ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਦੇ ਧਨਾਂਸ਼ੂ ’ਚ ਸਾਈਕਲ ਵੈਲੀ ਲਈ ਜ਼ਮੀਨ ਖਰੀਦਣ ਦਾ ਕੰਮ ਮੁਕੰਮਲ

ਲੁਧਿਆਣਾ ਦੇ ਧਨਾਂਸ਼ੂ ’ਚ ਸਾਈਕਲ ਵੈਲੀ ਲਈ ਜ਼ਮੀਨ ਖਰੀਦਣ ਦਾ ਕੰਮ ਮੁਕੰਮਲ

ਲੁ਼ਧਿਆਣਾ ਜ਼ਿਲ੍ਹੇ ਦੇ ਪਿੰਡ ਧਨਾਂਸ਼ੂ ਵਿਚ ਕਰੀਬ 300 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਹਾਈਟੈੱਕ ਸਾਈਕਲ ਵੇਲੀ ਲਈ ਕੁਲ 383 ਏਕੜ ਜ਼ਮੀਨ ਖਰੀਦਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ।  ਸਾਈਕਲ ਵੈਲੀ ਦੀ ਲੇਆਊਟ ਪਲਾਨ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ

 

ਸੂਬੇ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਲੁਧਿਆਣਾ ਵਿਖੇ ਬਣਾਈ ਜਾ ਰਹੀ ਹਾਈਟੈੱਕ ਸਾਈਕਲ ਵੈਲੀ ਲਈ ਵੱਖ-ਵੱਖ ਪ੍ਰਵਾਨਗੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ

 

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਵਾਤਵਾਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਅਗਸਤ, 2018 ' ਪ੍ਰਾਜੈਕਟ ਬਾਬਤ ਵਾਤਾਵਰਣ ਮਨਜ਼ੂਰੀ ਦੇ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਦਸੰਬਰ, 2018 ' ਮੈਸ: ਹੀਰੋ ਸਾਇਕਜ਼ ਲਿਮਟਿਡ, ਲੁਧਿਆਣਾ ਨੂੰ ਮੁੱਖ ਯੂਨਿਟ ਸਥਾਪਤ ਕਰਨ ਲਈ 100 ਏਕੜ ਦਾ ਪਲਾਟ ਅਲਾਟ ਕਰਕੇ ਕਬਜ਼ਾ ਦੇ ਦਿੱਤਾ ਜਾ ਚੁੱਕਾ ਹੈਉਦਯੋਗ ਤੇ ਵਣਜ ਮੰਤਰੀ ਨੇ ਦੱਸਿਆ ਕਿ ਮੈਸ: ਹੀਰੋ ਸਾਇਕਜ਼ ਲਿਮਟਿਡ, ਲੂਧਿਆਣਾ ਵੱਲੋਂ ਅਪ੍ਰੈਲ, 2022 ਤੱਕ ਉਤਪਾਦਨ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਆਪਣੇ ਪਲਾਟ ਦੁਆਲੇ ਬਾਊਂਡਰੀ ਵਾਲ ਦਾ ਕੰਮ ਪਹਿਲਾਂ ਹੀ ਆਰੰਭਿਆ ਜਾ ਚੁੱਕਾ ਹੈ

 

ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪੀ.ਐਸ.ਟੀ.ਸੀ.ਐਲ ਵੱਲੋਂ 30 ਏਕੜ ਜ਼ਮੀਨ 'ਤੇ 400 ਕਿੱਲੋ ਵਾਟ ਦਾ ਬਿਜਲੀ ਸਬ-ਸਟੇਸ਼ਨ ਉਸਾਰਿਆ ਜਾਵੇਗਾ ਉਨ੍ਹਾਂ ਦੱਸਿਆ ਕਿ ਪੀ.ਐਸ.ਟੀ.ਸੀ.ਐਲ ਨੂੰ ਬਿਜਲੀ ਸਬ-ਸਟੇਸ਼ਨ ਉਸਾਰਨ ਲਈ ਜ਼ਮੀਨ ਅਤੇ 9.45 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ ਹੈਸ੍ਰੀ ਅਰੋੜਾ ਨੇ ਦੱਸਿਆ ਕਿ ਸਾਈਕਲ ਵੈਲੀ ਨੂੰ 100 ਫੁੱਟ ਚੌੜੀ 4 ਮਾਰਗੀ, 8.5 ਕਿੱਲੋ ਮੀਟਰ ਲੰਬੀ ਬਾਹਰੀ ਸੜਕ ਉਸਾਰ ਕੇ ਚੰਡੀਗੜ੍ਹ-ਲੁਧਿਆਣਾ ਰਾਸ਼ਟਰੀ ਮਾਰਗ ਨਾਲ ਜੋੜਿਆ ਜਾਵੇਗਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:high tech cycle valley at Ludhiana to come up in 383 acres