ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਨੀਪ੍ਰੀਤ ਨੇ ਜੇਲ੍ਹ `ਚ ਮੰਗੀ ਫ਼ੋਨ ਕਰਨ ਦੀ ਇਜਾਜ਼ਤ

ਹਨੀਪ੍ਰੀਤ ਨੇ ਜੇਲ੍ਹ `ਚ ਮੰਗੀ ਫ਼ੋਨ ਕਰਨ ਦੀ ਇਜਾਜ਼ਤ

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਬਹੁ-ਚਰਚਿਤ ‘ਧੀ` ਹਨੀਪ੍ਰੀਤ ਉਰਫ਼ ਪ੍ਰਿਅੰਕਾ ਤਨੇਜਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ `ਚ ਆਪਣੀ ਇੱਕ ਅਰਜ਼ੀ ਦਾਖ਼ਲ ਕਰ ਕੇ ਜੇਲ੍ਹ `ਚ ਫ਼ੋਨ `ਤੇ ਗੱਲ ਕਰਨ ਦੀ ਸਹੂਲਤ ਮੰਗੀ ਹੈ। ਹਰਿਆਣਾ ਦੀਆਂ ਕੁਝ ਜੇਲ੍ਹਾਂ `ਚ ਮਰਦ ਕੈਦੀਆਂ ਨੂੰ ਇੱਕ ਹਫ਼ਤੇ ਵਿੱਚ ਕੁੱਲ 10 ਮਿੰਟਾਂ ਤੱਕ ਕਾਲ ਕਰਨ ਦੀ ਇਜਾਜ਼ਤ ਹੈ ਤੇ ਔਰਤ ਕੈਦੀਆਂ ਲਈ ਇਹ ਛੋਟ 60 ਮਿੰਟ ਪ੍ਰਤੀ ਹਫ਼ਤਾ ਹੈ। ਕੁਝ ਹੋਰ ਰਿਪੋਰਟਾਂ ਮੁਤਾਬਕ ਸਾਰੇ ਹੀ ਕੈਦੀਆਂ ਨੂੰ ਰੋਜ਼ਾਨਾ ਪੰਜ ਮਿੰਟਾਂ ਤੱਕ ਫ਼ੋਨ `ਤੇ ਗੱਲ ਕਰਨ ਦੀ ਸਹੂਲਤ ਹੈ।


ਕੈਦੀਆਂ ਨੂੰ ਇਹ ਸਹੂਲਤ ਸਿਰਫ਼ ਉਨ੍ਹਾਂ ਦੇ ਕੁਝ ਚੋਣਵੇਂ ਤੇ ਨੇੜਲੇ ਰਿਸ਼ਤੇਦਾਰਾਂ ਲਈ ਹੀ ਮਿਲਦੀ ਹੈ। ਜੇਲ੍ਹ ਅਧਿਕਾਰੀ ਤੇ ਹੋਰ ਸਬੰਧਤ ਅਧਿਕਾਰੀ ਪਹਿਲਾਂ ਉਨ੍ਹਾਂ ਰਿਸ਼ਤੇਦਾਰਾਂ ਦੀ ਵੀ ਪੁਸ਼ਟੀ ਕਰਦੇ ਹਨ। ਫਿਰ ਸਿਰਫ਼ ਉਨ੍ਹਾਂ ਦੇ ਆਪਣੇ ਨਿਜੀ ਨੰਬਰਾਂ `ਤੇ ਹੀ ਕਾੱਲ ਹੋ ਸਕਦੀ ਹੈ। ਅਜਿਹੀਆਂ ਕਾਲਾਂ ਦਾ ਸਾਰਾ ਰਿਕਾਰਡ ਵੀ ਅਧਿਕਾਰੀਆਂ ਨੂੰ ਰੱਖਣਾ ਪੈਂਦਾ ਹੈ।


ਇਸੇ ਵਰ੍ਹੇ ਜਨਵਰੀ ਮਹੀਨੇ ਵੀ ਹਨੀਪ੍ਰੀਤ ਨੇ ਜੇਲ੍ਹ `ਚੋਂ ਫ਼ੋਨ ਕਰਨ ਦੀ ਪ੍ਰਵਾਨਗੀ ਮੰਗੀ ਸੀ ਪਰ ਉਦੋਂ ਅਜਿਹੀ ਇਜਾਜ਼ਤ ਦਿੱਤੀ ਨਹੀਂ ਗਈ ਸੀ।


ਹਨੀਪ੍ਰੀਤ ਇਸ ਵੇਲੇ ਅੰਬਾਲਾ ਦੀ ਜੇਲ੍ਹ `ਚ ਬੰਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Honeypreet sought phone call approval in jail