ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਨਤਾਰਨ : ਅਣਖ ਖ਼ਾਤਰ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ

ਤਰਨਤਾਰਨ : ਅਖਣ ਖ਼ਾਤਰ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ

ਤਰਤ ਤਾਰਨ ਤੋਂ 40 ਕਿਲੋਮੀਟਰ ਦੂਰ ਪਿੰਡ ਨੌਸ਼ਹਿਰਾ ਢਾਲਾ ਪਿੰਡ ਵਿਚ ਬੀਤੀ ਰਾਤ ਨੂੰ ਅਣਖ ਖ਼ਾਤਰ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਲੜਕੇ ਨੇ ਪਿੰਡ ਦੀ ਹੀ ਦਲਿਤ ਲੜਕੀ ਨਾਲ ਅਦਾਲਤ ਵਿਚ ਵਿਆਹ ਕਰਵਾ ਲਿਆ ਸੀ।

 

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਦੀ ਵਿਚਕਾਰਲੀ ਰਾਤ ਨੂੰ ਲੜਕੀ ਵਾਲਿਆਂ ਨੇ ਅਣਖ ਖ਼ਾਤਰ ਲੜਕੇ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਹਿਚਾਣ ਲੜਕੇ ਦੇ ਪਿਤਾ 65 ਸਾਲਾ ਜੋਗਿੰਦਰ ਸਿੰਘ, ਉਸਦੇ ਛੋਟੇ ਪੁੱਤਰ 16 ਸਾਲਾ ਪਵਨਜੀਤ ਸਿੰਘ ਅਤੇ ਲੜਕੀ ਪ੍ਰਭਜੀਤ ਕੌਰ 20 ਸਾਲ ਵਜੋਂ ਹੋਈ ਹੈ।

 

ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਦੇ ਵੱਡੇ ਬੇਟੇ ਹਰਮਨਜੀਤ ਸਿੰਘ ਨੇ ਪਿੰਡ ਦੀ ਦਲਿਤ ਲੜਕੀ ਨਾਲ ਡੇਢ ਮਹੀਨੇ ਪਹਿਲਾਂ ਅਦਾਲਤ ਵਿਚ ਵਿਆਹ ਕਰਵਾ ਲਿਆ ਸੀ ਅਤੇ ਉਦੋਂ ਤੋਂ ਇਹ ਜੋੜਾ ਪਿੰਡ ਤੋਂ ਬਾਹਰ ਰਹਿ ਰਿਹਾ ਸੀ।

 

ਬੀਤੇ ਕੱਲ੍ਹ ਹਰਮਨਜੀਤ ਅਤੇ ਉਸਦੀ ਪਤਨੀ ਨੌਸ਼ਹਿਰਾ ਢਾਲਾ ਪਿੰਡ ਆਏ ਸਨ ਅਤੇ ਸ਼ਾਮ ਨੂੰ ਕਿਤੇ ਚਲੇ ਗਏ। ਉਨ੍ਹਾਂ ਦੇ ਆਉਣ ਦਾ ਪਤਾ ਲੜਕੀ ਦੇ ਪਰਿਵਾਰ ਨੂੰ ਲਗ ਗਿਆ।

 

ਮੌਕੇ ਉਤੇ ਪੁੱਜੇ ਐਸ ਪੀ (ਐਸਪੀ ਹੈਡਕੁਆਟਰ) ਹਰਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਸੋਚਿਆ ਕਿ ਵਿਆਹ ਕਰਾਉਣ ਵਾਲਾ ਲੜਕਾ ਤੇ ਲੜਕੀ ਘਰੇ ਹਨ, ਉਨ੍ਹਾਂ ਨੇ ਰਾਤ ਨੂੰ ਲੜਕੇ ਦੇ ਘਰ ਉਤੇ ਹਮਲਾ ਕਰ ਦਿੱਤਾ। ਜਦੋਂ ਹਮਲਾ ਕੀਤਾ ਗਿਆ ਉਸ ਸਮੇਂ ਲੜਕੇ ਦਾ ਪਰਿਵਾਰ ਸੁੱਤਾ ਹੋਇਆ ਸੀ। ਉਨ੍ਹਾਂ ਨੇ ਲੜਕੇ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ ਕਰ ਦਿੱਤਾ।

 

ਉਨ੍ਹਾਂ ਕਿਹਾ ਕਿ ਲੜਕੀ ਦੇ ਪਰਿਵਾਰ ਦੇ ਮੈਂਬਰਾਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Honour killings three of boy family hacked to death in tarn taran village