ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ ਬੌਦੀਪੁਰਾ ਜ਼ਿਲ੍ਹੇ ਨੇੜੇ ਐਲਓਸੀ 'ਤੇ ਭਾਰਤੀ ਫੌਜ ਅਤੇ ਪਾਕਿਸਤਾਨ ਵਿਚਕਾਰ ਹੋਈ ਗੋਲੀਬਾਰੀ 'ਚ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਇਨ੍ਹਾਂ 'ਚੋਂ ਇੱਕ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਸਨੀਕ ਸੀ।
ਪਾਕਿਸਤਾਨ ਵੱਲੋਂ ਬੀਤੇ ਦਿਨ ਜੰਮੂ-ਕਸ਼ਮੀਰ ਦੇ ਬੌਦੀਪੁਰਾ ਅਤੇ ਰਾਜੌਰੀ ਜ਼ਿਲ੍ਹਿਆਂ 'ਚ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਗੋਲੀਬਾਰੀ 'ਚ ਭਾਰਤੀ ਫ਼ੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਇਨ੍ਹਾਂ 'ਚ ਇਕ ਪੰਜਾਬ ਦਾ ਨੌਜਵਾਨ ਵੀ ਸ਼ਾਮਲ ਸੀ, ਜਿਸ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਅਵਿਨਾਸ਼ ਸਿੰਘ ਦੇ ਰੂਪ 'ਚ ਹੋਈ ਹੈ। ਸੁਖਵਿੰਦਰ ਸਿੰਘ ਤਲਵਾੜਾ ਅਧੀਨ ਆਉਂਦੇ ਪਿੰਡ ਫਤਿਹਪੁਰ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ।
ਸੁਖਵਿੰਦਰ ਭਾਰਤੀ ਫੌਜ ਦੀ 18 ਜੇ.ਕੇ. ਰਾਈਫਲ 'ਚ ਅਪ੍ਰੈਲ 2017 ਨੂੰ ਭਰਤੀ ਹੋਇਆ ਸੀ। ਉਹ ਰਾਜੌਰੀ ਵਿਖੇ ਬਾਰਡਰ 'ਤੇ ਤਾਇਨਾਤ ਸੀ।