ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਂਤਰਿਕ ਦਾ ਹਨੀ ਟ੍ਰੈਪ ਸਕੈਂਡਲ ਹੋਇਆ ਬੇਨਕਾਬ

ਤਾਂਤਰਿਕ ਦਾ 'ਹਨੀ ਟ੍ਰੈਪ' ਸਕੈਂਡਲ ਹੋਇਆ ਬੇਨਕਾਬ

- ਲੜਕੀ ਸਮੇਤ 7 ਕਾਬੂ, ਅਸ਼ਲੀਲ ਵਿਡੀਓ ਬਣਾ ਕੇ ਕਰਨਾ ਸੀ ਬਲੈਕਮੇਲ


ਇਕ ਤਾਂਤਰਿਕ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਅਜਿਹਾ ਹਨੀ ਟ੍ਰੈਪ ਰਚਿਆ, ਕਿ ਜਦੋਂ ਇਸਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ ਤਾਂ ਸਾਰੇ ਹੀ ਹੈਰਾਨ ਹੋ ਗਏ। ਸਿਟੀ ਪੁਲਸ ਸੰਗਰੂਰ ਨੇ ਇਸ ਮਾਮਲੇ ਵਿਚ ਤਾਂਤਰਿਕ ਪੱਪੂ ਬਾਬਾ ਅਤੇ ਇਕ ਨਾਬਾਲਿਗ ਲੜਕੀ ਸਮੇਤ 7 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਮਾਮਲਾ ਦਰਜ ਕੀਤਾ ਹੈ।


ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸੰਦੀਪ ਵਡੇਰਾ ਅਤੇ ਐਸ.ਐਚ.ਓ ਵਿਨੋਦ ਕੁਮਾਰ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਮਿਲੀ ਸੀ, ਕਿ ਸਥਾਨਕ ਰਾਮ ਨਗਰ ਨਿਵਾਸੀ ਤਾਂਤਰਿਕ ਪੱਪੂ ਬਾਬਾ ਜੋ ਅਪਾਹਿਜ ਹੈ, ਨੇ ਗੁਰਦੀਪ ਸਿੰਘ ਵਾਸੀ ਪਿੰਡ ਤੂੰਗਾਂ ਦੇ 12-13 ਲੱਖ ਰੁਪਏ ਦੇਣੇ ਸਨ। ਜਿਸ ਨੇ ਪੈਸੇ ਵਾਪਸ ਨਾ ਕਰਨ ਅਤੇ ਉਸ ਕੋਲੋਂ ਹੋਰ ਪੈਸੇ ਬਟੋਰਨ ਦੀ ਨੀਅਤ ਨਾਲ ਅਮਨਦੀਪ ਕੌਰ ਉਰਫ ਬਬਲੀ ਵਾਸੀ ਹਰੀਪੁਰਾ, ਮਨਦੀਪ ਸਿੰਘ ਉਰਫ ਮਿੰਟੂ ਵਾਸੀ ਪ੍ਰੀਤ ਨਗਰ, ਅਵਿਨਾਸ਼ ਉਰਫ ਵਾਸੂ ਵਾਸੀ ਸੁੰਦਰ ਬਸਤੀ, ਭੂਸ਼ਨ ਕੁਮਾਰ ਵਾਸੀ
ਸੁੰਦਰ ਬਸਤੀ, ਗੁਰਪ੍ਰੀਤ ਸਿੰਘ ਉਰਫ ਗੁਗਲਾ ਵਾਸੀ ਸੁੰਦਰ ਬਸਤੀ, ਜਗਸੀਰ ਸਿੰਘ ਉਰਫ ਬੱਬੂ ਵਾਸੀ ਹਰੀਪੁਰਾ ਜੋ ਕਿ ਅਮਨਦੀਪ ਕੌਰ ਦਾ ਭਰਾ ਹੈ, ਨਾਲ ਮਿਲਕੇ ਕਿਰਨਾ ਰਾਣੀ (ਕਾਲਪਨਿਕ ਨਾਮ) ਨੂੰ ਬਹਿਲਾ ਫੁਸਲਾ ਕੇ ਗੁਰਦੀਪ ਸਿੰਘ ਨਾਲ ਪੁਲਸ ਲਾਈਨ ਸੰਗਰੂਰ ਦੇ ਪਿਛਲੇ ਪਾਸੇ ਇਕ ਖਾਲੀ ਪਈ ਕੋਠੀ ਵਿਚ ਭੇਜ ਦਿੱਤਾ।

 

ਜਿਸ ਤੋਂ ਬਾਅਦ ਗੁਰਦੀਪ ਸਿੰਘ ਅਤੇ ਉਕਤ ਲੜਕੀ ਨੂੰ ਅਰਧ ਨਗਨ ਹਾਲਤ ਵਿਚ ਫੜ ਕੇ ਹਰੀਪੁਰਾ ਬਸਤੀ ਵਿਖੇ ਇਕ ਕੋਠੀ ਵਿਚ ਬੰਦ ਕਰ ਲਿਆ। ਫਿਰ ਉਕਤ ਕਥਿਤ ਦੋਸ਼ੀਆਂ ਵੱਲੋਂ ਗੁਰਦੀਪ ਸਿੰਘ ਨੂੰ ਝੂਠਾ ਪਰਚਾ ਦੇਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ 5 ਲੱਖ ਰੁਪਏ ਦੀ ਮੰਗ ਕੀਤੀ।


ਡੀ.ਐਸ.ਪੀ ਸੰਦੀਪ ਵਡੇਰਾ ਨੇ ਅੱਗੇ ਦੱਸਿਆ ਕਿ ਜਿਸ ਦੀ ਸੂਚਨਾ ਮਿਲਣ ਤੇ ਪੁਲਸ ਨੇ ਫੌਰੀ ਕਾਰਵਾਈ ਕਰਦਿਆਂ ਲੜਕੀ ਅਤੇ ਗੁਰਦੀਪ ਸਿੰਘ ਨੂੰ ਛੁਡਾ ਲਿਆ ਅਤੇ ਸਾਰਿਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਹੈ। ਲੜਕੀ ਨੇ ਮੰਨਿਆ ਕਿ ਉਹ ਉਸ ਨਾਲ ਜਬਰ ਜਿਨਾਹ ਹੋਇਆ ਹੈ। ਉਸਨੇ ਇਹ ਸਾਰਾ ਕੁਝ ਅਮਨਦੀਪ ਕੌਰ ਦੇ ਕਹਿਣ 'ਤੇ ਕਰਨ ਦੀ ਗੱਲ ਕਬੂਲ ਕੀਤੀ ਹੈ। ਫਿਲਹਾਲ ਬਰਾਮਦ ਕੀਤੀ ਲੜਕੀ ਦਾ ਮੈਡੀਕਲ ਕਰਵਾ ਕੇ ਫੜੇ ਵਿਅਕਤੀਆਂ ਤੋਂ ਹੋਰ ਪੁੱਛਗਿੱਛ ਜਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Honey trap scandal of a godman unearthed