ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਪੁਲਿਸ ਵੱਲੋਂ ਹਿਜ਼ਬੁਲ ਮੁਜਾਹਿਦੀਨ ਦਾ ਅੱਤਵਾਦੀ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਇੱਕ ਵੱਡੀ ਸਫਲਤਾ ਤਹਿਤ ਹਿਜ਼ਬੁਲ ਮੁਜਾਹਿਦੀਨ ਦੇ ਇੱਕ ਅੱਤਵਾਦੀ ਨੂੰ 29 ਲੱਖ ਰੁਪਏ ਦੀ ਭਾਰਤੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਪਛਾਣ ਹਿਲਾਲ ਅਹਿਮਦ ਵਾਗੇ ਪੁੱਤਰ ਅਬਦੁੱਲ ਸਮਦ ਵਾਗੀ ਵਾਸੀ ਨੌਵਗਾਮ ਵਜੋਂ ਹੋਈ ਹੈ।
 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਹਿਜ਼ਬੁਲ ਮੁਜਾਹਿਦੀਨ ਦੇ ਕਾਬੂ ਕੀਤੇ ਇਸ ਕਾਰਕੁੰਨ ਦੀ ਪਛਾਣ ਹਿਲਾਲ ਅਹਿਮਦ ਪੁੱਤਰ ਅਬਦੁੱਲ ਸਮਦ ਵਾਗੀ ਵਾਸੀ ਨੌਵਗਾਮ ਵਜੋਂ ਹੋਈ ਹੈ, ਜੋ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਥਾਣੇ 'ਚ ਪੈਂਦਾ ਹੈ।
 

ਡੀਜੀਪੀ ਨੇ ਦੱਸਿਆ ਕਿ ਹਿਲਾਲ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਟੀਮ ਨੇ ਕਾਬੂ ਕੀਤਾ, ਜੋ 25 ਅਪ੍ਰੈਲ ਦੇਰ ਸ਼ਾਮ ਨੂੰ ਸ਼ਹਿਰ ਵਿੱਚ ਮੈਟਰੋ ਮਾਰਟ ਨੇੜੇ ਗਸ਼ਤ ਕਰ ਰਹੀ ਸੀ। ਉਕਤ ਵਿਰੁੱਧ ਐਫਆਈਆਰ ਨੰ. 135 ਮਿਤੀ 25.4.2020 ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 (ਸੋਧ 2012) ਦੀ ਧਾਰਾ 10, 11, 13, 17, 18, 20, 21 ਤਹਿਤ ਥਾਣਾ ਸਦਰ, ਅੰਮ੍ਰਿਤਸਰ 'ਚ ਮਾਮਲਾ ਦਰਜ ਕੀਤਾ ਗਿਆ ਹੈ।
 

ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਹਿਲਾਲ ਅਹਿਮਦ ਨੂੰ ਰਿਆਜ਼ ਅਹਿਮਦ ਨੈਕੂ ਵਾਸੀ ਬਿਜਬੇਹੜਾ, ਕਸ਼ਮੀਰ ਦੇ ਹਿਜਬੁਲ ਮੁਜਾਹਿਦੀਨ ਦੇ ਮੁਖੀ ਨੇ ਆਪਣੇ ਟਰੱਕ ਨੰ. ਜੇ ਕੇ -03-ਐਫ -2261 ਨੇ ਪੈਸਾ ਲੈਣ ਲਈ ਭੇਜਿਆ ਸੀ। ਗੁਪਤਾ ਨੇ ਦੱਸਿਆ ਕਿ ਇਹ ਪੈਸਾ ਉਸ ਨੂੰ ਅਣਪਛਾਤੇ ਵਿਅਕਤੀ ਦੁਆਰਾ ਸੌਂਪਿਆ ਗਿਆ ਸੀ, ਜੋ ਸਫੇਟ ਰੰਗ ਦੀ ਐਕਟਿਵਾ 'ਤੇ ਆਇਆ ਸੀ। ਡੀਜੀਪੀ ਨੇ ਕਿਹਾ ਕਿ ਟਰੱਕ ਵਿਚ ਉਸ ਦੇ ਨਾਲ ਆਏ ਵਿਅਕਤੀ ਦੀ ਪਛਾਣ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਰਈਸ ਅਹਿਮਦ ਵਾਸੀ ਬਿਜਬੇਹਾਰਾ ਵਜੋਂ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hizbul Mujahideen activist held in Amritsar with Rs 29 lakh