ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਸ਼ਿਆਰਪੁਰ ਸ਼ਿਕਾਇਤ ਨਿਵਾਰਨ ਕਮੇਟੀ ਗਠਿਤ

ਕੈਬਿਨੇਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦੀ ਅਗਵਾਈ ਹੇਠ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ, ਹੁਸ਼ਿਆਰਪੁਰ ਦਾ ਗਠਨ ਕੀਤਾ ਗਿਆ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਲ ਦੇ ਸ਼ੁਰੂ ਵਿੱਚ ਜਾਰੀ ਨੋਟੀਫਿਕੇਸ਼ਨ ਵਿੱਚ ਸੋਧ ਕਰਕੇ ਜਾਰੀ ਕਰ ਦਿੱਤਾ ਹੈ। ਇਸ ਕਮੇਟੀ ਦਾ ਕਾਰਜਕਾਲ 3 ਸਾਲ ਹੋਵੇਗਾ ਪਰ ਸਰਕਾਰ ਵਲੋਂ ਕਿਸੇ ਵੀ ਸਮੇਂ ਇਸ ਕਮੇਟੀ ਨੂੰ ਰੱਦ ਕੀਤਾ ਜਾ ਸਕਦਾ ਹੈ ਅਤੇ ਕਿਸੇ ਵੀ ਮੈਂਬਰ ਦੀ ਨਾਮਜ਼ਦਗੀ ਖਾਰਜ ਕੀਤੀ ਜਾ ਸਕਦੀ ਹੈ।

 

ਇਸ ਕਮੇਟੀ ਵਿੱਚ ਚੇਅਰਪਰਸਨ ਤੋਂ ਇਲਾਵਾ, ਸਥਾਨਕ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨ ਸਰਕਾਰੀ ਮੈਂਬਰਾਂ ਵਜੋਂ ਅਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਂਬਰ ਸਕੱਤਰ ਵਜੋਂ ਸ਼ਾਮਲ ਹਨ।

ਪਦਵੀ ਵਜੋਂ ਮੈਂਬਰਾਂ ਵਿੱਚ ਉਸ ਇਲਾਕੇ ਦੇ ਸੰਸਦ ਮੈਂਬਰ ਦੇ ਨਾਲ-ਨਾਲ ਜ਼ਿਲ੍ਹੇ ਦੇ 6 ਵਿਧਾਇਕ ਸ਼ਾਮਲ ਹਨ। ਇਸ ਤੋਂ ਇਲਾਵਾ ਮੈਂਬਰਾ ਵਿੱਚ ਜ਼ਿਲ੍ਹਾ ਪਰਿਸ਼ਦ, ਹੁਸ਼ਿਆਰਪੁਰ ਦੇ ਚੇਅਰਮੈਨ, ਜ਼ਿਲ੍ਹਾ ਸੈਨਿਕ ਬੋਰਡ ਦੇ ਉਪ-ਪ੍ਰਧਾਨ ਅਤੇ ਨਗਰ ਨਿਗਮ/ਕਮੇਟੀ ਦੇ ਮੁੱਖੀ ਵੀ ਸ਼ਾਮਲ ਹਨ।

 

ਕਮੇਟੀ ਦੇ ਗ਼ੈਰ-ਸਰਕਾਰੀ ਮੈਂਬਰਾਂ ਵਿੱਚ 7 ਸਿਆਸੀ ਪਾਰਟੀਆਂ - ਸ਼੍ਰੋਮਣੀ ਅਕਾਲੀ ਦਲ, ਇੰਡੀਅਨ ਨੈਸ਼ਨਲ ਕਾਂਗਰਸ, ਭਾਰਤੀ ਜਨਤਾ ਪਾਰਟੀ, ਆਪ, ਸੀ.ਪੀ.ਆਈ., ਸੀ.ਪੀ.ਆਈ.(ਐਮ) ਅਤੇ ਬੀ.ਐਸ.ਪੀ. ਦਾ ਇਕ-ਇਕ ਨੁਮਾਇੰਦਾ ਅਤੇ ਇਲਾਕੇ ਦੇ ਮੰਤਰੀ ਦੇ ਇਕ ਨੁਮਾਇੰਦੇ ਤੋਂ ਇਲਾਵਾ ਆਜਾਦੀ ਘੁਲਾਟੀਏ, ਸੇਵਾਮੁਕਤ ਫੌਜੀ, ਪਛੱੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ, ਮਹਿਲਾ ਵਰਗ, ਨੌਜਵਾਨ ਵਰਗ, ਬਾਜ਼ੀਗਰ, ਰਾਏ ਸਿੱਖ ਵਰਗਾਂ ਤੋਂ ਇੱਕ-ਇੱਕ ਅਤੇ ਵਿਮੁਕਤ ਜਾਤੀ ਕੰਬੋਜ ਤੋਂ 2 ਨੁਮਾਇੰਦੇ ਸ਼ਾਮਲ ਹਨ।

 

ਇਹਨਾਂ ਤੋਂ ਇਲਾਵਾ ਕਮੇਟੀ ਵਿੱਚ ਮੁਸਲਮਾਨ, ਇਸਾਈ, ਬਾਲਮੀਕੀ, ਮਜ਼੍ਹਬੀ ਸਿੱਖ ਭਾਈਚਾਰੇ ਤੋਂ ਇੱਕ-ਇੱਕ ਅਤੇ ਇੱਕ ਐਨ.ਆਰ.ਆਈ. ਸ਼ਾਮਲ ਹੈ। ਇਸ ਤੋਂ ਇਲਾਵਾ ਹੋਰ 7 ਮੈਂਬਰਾਂ ਵਿੱਚ 2 ਸਮਾਜ ਸੇਵਾ ਖੇਤਰ ਅਤੇ ਵਪਾਰ, ਸਨਅਤ, ਖੇਤੀਬਾੜੀ, ਨੰਬਰਦਾਰ ਅਤੇ ਭਾਰਤੀ ਕਿਸਾਨ ਯੂਨੀਅਨ ਦਾ ਇੱਕ-ਇੱਕ ਮੈਂਬਰ ਸ਼ਾਮਲ ਹੈ। ਗੈਰ-ਸਰਕਾਰੀ ਮੈਂਬਰਾਂ ਵਿੱਚ 8 ਵਿਸ਼ੇਸ਼ ਨਿਮੰਤਰਿਤ ਵਿਅਕਤੀ ਵੀ ਸ਼ਾਮਲ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hoshiarpur Grievance Redressal Committee Constituted