ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਰ ਆਈ ਹਨੀਪ੍ਰੀਤ ਨੂੰ ਰਾਮ ਰਹੀਮ ਦੀ ਯਾਦ

ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦਾ ਪਾਪਾ ਤੋਂ ਬਗੈਰ ਦਿਲ ਨਹੀਂ ਲੱਗ ਰਿਹਾ ਹੈ। ਜ਼ਮਾਨਤ 'ਤੇ ਜੇਲ ਤੋਂ ਬਾਹਰ ਆਈ ਹਨੀਪ੍ਰੀਤ ਇੱਕ ਵਾਰ ਫਿਰ ਰਾਮ ਰਹੀਮ ਨੂੰ ਮਿਲਣ ਲਈ ਸੁਨਾਰੀਆ ਜੇਲ ਪਹੁੰਚ ਗਈ। 
 

ਹਨੀਪ੍ਰੀਤ ਸੋਮਵਾਰ ਦੁਪਹਿਰ ਇਨੋਵਾ ਕਾਰ 'ਚ ਰਾਮ ਰਹੀਮ ਨੂੰ ਮਿਲਣ ਜੇਲ ਪਹੁੰਚੀ। ਉਸ ਨੇ ਰਾਮ ਰਹੀਮ ਨਾਲ ਲਗਭਗ 20 ਮਿੰਟ ਤਕ ਮੁਲਾਕਾਤ ਕੀਤੀ। ਅੰਬਾਲਾ ਜੇਲ 'ਚੋਂ ਜ਼ਮਾਨਤ ਮਿਲਣ ਤੋਂ ਬਾਅਦ ਹਨੀਪ੍ਰੀਤ ਦੀ ਰਾਮ ਰਹੀਮ ਨਾਲ ਇਹ 5ਵੀਂ ਮੁਲਾਕਾਤ ਸੀ।
 

 

ਪ੍ਰਾਪਤ ਜਾਣਕਾਰੀ ਅਨੁਸਾਰ ਹਨੀਪ੍ਰੀਤ ਅਤੇ ਰਾਮ ਰਹੀਮ ਨੇ ਸੁਨਾਰੀਆ ਜੇਲ ਦੇ ਵਿਜ਼ਟਰ ਰੂਮ 'ਚ ਲਗਭਗ 20 ਮਿੰਟ ਗੱਲਬਾਤ ਕੀਤੀ। ਹਨੀਪ੍ਰੀਤ ਦੇ ਨਾਲ ਗੁਰਮੀਤ ਰਾਮ ਰਹੀਮ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ ਦੋ ਵਕੀਲ ਵੀ ਸਨ। ਦੱਸ ਦੇਈਏ ਕਿ ਗੁਰਮੀਤ ਰਾਮ ਰਹੀਮ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਅਤੇ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
 

ਪਰਿਵਾਰਕ ਮੈਂਬਰਾਂ ਅਤੇ ਹਨੀਪ੍ਰੀਤ ਦੀ ਰਾਮ ਰਹੀਮ ਨਾਲ ਵੱਖ-ਵੱਖ ਹੋਣ ਵਾਲੀਆਂ ਮੁਲਾਕਾਤਾਂ ਕਾਰਨ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਸਿਰਸਾ ਡੇਰੇ ਅੰਦਰ ਸੱਤਾ ਨੂੰ ਲੈ ਕੇ ਦੋ ਧੜੇ ਬਣਨ ਦੀ ਚਰਚਾ ਵੀ ਛਿੜੀ ਹੋਈ ਹੈ। ਹਨੀਪ੍ਰੀਤ ਦਾ ਪਰਿਵਾਰ ਨਾਲ ਮੁਲਾਕਾਤ ਲਈ ਨਾ ਆਉਣਾ ਵੀ ਇਨ੍ਹਾਂ ਚਰਚਾਵਾਂ ਨੂੰ ਤੇਜ਼ ਕਰ ਰਿਹਾ ਹੈ।

 


 

ਦੱਸਣਯੋਗ ਹੈ ਕਿ ਪੰਚਕੂਲਾ 'ਚ ਭੜਕੀ ਹਿੰਸਾ ਅਤੇ ਅਗਨਜ਼ੀ ਨੂੰ ਲੈ ਕੇ ਹਨੀਪ੍ਰੀਤ ਲੰਬੇ ਸਮੇਂ ਤੋਂ ਅੰਬਾਲਾ ਜੇਲ ਵਿਚ ਬੰਦ ਸੀ। ਹਨੀਪ੍ਰੀਤ ਤੋਂ ਦੇਸ਼ਧਰੋਹ ਅਤੇ ਹੋਰ ਧਾਰਾਵਾਂ ਹਟ ਜਾਣ ਮਗਰੋਂ ਬੀਤੇ ਸਾਲ 6 ਨਵੰਬਰ ਮਹੀਨੇ ਜੇਲ 'ਚੋਂ ਜ਼ਮਾਨਤ 'ਤੇ ਰਿਹਾਅ ਹੋਈ ਸੀ। ਉਦੋਂ ਤੋਂ ਉਹ ਸਿਰਸਾ ਡੇਰੇ 'ਚ ਰਹਿ ਰਹੀ ਹੈ। ਡੇਰਾ ਮੁਖੀ ਰਾਮ ਰਹੀਮ ਨਾਲ ਮੁਲਾਕਾਤ ਦੀ ਲਿਸਟ 'ਚ ਪਰਿਵਾਰਕ ਮੈਂਬਰਾਂ ਵੀ ਸ਼ਾਮਲ ਹਨ। ਚਰਚਾ ਇਹ ਛਿੜੀ ਹੋਈ ਹੈ ਕਿ ਡੇਰਾ ਮੁਖੀ ਰਾਮ ਰਹੀਮ ਦੇ ਜੇਲ ਜਾਣ ਮਗਰੋਂ ਡੇਰੇ ਦੇ ਪ੍ਰਬੰਧ ਨੂੰ ਲੈ ਕੇ ਰੌਲਾ ਪਿਆ ਹੋਇਆ ਹੈ, ਇਸ ਲਈ ਹੀ ਇਹ ਮੁਲਾਕਾਤਾਂ ਦਾ ਦੌਰ ਚੱਲ ਰਿਹਾ ਹੈ।
 

ਹਨੀਪ੍ਰੀਤ ਇਸ ਤੋਂ ਪਹਿਲਾਂ 9 ਦਸੰਬਰ, 23 ਦਸੰਬਰ, 30 ਦਸੰਬਰ 2019 ਅਤੇ 13 ਜਨਵਰੀ 2020 ਲੋਹੜੀ ਵਾਲੇ ਦਿਨ ਰਾਮ ਰਹੀਮ ਨੂੰ ਮਿਲਣ ਜੇਲ ਆਈ ਸੀ। ਜੇਲ ਪ੍ਰਸ਼ਾਸਨ ਨੇ ਹਨੀਪ੍ਰੀਤ ਦਾ ਨਾਂ ਰਾਮ ਰਹੀਮ ਦੀ ਪਰਿਵਾਰਿਕ ਮੈਂਬਰਾਂ ਦੀ ਸੂਚੀ 'ਚ ਸ਼ਾਮਿਲ ਕਰ ਲਿਆ ਹੈ। ਸਜ਼ਾ ਪ੍ਰਾਪਤ ਕੈਦੀ ਨੂੰ ਮਿਲਣ ਲਈ ਹਫਤੇ 'ਚ 2 ਦਿਨ ਤੈਅ ਹੁੰਦੇ ਹਨ। ਉਸ ਨੂੰ ਮਿਲਣ ਵਾਲੇ 10 ਲੋਕਾਂ ਦੇ ਨਾਂ ਜੇਲ ਪ੍ਰਸ਼ਾਸਨ ਕੋਲ ਹੁੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Honeypreet meets Sirsa dera chief Gurmeet Ram Rahim at Rohtak jail fifth time