰਘ ਤੇ ਝਿਲਮਣ ਸਿੰਘ ਪੁਲਿਸ ਗੋਲੀਬਾਰੀ ਦੌਰਾਨ ਮਾਰੇ ਗਏ ਸਨ।

 

 

ਇਨ੍ਹਾਂ ਚਾਰੇ ਨੌਜਵਾਨਾਂ ਦੇ ਮਾਪੇ ਤਦ ਤੋਂ ਹੀ ਇਨਸਾਫ਼ ਦੀ ਮੰਗ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:High Court issues Notices to Darbara Singh Guru and Izhar Aalam in 1986 Nakodar Firing and death incident