ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਈ ਕੋਰਟ ਨੇ ਅਕਾਲੀ ਕੌਂਸਲਰ ਤੇ 3 ਹੋਰਨਾਂ ਦੀ ਉਮਰ–ਕੈਦ ਨੂੰ ਕਾਇਮ ਰੱਖਿਆ

ਹਾਈ ਕੋਰਟ ਨੇ ਅਕਾਲੀ ਕੌਂਸਲਰ ਤੇ 3 ਹੋਰਨਾਂ ਦੀ ਉਮਰ–ਕੈਦ ਨੂੰ ਕਾਇਮ ਰੱਖਿਆ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਪ੍ਰੈਲ 2011 ਦੌਰਾਨ ਜਲੰਧਰ ਦੇ ਹੋਟਲ–ਮਾਲਕ ਗੁਰਕੀਰਤ ਸਿੰਘ ਸੇਖੋਂ ਉਰਫ਼ ਗਿੱਕੀ ਦੇ ਸਨਸਨੀਖ਼ੇਜ਼ ਕਤਲ ਕੇਸ ਵਿੱਚ ਸਾਬਕਾ ਅਕਾਲੀ ਕੌਂਸਲਰ ਤੇ ਤਿੰਨ ਹੋਰਨਾਂ ਦੀ ਉਮਰ ਕੈਦ ਨੂੰ ਸਹੀ ਕਰਾਰ ਦਿੰਦਿਆਂ ਇਸ ਸਜ਼ਾ ਨੂੰ ਕਾਇਮ ਰੱਖਿਆ ਹੈ।

 

 

ਕੁੱਲ ਚਾਰ ਦੋਸ਼ੀਆਂ ਵਿੱਚ ਸਾਬਕਾ ਅਕਾਲੀ ਕੌਂਸਲਰ ਰਾਮ ਸਿਮਰਨ ਸਿੰਘ ਮੱਕੜ, ਆਦਮਪੁਰ ਤੋਂ ਸਾਬਕਾ ਅਕਾਲੀ ਵਿਧਾਇਕ ਦਾ ਭਤੀਜਾ ਸਰਬਜੀਤ ਸਿੰਘ ਮੱਕੜ, ਇੱਕ ਵਕੀਲ ਅਮਰਦੀਪ ਸਿੰਘ ਸੰਨੀ, ਦੋ ਸਥਾਨਕ ਕਾਰੋਬਾਰੀ ਜਸਦੀਪ ਸਿੰਘ ਤੇ ਅਮਰਪ੍ਰੀਤ ਸਿੰਘ ਨਰੂਲਾ ਸ਼ਾਮਲ ਹਨ।

 

 

ਅਗਸਤ 2015 ’ਚ ਗੁਰਦਾਸਪੁਰ ਦੀ ਇੱਕ ਅਦਾਲਤ ਨੇ ਇਨ੍ਹਾਂ ਦੋਸ਼ੀਆਂ ਨੂੰ ਉਮਰ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਸੀ ਤੇ ਨਾਲ ਹੀ ਹਰੇਕ ਨੂੰ 10 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਸੀ। ਅਮਰਦੀਪ ਸਿੰਘ ਅਤੇ ਮੱਕੜ ਨੂੰ ਅਦਾਲਤ ਨੇ 5,000 ਰੁਪਏ ਜੁਰਮਾਨਾ ਕੀਤਾ ਸੀ।

 

 

ਪੰਜਾਬ ਸਰਕਾਰ ਤੇ ਗਿੱਕੀ ਦੇ ਪਿਤਾ ਰਾਜਬੀਰ ਸਿੰਘ ਸੇਖੋਂ ਚਾਹੁੰਦੇ ਸਨ ਕਿ ਇਨ੍ਹਾਂ ਉੱਤੇ ਇਰਾਦਤਨ ਕਤਲ ਦਾ ਕੇਸ ਚੱਲੇ ਪਰ ਇਨ੍ਹਾਂ ਉੱਤੇ ਗ਼ੈਰ–ਇਰਾਦਤਨ ਕਤਲ ਦਾ ਮੁਕੱਦਮਾ ਚੱਲਿਆ ਹੈ।

 

 

ਮੱਕੜ ਨੂੰ ਅਪ੍ਰੈਲ 2011 ’ਚ ਹੀ ਹਿਰਾਸਤ ਵਿੱਚ ਲੈ ਲਿਆ ਗਿਅਆਸੀ ਤੇ ਉਹ ਤਦ ਤੋਂ ਹੀ ਜੇਲ੍ਹ ਵਿੱਚ ਹੈ। ਦੋਸ਼ੀਆਂ ਦੇ ਵਕੀਲ ਵਿਨੋਦ ਘਈ ਨੇ ਦੱਸਿਆ ਕਿ ਗਿੱਕੀ ਦੇ ਪਿਤਾ ਤੇ ਪੰਜਾਬ ਸਰਕਾਰ ਦੀ ਅਪੀਲ ਖ਼ਾਰਜ ਕਰ ਦਿੱਤੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਜਲੰਧਰ ਦੇ ਹੋਟਲ ਮਾਲਕ ਗੁਰਕੀਰਤ ਸਿੰਘ ਗਿੱਕੀ ਦਾ ਜਲੰਧਰ ਦੇ ਮਾਡਲ ਟਾਊਨ ਸਥਿਤ ਬਾਬਾ ਰਸੋਈ ਢਾਬੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਘਟਨਾ ਸਾਲ 2011 ਦੌਰਾਨ 20 ਤੇ 21 ਅਪ੍ਰੈਲ ਦੀ ਰਾਤ ਦੀ ਹੈ। ਉੱਥੇ ਕੁਝ ਝਗੜਾ ਹੋਇਆ ਸੀ ਤੇ ਰਾਜਬੀਰ ਸਿੰਘ ਸੇਖੋਂ ਸਾਹਮਣੇ ਗਿੱਕੀ ਉੱਤੇ ਕਥਿਤ ਤੌਰ ਉੱਤੇ ਗੋਲੀ ਚਲਾਈ ਗਈ ਸੀ।

 

 

ਮੱਕੜ ਤੇ ਗਿੱਕੀ ਦੋਸਤ ਸਨ ਤੇ ਇੱਕੋ ਸਕੂਲ ਵਿੱਚ ਪੜ੍ਹੇ ਸਨ ਪਰ ਤਦ ਉਹ ਕਾਰੋਬਾਰੀ ਸ਼ਰੀਕ ਬਣ ਚੁੱਕੇ ਸਨ। ਇਸ ਮਾਮਲੇ ਦੀਸੁਣਵਾਈ ਅਕਤੂਬਰ 2011 ਦੌਰਾਨ ਜਲੰਧਰ ਤੋਂ ਗੁਰਦਾਸਪੁਰ ਸੈਸ਼ਨਜ਼ ਕੋਰਟ ਵਿੱਚ ਤਬਦੀਲ ਕਰ ਦਿੱਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:High Court upholds life term for SAD Councillor