ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

17 ਸਾਲਾਂ ਤੋਂ ਲਾਟਰੀ ਪਾ ਰਹੇ ਸਰਵਨ ਸਿੰਘ ਆਖ਼ਰ ਬਣੇ ਹੋਲੀ ਬੰਪਰ ਦੇ ਕਰੋੜਪਤੀ

ਫਾਜ਼ਿਲਕਾ ਵਾਸੀ ਸੇਵਾਮੁਕਤੀ ਵਾਲੇ ਮਹੀਨੇ ਬਣਿਆ ਕਰੋੜਪਤੀ

ਹੋਲੀ ਬੰਪਰ ਨੇ ਸਰਵਨ ਸਿੰਘ ਦੀ ਜ਼ਿੰਦਗੀ 'ਚ ਭਰੇ ਹੋਰ ਰੰਗ

 

ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਹੋਲੀ ਬੰਪਰ-2020 ਨੇ ਫਾਜ਼ਿਲਕਾ ਵਾਸੀ ਸਰਵਨ ਸਿੰਘ ਦੀ ਜ਼ਿੰਦਗੀ ਰੰਗੀਨ ਬਣਾ ਦਿੱਤੀ ਹੈ। ਪਿਛਲੇ ਦਿਨੀਂ ਲੁਧਿਆਣਾ ਵਿਖੇ ਕੱਢੇ ਗਏ ਹੋਲੀ ਬੰਪਰ ਦੇ ਡਰਾਅ ਵਿੱਚ 1.50-1.50 ਕਰੋੜ ਰੁਪਏ ਦੇ ਪਹਿਲੇ ਦੋ ਇਨਾਮਾਂ ਵਿੱਚੋਂ ਇਕ ਇਨਾਮ ਟਿਕਟ ਨੰਬਰ ਏ-664223 'ਤੇ ਨਿਕਲਿਆ, ਜੋ ਕਿ ਸਰਵਨ ਸਿੰਘ ਨੇ ਖ਼ਰੀਦੀ ਸੀ।

 

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਮੁੱਖ ਨਕਸ਼ਾ ਨਵੀਸ ਵਜੋਂ ਸੇਵਾ ਨਿਭਾਅ ਰਹੇ ਸਰਵਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ 17 ਸਾਲਾਂ ਤੋਂ ਲਾਟਰੀ ਪਾ ਰਹੇ ਹਨ ਅਤੇ ਇਸ ਵਾਰ ਉਨ੍ਹਾਂ ਦੇ ਲੱਕੀ ਨੰਬਰ '23' ਨੇ ਉਨ੍ਹਾਂ ਨੂੰ ਕਰੋੜਪਤੀ ਬਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਹ ਇਸੇ ਸਾਲ 31 ਮਾਰਚ ਨੂੰ ਸੇਵਾਮੁਕਤ ਹੋ ਰਹੇ ਹਨ।

 

ਇਨਾਮੀ ਰਾਸ਼ੀ ਲਈ ਇਥੇ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਦਸਤਾਵੇਜ਼ ਜਮ੍ਹਾਂ ਕਰਵਾਉਣ ਬਾਅਦ ਸਰਵਨ ਸਿੰਘ ਨੇ ਦੱਸਿਆ ਕਿ 23 ਨੰਬਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਖਾਸ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਰਕਾਰੀ ਨੌਕਰੀ ਵਿੱਚ ਤਰੱਕੀ 23 ਅਗਸਤ, 2003 ਨੂੰ ਮਿਲੀ ਸੀ ਅਤੇ ਹੁਣ ਪਹਿਲੇ ਇਨਾਮ ਵਾਲੀ ਟਿਕਟ ਦੇ ਆਖਰੀ ਦੋ ਨੰਬਰ ਵੀ 23 ਹੀ ਹਨ। ਇਸ ਤੋਂ ਇਲਾਵਾ ਜੇਕਰ ਟਿਕਟ ਦੇ ਕੁੱਲ ਨੰਬਰਾਂ ਦਾ ਜੋੜ ਕੀਤਾ ਜਾਵੇ ਤਾਂ ਉਹ ਵੀ 23 ਹੀ ਬਣਦਾ ਹੈ।

 

ਰਾਤੋ ਰਾਤ ਕਰੋੜਪਤੀ ਬਣਨ 'ਤੇ ਬਾਗ਼ੋ ਬਾਗ਼ ਨਜ਼ਰ ਆ ਰਹੇ ਸਰਵਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਲਾਟਰੀ ਬੰਪਰ ਬਦੌਲਤ ਜਿੱਤੀ ਐਨੀਂ ਵੱਡੀ ਰਾਸ਼ੀ ਨਾਲ ਉਨ੍ਹਾਂ ਨੂੰ ਆਪਣੇ ਦੋ ਬੇਟਿਆਂ ਦੇ ਕਰੀਅਰ ਬਣਾਉਣ ਅਤੇ ਚੰਗੀ ਜ਼ਿੰਦਗੀ ਬਤੀਤ ਕਰਨ ਵਿੱਚ ਮਦਦ ਮਿਲੇਗੀ। ਇਸ ਤੋਂ ਇਲਾਵਾ ਉਹ ਇਨਾਮੀ ਰਾਸ਼ੀ ਨਾਲ ਸਮਾਜ ਭਲਾਈ ਦੇ ਕੰਮ ਵੀ ਕਰਨਾ ਚਾਹੁੰਦੇ ਹਨ। ਇਸ ਦੌਰਾਨ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਸਰਵਨ ਸਿੰਘ ਨੂੰ ਜਲਦੀ ਤੋਂ ਜਲਦੀ ਇਨਾਮੀ ਰਾਸ਼ੀ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। 

..

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Holi Bumper adds more color to Sarwan Singh life