ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ' 'ਚ ਮੋਹਰੀ ਵਿਦਿਆਰਥੀਆਂ ਦਾ ਸਨਮਾਨ

----ਮਿਡਲ ਵਰਗ 'ਚ ਤਰਨਜੋਤ ਤੇ ਸੈਕੰਡਰੀ ਵਰਗ 'ਚ ਈਸ਼ਪ੍ਰੀਤ ਅੱਵਲ-----

----ਤਰਕਸ਼ੀਲਾਂ ਕੀਤਾ ਅੰਧਵਿਸ਼ਵਾਸ਼ਾਂ ਵਿਰੁੱਧ ਜਾਗਰੂਕ----

 

ਤਰਕਸ਼ੀਲ ਸੁਸਾਇਟੀ ਦੀ ਯੂਨਿਟ ਮੋਹਾਲੀ ਅਤੇ ਸਟਾਫ ਵਲੋਂ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮੁੱਲਾਂਪੁਰ ਗਰੀਬਦਾਸ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਹਨਾਂ ਵਿਦਿਆਰਥਣਾਂ ਨੇ ਸੁਸਾਇਟੀ ਵਲੋਂ ਕਰਵਾਈ 'ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ-2019' ਵਿੱਚੋਂ ਸਕੂਲ ਪੱਧਰ 'ਤੇ ਮੋਹਰੀ ਸਥਾਨ ਹਾਸਿਲ ਕੀਤੇ ਸਨ।

 

 

ਦੱਸਣਯੋਗ ਹੈ ਕਿ ਵਿਦਿਆਰਥੀਆਂ ਦੀ ਸੂਝ ਨੂੰ ਵਿਗਿਆਨਿਕ ਬਣਾਉਣ ਲਈ ਸੂਬਾ ਪੱਧਰੀ ਇਸ ਪ੍ਰੀਖਿਆ ਵਿੱਚ ਕਰੀਬ 18 ਹਜ਼ਾਰ ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਹੜੀ ਕਿ ਮਿਡਲ ਤੇ ਸੈਕੰਡਰੀ ਵਰਗਾਂ ਵਿੱਚ ਲਈ ਗਈ ਸੀ।

 

ਮੁੱਖ ਅਧਿਆਪਿਕਾ ਰੂਬੀ ਬੰਗੜ, ਸਾਇੰਸ ਅਧਿਆਪਿਕਾ ਮੰਜੂ ਬਾਲਾ ਤੇ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਮਿਡਲ ਵਰਗ ਵਿੱਚ ਤਰਨਜੋਤ ਕੌਰ (8ਵੀਂ) ਨੇ ਪਹਿਲਾ, ਅੰਨ ਸਟੇਲਾ ਕਾਰਕੇਟਾ (8ਵੀਂ) ਨੇ ਦੂਜਾ ਤੇ ਗਗਨਪ੍ਰੀਤ ਕੌਰ (7ਵੀਂ) ਨੇ ਤੀਜਾ ਸਥਾਨ ਹਾਸਿਲ ਕੀਤਾ।

 

ਸੈਕੰਡਰੀ ਵਰਗ ਵਿੱਚ ਈਸ਼ਪ੍ਰੀਤ ਕੌਰ (9ਵੀਂ) ਨੇ ਪਹਿਲਾ, ਤਰਨਪ੍ਰੀਤ ਕੌਰ (10ਵੀਂ) ਨੇ ਦੂਜਾ ਅਤੇ ਜਸ਼ਨਪ੍ਰੀਤ ਕੌਰ- ਮਧੂ ਬਾਲਾ (ਦੋਵੇਂ 10ਵੀਂ) ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਦੌਰਾਨ ਜਿੱਥੇ ਸਾਦੇ ਸਮਾਗਮ ਰਾਹੀਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਸਹਿਜ ਸੁਭਾਅ ਹੀ ਰੋਜ਼ਾਨਾ ਕੀਤੇ ਜਾਂਦੇ ਅੰਧ ਵਿਸ਼ਵਾਸ਼ਾਂ ਵਿਰੁੱਧ ਜਾਗਰੂਕ ਵੀ ਕੀਤਾ ਗਿਆ।

 

ਸਮੁੱਚੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਜਾਦੂ ਦੇ ਟ੍ਰਿਕਾਂ ਦਾ ਆਨੰਦ ਮਾਣਿਆ। ਪ੍ਰੀਖਿਆ ਦੀ ਪੂਰੀ ਪ੍ਰਕ੍ਰਿਆ ਦੌਰਾਨ ਮੁੱਖ ਅਧਿਆਪਿਕਾ ਰੂਬੀ ਬੰਗੜ ਤੇ ਸਾਇੰਸ ਅਧਿਆਪਿਕਾ ਮੰਜੂ ਬਾਲਾ ਦਾ ਵਿਸ਼ੇਸ਼ ਯੋਗਦਾਨ ਰਿਹਾ ਤੇ ਬਾਕੀ ਸਟਾਫ ਨੇ ਵੀ ਸਾਥ ਦਿੱਤਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Honors Leading Students in Student Awareness Test