ਅਗਲੀ ਕਹਾਣੀ

ਹੁਸਿ਼ਆਰਪੁਰ ਦੇ ਗੁੰਮ ਵਣ ਅਧਿਕਾਰੀ ਦੀ ਲਾਸ਼ ਮਿਲੀ

ਹੁਸਿ਼ਆਰਪੁਰ ਦੇ ਗੁੰਮ ਵਣ ਅਧਿਕਾਰੀ ਦੀ ਲਾਸ਼ ਮਿਲੀ

ਐਤਵਾਰ ਤੋਂ ਗੁੰਮ ਹੁਸਿ਼ਆਰਪੁਰ ਰੇਂਜ ਦੇ ਵਣ ਅਧਿਕਾਰੀ ਵਿਜੇ ਕੁਮਾਰ ਦੀ ਲਾਸ਼ ਖੜਕਾਂ ਇਲਾਕੇ ਦੇ ਜੰਗਲੀ ਇਲਾਕੇ `ਚੋਂ ਬਰਾਮਦ ਹੋ ਗਈ ਹੈ। ਪਹਿਲਾਂ ਉਸ ਦੀ ਕਾਰ ਖੜਕਾਂ ਲਾਗੇ ਖੜ੍ਹੀ ਮਿਲੀ ਸੀ।


ਪੁਲਿਸ ਤੇ ਜੰਗਲਾਤ ਅਧਿਕਾਰੀਆਂ ਦੀ ਇੱਕ ਸਾਂਝੀ ਟੀਮ ਨੇ ਸਵੇਰੇ 10 ਵਜੇ ਵਣ ਖੋਜ ਕੇਂਦਰ ਤੋਂ ਲਗਪਗ ਇੱਕ ਕਿਲੋਮੀਟਰ ਦੀ ਦੂਰੀ ਤੋਂ ਵਿਜੇ ਕੁਮਾਰ ਦੀ ਲਾਸ਼ ਬਰਾਮਦ ਕੀਤੀ। ਲਾਸ਼ ਕੁਝ ਹੱਦ ਤੱਕ ਗਲ਼ ਚੱਲੀ ਸੀ। ਘਟਨਾ ਸਥਾਨ ਤੋਂ ਕੀੜੇਮਾਰ ਦਵਾਈ ਦੀ ਇੱਕ ਬੋਤਲ ਬਰਾਮਦ ਹੋਈ ਹੈ ਪਰ ਹਾਲੇ ਅਧਿਕਾਰੀਆਂ ਨੇ ਉਸ ਤੋਂ ਕਿਸੇ ਨਤੀਜੇ `ਤੇ ਪੁੱਜਣਾ ਦਰੁਸਤ ਨਹੀਂ ਸਮਝਿਆ।


ਐੱਸਐੱਸਪੀ ਜੇ. ਏਲਾਂਚਜ਼ੀਅਨ ਨੇ ਦੱਸਿਆ ਕਿ ਇਸ ਮਾਮਲੇ ਦੇ ਵੱਖੋ-ਵੱਖਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੇ ਕੁਮਾਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ। ਹਾਲੇ ਕੁਝ ਵੀ ਕਹਿਣਾ ਠੀਕ ਨਹੀਂ ਹੋਵੇਗਾ।

ਹੁਸਿ਼ਆਰਪੁਰ ਦੇ ਗੁੰਮ ਵਣ ਅਧਿਕਾਰੀ ਦੀ ਲਾਸ਼ ਮਿਲੀ

ਬੁੱਧਵਾਰ ਨੂੰ ਪੰਜਾਬ ਨਾਨ-ਗਜ਼ਟਿਡ ਫ਼ਾਰੈਸਟ ਆਫ਼ੀਸਰਜ਼ ਐਸੋਸੀਏਸ਼ਨ ਤੇ ਫ਼ਾਰੈਸਟ ਰੇਂਜਰ/ਡਿਪਟੀ ਰੇਂਜਰ ਐਸੋਸੀਏਸ਼ਨ ਪੰਜਾਬ ਨੇ ਹੁਸਿ਼ਆਰਪੁਰ ਡਿਵੀਜ਼ਨਲ ਫ਼ਾਰੈਸਟ ਆਫ਼ੀਸਰ (ਡੀਐੱਫ਼ਓ) `ਤੇ ਦੋਸ਼ ਲਾਇਆ ਸੀ ਕਿ ਉਹ ਆਪਣੇ ਅਧੀਨ ਕਰਮਚਾਰੀ ਨੂੰ ਪਰੇਸ਼ਾਨ ਕਰ ਰਿਹਾ ਸੀ। ਉਨ੍ਹਾਂ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਕਿਤੇ ਨਿਰਾਸ਼ਾ `ਚ ਵਿਜੇ ਕੁਮਾਰ ਨੇ ਕੋਈ ਗ਼ਲਤ ਤੇ ਵੱਡਾ ਕਦਮ ਨਾ ਚੁੱਕ ਲਿਆ ਹੋਵੇ।


ਪੁਿਲਸ ਨੇ ਵਿਜੇ ਕੁਮਾਰ ਦੀ ਜੇਬ `ਚੋਂ ਇੱਕ ਨੋਟਪੈਡ ਬਰਾਮਦ ਕੀਤਾ ਹੈ, ਜਿਸ `ਤੇ ਲਿਖਿਆ ਹੈ ਕਿ ਉਹ ਮੀਡੀਆ, ਦਫ਼ਤਰੀ ਕੰਮਕਾਜ ਤੇ ਕਾਰਜ-ਵਿਧੀਆਂ ਤੋਂ ਅੱਕ ਚੁੱਕਾ ਹੈ ਤੇ ਉਹ ਇਸ ਸਭ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਹੈ ਅਤੇ ਇਸ ਲਈ ਕਿਸੇ ਨੂੰ ਦੋਸ਼ੀ ਨਾ ਮੰਨਿਆ ਜਾਵੇ। ਇਹ ਨੋਟ 5 ਅਗਸਤ ਦਾ ਲਿਖਿਆ ਹੋਇਆ ਹੈ। ਇੱਕ ਹੋਰ ਨੋਟ `ਚ ਵਿਜੇ ਕੁਮਾਰ ਨੇ ਆਪਣੀ ਪਤਨੀ ਰਜਨੀ ਨੂੰ ਲਿਖਿਆ ਹੈ ਕਿ ਇਹ ਸਾਰਾ ਸਿਸਟਮ ਹੀ ਗ਼ਲਤ ਤੇ ਡਰਾਉਣਾ ਹੈ ਤੇ ਉਸ ਨੇ ਪਤਨੀ ਤੋਂ ਮਾਫ਼ੀ ਮੰਗੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hoshiarpur missing forest officer s body found