ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀਂਹ ਨੇ ਹੋਲਾ-ਮਹੱਲਾ ਦਾ ਰੰਗ ਕੀਤਾ ਫਿੱਕਾ, ਦੁਕਾਨਦਾਰ ਨਿਰਾਸ਼

ਪੰਜਾਬ 'ਚ ਵੀਰਵਾਰ ਰਾਤ ਤੋਂ ਪੈ ਰਹੇ ਮੀਂਹ ਨੇ ਕੌਮੀ ਤਿਉਹਾਰ ਹੋਲਾ-ਮਹੱਲਾ ਦਾ ਮਾਹੌਲ ਕਿਰਕਿਰਾ ਕਰ ਦਿੱਤਾ ਹੈ। ਸ੍ਰੀ ਕੀਰਤਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦਾ ਆਗਾਜ਼ ਬੜੇ ਹੀ ਜ਼ੋਰਾਂ-ਸ਼ੋਰਾਂ ਨਾਲ ਹੋਇਆ ਸੀ, ਪਰ ਇਸ ਮੇਲੇ ਦੇ ਦੂਸਰੇ ਅਤੇ ਤੀਜੇ ਦਿਨ ਲਗਾਤਾਰ ਹੋ ਰਹੀ ਬਾਰਿਸ਼ ਨਾਲ ਮੇਲੇ ਦਾ ਰੰਗ ਫਿੱਕਾ ਕਰ ਦਿੱਤਾ ਹੈ।
 

ਇਸ ਮੇਲੇ 'ਚ ਆਉਣ ਵਾਲੀਆਂ ਸੰਗਤਾਂ ਨੂੰ ਵੀ ਇਸ ਮੀਂਹ ਕਾਰਨ ਬਹੁਤ ਜ਼ਿਆਦਾ ਪ੍ਰੇਸ਼ਾਨੀ ਚੁੱਕਣੀ ਪੈ ਰਹੀ ਹੈ। ਦੂਰ-ਦੁਰਾਡਿਓਂ ਇਸ ਮੇਲੇ 'ਚ ਪੈਸੇ ਕਮਾਉਣ ਖਾਤਰ ਆਏ ਦੁਕਾਨਦਾਰਾਂ ਵੀ ਮੀਂਹ ਕਾਰਨ ਉਦਾਸ ਪਾਏ ਜਾ ਰਹੇ ਹਨ। ਮੇਲੇ ਦੇ ਦੂਜੇ ਦਿਨ ਇੱਕ ਪਾਸੇ ਦਾ ਸ਼ਰਧਾਲੂ ਆਪਣੇ-ਆਪਣੇ ਵਾਹਨਾਂ 'ਚ ਬੈਠੇ ਨਜ਼ਰ ਆਏ, ਪਰ ਕੁੱਝ ਸ਼ਰਧਾਲੂਆਂ ਦੀ ਆਸਥਾ ਨੂੰ ਤੇਜ਼ ਬਾਰਿਸ਼ ਵੀ ਰੋਕ ਨਾ ਸਕੀ।
 

ਇਸ ਦੌਰਾਨ ਗੁਰਦੁਆਰਾ ਪਤਾਲਪੁਰੀ ਸਾਹਿਬ, ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਦਰਗਾਹ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ,  ਡੇਰਾ ਬਾਬਾ ਸ੍ਰੀ ਚੰਦ ਜੀ, ਗੁਰਦੁਆਰਾ ਸ੍ਰੀ ਚਰਨ ਕਮਲ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਆਦਿ ਧਾਰਮਿਕ ਸਥਾਨਾਂ ਉੱਤੇ ਭਾਰੀ ਗਿਣਤੀ ਚ ਸੰਗਤਾਂ ਨਤਮਸਤਕ ਹੋਈਆਂ। ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਦੀ ਆਮਦ ਨੂੰ ਵੇਖਦੇ ਹੋਏ ਪੁਖਤਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਗਿਆ ਸੀ।
 

ਇਨ੍ਹਾਂ ਪ੍ਰਬੰਧਾਂ ਦੀ ਪੋਲ ਉਸ ਸਮੇਂ ਖੁੱਲ੍ਹੀ ਜਦੋਂ ਸੜਕਾਂ ਦੀ ਲਿੱਪਾ ਪੋਚੀ ਕਰਨ ਤੋਂ ਬਾਅਦ ਇਨ੍ਹਾਂ ਸੜਕਾਂ ਉੱਤੇ ਪਈ ਪਹਿਲੀ ਬਾਰਿਸ਼ ਨਾਲ ਹੀ ਹਾਲਤ ਖਸਤਾ ਹੋ ਗਈ। ਹਮੇਸ਼ਾ ਚਰਚਾ 'ਚ ਰਹਿਣ ਵਾਲੇ ਮਨਾਲੀ ਮਾਰਗ ਉੱਤੇ ਬਣੇ ਪੁਲ ਜੋ ਦੋ ਧਾਰਮਿਕ ਸਥਾਨਾਂ ਨੂੰ ਆਪਸ ਵਿੱਚ ਜੋੜਨ ਦਾ ਵੀ ਕੰਮ ਕਰਦਾ ਹੈ ਦੇ ਉੱਤੇ ਮੀਂਹ ਦਾ ਪਾਣੀ ਖੜ੍ਹਨ ਕਾਰਨ ਸੰਗਤਾਂ ਨੂੰ ਆਉਣ ਜਾਣ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:hola mohalla mela pilgrims counts down due to rainfall in Punjab