ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਮੱਖਣਾ’ ਗੀਤ ਲਈ ਹਨੀ ਸਿੰਘ ਤੇ ਟੀ–ਸੀਰੀਜ਼ ਵਿਰੁੱਧ ਮੋਹਾਲੀ ’ਚ ਕੇਸ ਦਰਜ

‘ਮੱਖਣਾ’ ਗੀਤ ਲਈ ਹਨੀ ਸਿੰਘ ਤੇ ਟੀ–ਸੀਰੀਜ਼ ਵਿਰੁੱਧ ਮੋਹਾਲੀ ’ਚ ਕੇਸ ਦਰਜ

ਪੰਜਾਬੀ ਤੇ ਹਿੰਦੀ ਰੈਪਰ (ਗਾਇਕ) ਹਨੀ ਸਿੰਘ ਖਿ਼ਲਾਫ਼ ਮੋਹਾਲੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਇਹ ਕੇਸ ‘ਮੱਖਣਾ’ ਗੀਤ ਲਈ ਦਾਇਰ ਹਿੋਇਆ ਹੈ। ਇਸ ਬਾਰੇ ਸ਼ਿਕਾਇਤ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕੀਤੀ ਸੀ। ਇਹ ਹਨੀ ਸਿੰਘ ਦਾ ਨਵਾਂ ਗੀਤ ਹੈ। ਇਸ ਮਾਮਲੇ 'ਚ ਟੀ–ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਨ ਕੁਮਾਰ ਵਿਰੁੱਧ ਵੀ ਕੇਸ ਦਰਜ ਹੋਇਆ ਹੈ।

 

 

ਮੋਹਾਲੀ ਦੇ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਗੀਤ ਵਿੱਚ ਕਥਿਤ ਤੌਰ ’ਤੇ ਔਰਤਾਂ ਦਾ ਅਪਮਾਨ ਕੀਤਾ ਗਿਆ ਹੈ। ਇਹ ਕੇਸ ਹੁਣ ਸੂਚਨਾ ਤਕਨਾਲੋਜੀ ਕਾਨੂੰਨ ਤੇ ਔਰਤਾਂ ਵਿਰੁੱਧ ਗ਼ਲਤ ਕਿਸਮ ਦੀਆਂ ਟਿੱਪਣੀ ਕਸਣ ਬਾਰੇ ਕਾਨੂੰਨ ਦੇ ਸੈਕਸ਼ਨ 6 ਅਧੀਨ ਦਾਇਰ ਕੀਤਾ ਗਿਆ ਹੈ।

 

 

ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸੂਬੇ ਦੇ ਡੀਜੀਪੀ ਨੂੰ ਹਨੀ ਸਿੰਘ ਦੇ ਗੀਤ ‘ਮੱਖਣਾ’ ਵਿਰੁੱਧ ਸ਼ਿਕਾਇਤ ਕੀਤੀ ਸੀ। ਉਨ੍ਹਾਂ ਇਸ ਗੀਤ ਉੱਤੇ ਪਾਬੰਦੀ ਲਾਉਣ ਲਈ ਆਖਿਆ ਸੀ।

 

 

ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਅਜਿਹੇ ਗੀਤਾਂ ਦਾ ਸਮਾਜ ਉੱਤੇ ਨਾਂਹ–ਪੱਖੀ ਅਸਰ ਪੈਂਦਾ ਹੈ। ਕਮਿਸ਼ਨ ਨੇ ਆਉਂਦੀ 12 ਜੁਲਾਈ ਤੱਕ ਇਸ ਮਾਮਲੇ ਵਿੱਚ ਰਿਪੋਰਟ ਵੀ ਮੰਗੀ ਸੀ।

 

 

ਇੱਥੇ ਵਰਨਣਯੋਗ ਹੈ ਕਿ ਹਨੀ ਸਿੰਘ ਦਾ ਨਾਤਾ ਵਿਵਾਦਾਂ ਨਾਲ ਕੋਈ ਨਵਾਂ ਨਹੀਂ ਹੈ। ਸਾਲ 2013 ਦੌਰਾਨ ਉਸ ਨੇ ਗੀਤ ‘ਮੈਂ ਹੂੰ ਬਲਾਤਕਾਰੀ’ ਗਾਇਆ ਸੀ; ਤਦ ਵੀ ਉਸ ਦੀ ਬਹੁਤ ਤਿੱਖੀ ਆਲੋਚਨਾ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Honey Singh and T Series booked for Makhna song in Mohali