ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਘੱਗਰ ਦੀ ਮਾਰ ਤੋਂ ‘ਪੂਰੀ ਤਰ੍ਹਾਂ ਬੇਪਰਵਾਹ ਨੇ’ ਉੱਚ ਅਧਿਕਾਰੀ

ਪੰਜਾਬ ’ਚ ਘੱਗਰ ਦੀ ਮਾਰ ਤੋਂ ‘ਪੂਰੀ ਤਰ੍ਹਾਂ ਬੇਪਰਵਾਹ ਨੇ’ ਉੱਚ ਅਧਿਕਾਰੀ

ਪੰਜਾਬ ਦੇ ਸੰਗਰੂਰ, ਮਾਨਸਾ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਘੱਗਰ ਦੇ ਨਾਲ ਲੱਗਦੇ ਕਈ ਪਿੰਡਾਂ ਵਿੱਚ ਹਾਲਾਤ ਹਾਲੇ ਵੀ ਹੜ੍ਹ ਵਰਗੇ ਬਣੇ ਹੋਏ ਹਨ। ਭਾਵੇਂ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਕੱਲ੍ਹ ਸ਼ਾਮੀਂ ਕੁਝ ਘਟ ਗਿਆ ਸੀ ਪਰ ਪਹਾੜਾਂ ਵਿੱਚ ਕਿਉ਼ਕਿ ਲਗਾਤਾਰ ਵਰਖਾ ਪੈ ਰਹੀ ਹੈ; ਇਸ ਲਈ ਅਗਲੇ ਕੁਝ ਦਿਨਾਂ ਵਿੱਚ ਦਰਿਆਵਾਂ ਵਿੱਚ ਪਾਣੀ ਦਾ ਉੱਚਾ ਪੱਧਰ ਕਾਇਮ ਰਹਿਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

 

 

ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੋਂ ਪੰਜਾਬ ਵਿੱਚ ਇੱਕ ਵਾਰ ਫਿਰ ਮੀਂਹ ਦਾ ਦੌਰ ਸ਼ੁਰੂ ਹੋ ਸਕਦਾ ਹੈ ਤੇ ਫਿਰ ਉਸ ਦੇ ਸਾਰਾ ਹਫ਼ਤਾ ਜਾਰੀ ਰਹਿਣ ਦੀ ਸੰਭਾਵਨਾ ਹੈ। ਪਰ ਅਜਿਹੇ ਹਾਲਾਤ ਦੀ ਪੰਜਾਬ ਦੇ ਸਬੰਧਤ ਅਫ਼ਸਰਾਂ ਨੂੰ ਕੋਈ ਪਰਵਾਹ ਨਹੀਂ ਜਾਪਦੀ।

 

 

ਪੰਜਾਬ ਸਰਕਾਰ ਵੱਲੋਂ ਅਜਿਹੇ ਅਣਕਿਆਸੇ ਹੜ੍ਹਾਂ ਦੀ ਕੋਈ ਅਗਾਊਂ ਤਿਆਰੀ ਨਹੀਂ ਕੀਤੀ ਗਈ। ਇਸ ਵੇਲੇ ਪੰਜਾਬ ਦੇ ਸਰਕਾਰੀ ਅਫ਼ਸਰਾਂ ਕੋਲ ਇੰਨਾ ਕੁ ਵੀ ਸਮਾਂ ਨਹੀਂ ਕਿ ਉਹ ਇਸੇ ਪਾਸੇ ਥੋੜ੍ਹਾ ਜਿੰਨਾ ਵੀ ਧਿਆਨ ਦੇ ਸਕਣ।

 

 

ਇੱਕ ਪੱਤਰਕਾਰ ਨੇ ਜਦੋਂ ਸਿੰਜਾਈ ਵਿਭਾਗ ਦੇ ਜਲ–ਨਿਕਾਸੀ ਮਾਮਲਿਆਂ ਦੇ ਇੰਚਾਰਜ ਤੇ ਚੀਫ਼ ਇੰਜੀਨੀਅਰ ਰੈਂਕ ਦੇ ਅਧਿਕਾਰੀ ਨਾਲ ਫ਼ੋਨ ਉੱਤੇ ਸੂਬੇ ਦੇ ਦਰਿਆਵਾਂ ਵਿੱਚ ਪਾਣੀ ਦੇ ਪੱਧਰ ਬਾਰੇ ਜਾਣਕਾਰੀ ਲੈਣੀ ਚਾਹੀ, ਤਾਂ ਅੱਗਿਓਂ ਸਾਹਿਬ ਦਾ ਜਵਾਬ ਮਿਲਿਆ – ‘ਮੈਨੂੰ ਪਰੇਸ਼ਾਨ ਨਾ ਕਰੋ। ਮੈਂ ਦੋਸਤਾਂ ਨਾਲ ਪਾਰਟੀ ’ਚ ਹਾਂ।’

 

 

ਪੱਤਰਕਾਰ ਸਿਰਫ਼ ਇਹੋ ਜਾਣਨਾ ਚਾਹ ਰਿਹਾ ਸੀ ਕਿ ਘੱਗਰ ਦੇ ਪਾਣੀਆਂ ਦੀ ਮਾਰ ਨਾਲ ਫ਼ਸਲਾਂ ਦਾ ਕਿੰਨਾ ਨੁਕਸਾਨ ਹੋਇਆ ਹੈ ਤੇ ਲੋਕਾਂ ਦੀ ਆਮ ਸੰਪਤੀ ਕਿੰਨੀ ਕੁ ਨੁਕਸਾਨੀ ਗਈ ਹੈ।

 

 

ਵਧੇਰੇ ਜ਼ੋਰ ਪਾਉਣ ’ਤੇ ਚੀਫ਼ ਇੰਜੀਨੀਅਰ ਨੇ ਬੇਦਿਲੀ ਜਿਹੀ ਨਾਲ ਆਪਣੇ ਉਸ ਸਾਥੀ ਦਾ ਨੰਬਰ ਪੱਤਰਕਾਰ ਨੂੰ ਦੇ ਹੀ ਦਿੱਤਾ; ਜੋ ਸੂਬੇ ਦੇ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਿਹਾ ਸੀ।

 

 

ਇੱਥੇ ਵਰਨਣਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਸੰਗਰੂਰ ਜ਼ਿਲ੍ਹੇ ’ਚ ਮਕਰੌੜ ਸਾਹਿਬ ਤੇ ਸੁਰਜਨ ਭੈਣੀ ਪਿੰਡਾਂ ਨੇੜੇ ਘੱਗਰ ਦਰਿਆ ਵਿੱਚ ਦੋ ਥਾਂ ਉੱਤੇ ਵੱਡੇ ਪਾੜ ਪੈ ਚੁੱਕੇ ਹਨ; ਜਿਨ੍ਹਾਂ ਕਾਰਨ ਝੋਨੇ ਦੀ ਹਜ਼ਾਰਾਂ ਏਕੜ ਫ਼ਸਲ ਦਾ ਡਾਢਾ ਨੁਕਸਾਨ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Higher Officials are heedless on destruction due to Ghaggar river