ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ 'ਚ ਸ਼ਰਾਬ ਦੀ ਹੋਮ ਡਿਲੀਵਰੀ ਲਈ Zomato ਨੇ ਕੀਤੀ ਤਿਆਰੀ

ਫੂਡ ਡਿਲੀਵਰੀ ਐਪ ਜ਼ੋਮੈਟੋ (Zomato) ਹੁਣ ਭਾਰਤ 'ਚ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਦੀ ਤਿਆਰੀ 'ਚ ਹੈ। ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ ਜ਼ੋਮੈਟੋ ਦੇ ਸੀਈਓ ਮੋਹਿਤ ਗੁਪਤਾ ਨੇ ਕਿਹਾ, "ਜੇ ਟੈਕਨੋਲਾਜੀ ਦੀ ਮਦਦ ਨਾਲ ਸ਼ਰਾਬ ਦੀ ਹੋਮ ਡਿਲੀਵਰੀ ਕੀਤੀ ਜਾਂਦੀ ਹੈ ਤਾਂ ਸ਼ਰਾਬ ਦੀ ਜ਼ਿੰਮੇਵਾਰੀ ਭਰੀ ਖਪਤ ਨੂੰ ਉਤਸ਼ਾਹਤ ਕੀਤਾ ਜਾ ਸਕਦਾ ਹੈ।"
 

ਦੱਸ ਦੇਈਏ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਸ਼ਰਾਬ ਦੇ ਸੇਵਨ ਦੀ ਕਾਨੂੰਨੀ ਉਮਰ 18 ਤੋਂ 25 ਸਾਲ ਹੈ। ਜ਼ੋਮੈਟੋ ਨੇ ਕਿਹਾ ਕਿ ਉਹ ਸਿਰਫ਼ ਉਨ੍ਹਾਂ ਖੇਤਰਾਂ 'ਚ ਸਰਵਿਸ ਕਰੇਗੀ, ਜਿੱਥੇ ਕੋਰੋਨਾ ਵਾਇਰਸ ਦੀ ਲਾਗ ਬਹੁਤ ਘੱਟ ਹੈ। ਇਸ ਦੌਰਾਨ ਪੰਜਾਬ ਸਰਕਾਰ ਅੱਜ ਵੀਰਵਾਰ ਤੋਂ ਸ਼ਰਾਬ ਦੀ ਘਰੇਲੂ ਡਿਲੀਵਰੀ ਕਰਨ ਜਾ ਰਹੀ ਹੈ।
 

ਇਸ ਸਮੇਂ ਪੂਰੇ ਦੇਸ਼ 'ਚ ਸ਼ਰਾਬ ਦੀ ਸਭ ਤੋਂ ਵੱਧ ਮੰਗ ਹੈ। ਹੁਣ ਕੰਪਨੀ ਦੀ ਤਿਆਰੀ ਹੈ ਕਿ ਇਸ ਦਾ ਲਾਭ ਲਿਆ ਜਾਵੇ। ਦੱਸ ਦੇਈਏ ਕਿ ਲੌਕਡਾਊਨ 3.0 ਤੋਂ ਬਾਅਦ ਕੰਪਨੀ ਨੇ ਕਰਿਆਨਾ ਸਮਾਨ ਦੀ ਡਿਲੀਵਰੀ ਵੀ ਸ਼ੁਰੂ ਕਰ ਦਿੱਤੀ ਹੈ। ਦਰਅਸਲ, ਰੈਸਟੋਰੈਂਟ ਬੰਦ ਹੋਣ ਤੋਂ ਬਾਅਦ ਇਸ ਦਾ ਅਸਰ ਕੰਪਨੀ ਦੇ ਕਾਰੋਬਾਰ 'ਤੇ ਵੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਜ਼ੋਮੈਟੋ ਨੇ ਵੀ ਕਰਿਆਨੇ ਦੇ ਸਮਾਨ ਦੀ ਡਿਲੀਵਰੀ ਕਰਨੀ ਸ਼ੁਰੂ ਕਰ ਦਿੱਤੀ।
 

ਜੇ ਕਾਨੂੰਨ ਦੀ ਗੱਲ ਕਰੀਏ ਤਾਂ ਇਸ ਸਮੇਂ ਘਰ 'ਚ ਸ਼ਰਾਬ ਦੀ ਡਿਲੀਵਰੀ ਕਰਨ ਦਾ ਕੋਈ ਕਾਨੂੰਨੀ ਪ੍ਰਬੰਧ ਨਹੀਂ ਹੈ। ਅਲਕੋਹਲ ਇੰਡਸਟਰੀ ਬਾਡੀ ਇੰਟਰਨੈਸ਼ਨਲ ਸਪਿਰਟਸ ਐਂਡ ਵਾਈਨ ਐਸੋਸੀਏਸ਼ਨ ਆਫ਼ ਇੰਡੀਆ (ਆਈਐਸਡਬਲਿਯੂਏਆਈ) ਲਗਾਤਾਰ ਮੰਗ ਕਰਦੀ ਆ ਰਹੀ ਹੈ ਕਿ ਸਰਕਾਰ ਸ਼ਰਾਬ ਦੀ ਘਰੇਲੂ ਡਿਲੀਵਰੀ ਨੂੰ ਮਨਜ਼ੂਰੀ ਦੇਵੇ। ਜੇ ਸਰਕਾਰ ਇਸ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਜ਼ੋਮੈਟੋ ਲਈ ਅਲਕੋਹਲ ਦੀ ਘਰੇਲੂ ਡਿਲੀਵਰੀ ਦਾ ਰਸਤਾ ਸਾਫ਼ ਹੋ ਜਾਵੇਗਾ।
 

ਆਈਐਸਡਬਲਿਯੂਏਆਈ ਦੇ ਕਾਰਜਕਾਰੀ ਚੇਅਰਮੈਨ ਅੰਮ੍ਰਿਤ ਕਿਰਨ ਸਿੰਘ ਦਾ ਕਹਿਣਾ ਹੈ ਕਿ ਲੌਕਡਾਊਨ ਕਾਰਨ ਸੂਬੇ ਨੂੰ ਮਾਲੀਏ ਦੇ ਮੋਰਚੇ 'ਤੇ ਵੱਡਾ ਝਟਕਾ ਲੱਗਾ ਹੈ। ਅਜਿਹੀ ਸਥਿਤੀ ਵਿੱਚ ਘਰ 'ਚ ਸ਼ਰਾਬ ਦੀ ਡਿਲੀਵਰੀ ਆਮਦਨੀ ਨੂੰ ਵਧਾਉਣ 'ਚ ਸਹਾਇਤਾ ਕਰ ਸਕਦੀ ਹੈ। ਉਸ ਦੀ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਸੂਬਿਆਂ ਨੂੰ ਸ਼ਰਾਬ ਦੀ ਵਿਕਰੀ ਤੋਂ ਮਾਲੀਆ ਪ੍ਰਾਪਤ ਹੁੰਦਾ ਰਹੇ। ਅਜਿਹੇ 'ਚ ਜ਼ਰੂਰੀ ਹੈ ਕਿ ਪ੍ਰਚੂਨ ਸਟੋਰਾਂ 'ਤੇ ਭੀੜ ਘੱਟ ਕੀਤੀ ਜਾਵੇ।
 

ਠੇਕਿਆਂ 'ਤੇ ਕਈ ਕਿਲੋਮੀਟਰ ਲੰਮੀਆਂ ਲਾਈਨਾਂ
ਦੇਸ਼ਪੱਧਰੀ ਲੌਕਡਾਊਨ ਕਾਰਨ ਸ਼ਰਾਬ ਦੀਆਂ ਦੁਕਾਨਾਂ 25 ਮਾਰਚ ਤੋਂ ਬੰਦ ਸਨ। ਇਨ੍ਹਾਂ ਦੁਕਾਨਾਂ ਨੂੰ ਇਸ ਹਫ਼ਤੇ ਖੋਲ੍ਹਣ ਲਈ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸ਼ਰਾਬ ਖਰੀਦਣ ਲਈ ਠੇਕਿਆਂ 'ਤੇ ਕਈ ਕਿਲੋਮੀਟਰ ਲੰਮੀਆਂ ਲਾਈਨਾਂ ਲੱਗੀਆਂ ਸਨ। ਇਸ ਭੀੜ ਨੂੰ ਕਾਬੂ ਕਰਨ ਲਈ ਦਿੱਲੀ ਸਰਕਾਰ ਨੇ 70% 'ਵਿਸ਼ੇਸ਼ ਕੋਰੋਨਾ ਫੀਸ' ਲਗਾਉਣ ਦਾ ਫ਼ੈਸਲਾ ਕੀਤਾ ਸੀ। ਮੁੰਬਈ 'ਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਤੋਂ ਦੋ ਦਿਨ ਬਾਅਦ ਬੰਦ ਕਰਨਾ ਪਿਆ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:home delivery of liquor in lockdown zomato prepares for it