ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਸਿ਼ਆਰਪੁਰ ਹੋਟਲ `ਚ ਹਮਲਾ: ਉੱਚ ਪੁਲਿਸ ਅਫ਼ਸਰ, ਤਹਿਸੀਲਦਾਰ ਸਣੇ 6 ਫੱਟੜ

ਹੁਸਿ਼ਆਰਪੁਰ ਹੋਟਲ `ਚ ਹਮਲਾ: ਉੱਚ ਪੁਲਿਸ ਅਫ਼ਸਰ, ਤਹਿਸੀਲਦਾਰ ਸਣੇ 6 ਫੱਟੜ

ਇੱਥੋਂ ਦੇ ਇੱਕ ਹੋਟਲ `ਚ ਹੋਏ ਹਮਲੇ ਦੌਰਾਨ ਪੰਜਾਬ ਪੁਲਿਸ ਅਕੈਡਮੀ ਦੇ ਕਮਾਂਡੈਂਟ, ਤਹਿਸੀਲਦਾਰ ਤੇ ਉਨ੍ਹਾਂ ਦੇ ਇੱਕ ਸਹਿਯੋਗੀ ਸਮੇਤ ਅੱਧੀ ਦਰਜਨ ਵਿਅਕਤੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਬੀਤੇ ਵੀਰਵਾਰ ਦੇਰ ਰਾਤੀਂ ਵਾਪਰੀ ਹਮਲੇ ਦੀ ਇਸ ਵਾਰਦਾਤ ਪਿੱਛੇ ਕਥਿਤ ਤੌਰ `ਤੇ ਹੋਟਲ ਦੇ ਭਾਈਵਾਲਾਂ ਵਿੱਚੋਂ ਇੱਕ ਦੇ ਵਿਅਕਤੀ ਸ਼ਾਮਲ ਸਨ।


ਪ੍ਰਾਪਤ ਜਾਣਕਾਰੀ ਅਨੁਸਾਰ ਹੁਸਿ਼ਆਰਪੁਰ ਦੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਵੱਲੋਂ ਹੋਟਲ `ਚ ਆਪਣੇ ਦੋਸਤਾਂ ਨੂੰ ਪਾਰਟੀ ਦਿੱਤੀ ਜਾ ਰਹੀ ਸੀ। ਜਦੋਂ ਉਹ ਪਾਰਟੀ ਤੋਂ ਬਾਅਦ ਵਾਪਸ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ, ਤਦ ਉਨ੍ਹਾਂ `ਤੇ ਹੋਟਲ ਦੇ ਮਾਲਕਾਂ ਵਿੱਚੋਂ ਇੱਕ ਵਿਸ਼ਵਨਾਥ ਬੰਟੀ ਵੱਲੋਂ ਕਥਿਤ ਤੌਰ `ਤੇ ਸੱਦੇ ਗਏ ਕੁਝ ਵਿਅਕਤੀਆਂ ਨੇ ਆ ਕੇ ਹਮਲਾ ਬੋਲ ਦਿੱਤਾ। 


ਇਸ ਸੰਘਰਸ਼ ਵਿੱਚ ਪੰਜਾਬ ਪੁਲਿਸ ਅਕੈਡਮੀ - ਫਿ਼ਲੌਰ ਦੇ ਕਮਾਂਡੈਂਟ ਨਰੇਸ਼ ਡੋਗਰਾ, ਉਨ੍ਹਾਂ ਦਾ ਗੰਨਮੈਨ, ਤਹਿਸਲਲਦਾਰ ਹਰਮਿੰਦਰ ਸਿੰਘ, ਨਾਇਬ ਤਹਿਸਲਲਦਾਰ ਮਨਜੀਤ ਸਿੰਘ ਅਤੇ ਹੋਟਲ ਦਾ ਇੱਕ ਹੋਰ ਮਾਲਕ ਵਿਵੇਕ ਕੌਸ਼ਲ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੋਂ ਮਨਜੀਤ ਸਿੰਘ ਹੁਰਾਂ ਨੂੰ ਕਿਸੇ ਹੋਰ ਹਸਪਤਾਲ ਰੈਫ਼ਰ ਕਰਨਾ ਪਿਆ।

ਪੰਜਾਬ ਪੁਲਿਸ ਅਕੈਡਮੀ - ਫਿ਼ਲੌਰ ਦੇ ਕਮਾਂਡੈਂਟ ਨਰੇਸ਼ ਡੋਗਰਾ


ਦੂਜੇ ਧੜੇ ਨੇ ਵੀ ਹਿੰਸਾ ਦਾ ਦੋਸ਼ ਲਾਇਆ ਤੇ ਉਨ੍ਹਾਂ ਦੇ ਵੀ ਦੋ ਮੈਂਬਰ ਹਸਪਤਾਲ `ਚ ਦਾਖ਼ਲ ਕਰਵਾਉਣੇ ਪਏ। ਬੰਟੀ ਨੇ ਦੋਸ਼ ਲਾਇਆ ਕਿ ਕੌਸ਼ਲ ਨੂੰ ਹੋਟਲ `ਤੇ ਕਬਜ਼ਾ ਦਿਵਾਉਣ ਲਈ ਹੀ ਡੋਗਰਾ ਇੱਥੇ ਪੁੱਜੇ ਸਨ।


ਸੂਤਰਾਂ ਨੇ ਦੱਸਿਆ ਕਿ ਆਪਸ `ਚ ਰਿਸ਼ਤੇਦਾਰਾਂ ਡੋਗਰਾ ਤੇ ਬੰਟੀ ਦੋਵਾਂ ਵਿਚਾਲੇ ਪਹਿਲਾਂ ਤੋਂ ਚੱਲ ਰਹੀ ਨਿਜੀ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਹੈ। 


ਚਸ਼ਮਦੀਦ ਗਵਾਹਾਂ ਅਨੁਸਾਰ ਇਸ ਝਗੜੇ ਦੌਰਾਨ ਗੋਲੀਬਾਰੀ ਵੀ ਹੋਈ ਸੀ ਪਰ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਤਹਿਸੀਲਦਾਰ ਦਾ ਵਾਹਨ ਵੀ ਹਮਲਾਵਰਾਂ ਨੇ ਨਸ਼ਟ ਕਰ ਦਿੱਤਾ ਸੀ।

ਨਾਇਬ ਤਹਿਸਲਲਦਾਰ ਮਨਜੀਤ ਸਿੰਘ


ਐੱਸਐੱਸਪੀ ਜੇ. ਐਲਨਚੇਜ਼ੀਅਨ ਨੇ ਕਿਹਾ ਕਿ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਗੋਲੀਆਂ ਚੱਲੀਆਂ ਹੋਣ ਬਾਰੇ ਹਾਲੇ ਕੋਈ ਸਬੂਤ ਨਹੀਂ ਮਿਲ ਸਕਿਆ। ਸੀਸੀਟੀਵੀ ਕੈਮਰਿਆਂ ਦਾ ਡਿਜੀਟਲ ਵਿਡੀਓ ਰਿਕਾਰਡ ਹੋਟਲ `ਚੋਂ ਗ਼ਾਇਬ ਹੈ। ਅਸੀਂ ਸੀਸੀਟੀਵੀ ਫ਼ੁਟੇਜ ਲੈਣ ਦਾ ਜਤਨ ਕਰ ਰਹੇ ਹਾਂ, ਜਿਸ ਨਾਲ ਬਹੁਤ ਸਾਰੀਆਂ ਗੱਲਾਂ ਸਪੱਸ਼ਟ ਹੋ ਜਾਣਗੀਆਂ।   

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਅਤੇ ਟਵਿਟਰ ਪੇਜਸ ਨੂੰ ਹੁਣੇ ਹੀ Like (ਲਾਈਕ) ਅਤੇ Follow (ਫ਼ਾਲੋ) ਕਰੋ

https://www.facebook.com/hindustantimespunjabi/

 

ਅਤੇ

https://twitter.com/PunjabiHT

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hoshiarpur Hotel Attack 6 injured including Senior Cop Tehsildar