ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਸ਼ਿਆਰਪੁਰ ਦੇ ਪਿੰਡ ਦਾ 68 ਸਾਲਾ ਵਿਅਕਤੀ ਨਿੱਕਲਿਆ ਕੋਰੋਨਾ ਪਾਜ਼ਿਟਿਵ, ਪੰਜਾਬ ’ਚ ਕੁੱਲ 8 ਮਰੀਜ਼

ਹੁਸ਼ਿਆਰਪੁਰ ਦੇ ਪਿੰਡ ਦਾ 68 ਸਾਲਾ ਵਿਅਕਤੀ ਨਿੱਕਲਿਆ ਕੋਰੋਨਾ ਪਾਜ਼ਿਟਿਵ, ਪੰਜਾਬ ’ਚ ਕੁੱਲ 8 ਮਰੀਜ਼

ਹੁਸ਼ਿਆਰਪੁਰ ਜ਼ਿਲ੍ਹੇ ’ਚ ਗੜ੍ਹਸ਼ੰਕਰ ਲਾਗਲੇ ਪਿੰਡ ਮੋਰਾਂਵਾਲੀ ਦਾ 68 ਸਾਲਾ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਇੰਝ ਪੰਜਾਬ ’ਚ ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਹੁਣ 8 ਹੋ ਗਈ ਹੈ।

 

 

ਇਹ ਉਹੀ ਵਿਅਕਤੀ ਹੈ, ਜੋ ਬੰਗਾ ’ਚ ਕੋਰੋਨਾ ਵਾਇਰਸ ਕਾਰਨ ਮਾਰੇ ਗਏ ਵਿਅਕਤੀ ਦੇ ਸੰਪਰਕ ਵਿੱਚ ਸੀ। ਹੁਸ਼ਿਆਰਪੁਰ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਹੁਣ ਮੋਰਾਂਵਾਲੀ ਦੇ 68 ਸਾਲਾ ਨਿਵਾਸੀ ਦੇ ਕੋਰੋਨਾ ਪਾਜ਼ਿਟਿਵ ਹੋਣ ਦੀ ਪੁਸ਼ਟੀ ਕੀਤੀ ਹੈ।

 

 

ਉਸ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਹੈ।

 

 

ਉਸ ਦੇ ਪੰਜ ਪਰਿਵਾਰਕ ਮੈਂਬਰਾਂ ਨੂੰ ਘਰ ਅੰਦਰ ਹੀ ਵੱਖ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਹੈ।

ਮੋਹਾਲੀ ’ਚ ਸਨਿੱਚਰਵਾਰ ਸਵੇਰੇ ਕੋਰੋਨਾ ਵਾਇਰਸ ਤੋਂ ਪੀੜਤ 3 ਨਵੇਂ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ’ਚ ਇਸ ਵਾਇਰਸ ਤੋਂ ਗ੍ਰਸਤ ਮਰੀਜ਼ਾਂ ਦੀ ਗਿਣਤੀ ਵਧ ਕੇ ਹੁਣ 9 ਹੋ ਗਈ ਹੈ। ਹਿਲੇਰੀ ਵਿਕਟਰ ਦੀ ਰਿਪੋਰਟ ਮੁਤਾਬਕ ਇਹ ਸਾਰੇ 9 ਜਣੇ ਇੰਗਲੈਂਡ ਤੋਂ ਪਰਤੇ ਹਨ।

 

 

ਇਸ ਦੋਰਾਨ ਕੱਲ੍ਹ ਸ਼ੁੱਕਰਵਾਰ ਨੂੰ 69 ਸਾਲਾਂ ਦੀ ਇੱਕ ਪੰਜਾਬੀ ਔਰਤ ਇੰਗਲੈਂਡ ਤੋਂ ਮੋਹਾਲੀ ਪਰਤੀ ਸੀ ਤੇ ਟੈਸਟ ਕਰਨ ’ਤੇ ਉਹ ਵੀ ਕੋਰੋਨਾ ਪਾਜ਼ਿਟਿਵ ਨਿੱਕਲੀ ਸੀ। ਉਨ੍ਹਾਂ ਦੀ 73 ਸਾਲਾ ਭੈਣ ਵੀ ਕੋਰੋਨਾ ਤੋਂ ਪੀੜਤ ਪਾਈ ਗਈ ਹੈ। ਇੰਝ ਇਕੱਲੇ ਮੋਹਾਲੀ ਸ਼ਹਿਰ ’ਚ ਤਿੰਨ ਵਿਅਕਤੀ ਹੁਣ ਕੋਰੋਨਾ ਤੋਂ ਪੀੜਤ ਹਨ। ਉਹ ਸਾਰੇ ਹੀ ਫ਼ੇਸ 3–ਏ ’ਚ ਰਹਿ ਰਹੇ ਹਨ।

 

 

ਮੋਹਾਲੀ ਦੇ ਸੈਕਟਰ 69 ਦਾ 42 ਸਾਲਾ ਨਿਵਾਸੀ ਇੰਗਲੈਂਡ ਤੋਂ ਪਰਤਿਆ ਸੀ ਤੇ ਉਸ ਨੂੰ ਸੈਕਟਰ–16 ਚੰਡੀਗੜ੍ਹ ਦੇ ਸਰਕਾਰੀ ਮਲਟੀ–ਸਪੈਸ਼ਿਐਲਿਟੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਹ ਵੀ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਸੀ। ਉਸ ਦੀ ਹਾਲਤ ਸਥਿਰ ਹੈ।

 

 

ਇਸ ਦੌਰਾਨ ਚੰਡੀਗੜ੍ਹ ਦੇ ਸੈਕਟਰ–21 ਦੀ 23 ਸਾਲਾ ਔਰਤ ਵੀ ਕੋਵਿਡ–19 ਦੀ ਛੂਤ ਤੋਂ ਪ੍ਰਭਾਵਿਤ ਹੋ ਗਈ ਹੈ। ਉਸ ਦੀ 25 ਸਾਲਾ ਇੱਕ ਸਹੇਲੀ ਪੰਜ ਫ਼ੇਸ ’ਚ ਰਹਿੰਦੀ ਹੈ, ਉਹ ਉਸ ਨੂੰ ਲੈਣ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਗਈ ਸੀ

 

 

ਸਹੇਲੀ ਨੂੰ ਹੁਣ ਮੋਹਾਲੀ ਦੇ ਫ਼ੇਸ–6 ਸਥਿਤ ਸਿਵਲ ਹਸਪਤਾਲ ’ਚ ਨਿਗਰਾਨੀ ਹੇਠ ਰੱਖਿਆ ਗਿਆ ਹੈ।

 

 

ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਅਜਿਹੀਆਂ ਸਾਰੀਆਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਦੋ ਭੈਣਾਂ ਕੋਰੋਨਾ ਪਾਜ਼ਿਟਿਵ ਪਾਈਆਂ ਗਈਆਂ ਹਨ ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਫ਼ੌਰਟਿਸ ਹਸਪਤਾਲ ’ਚ ਤਬਦੀਲ ਕਰਵਾ ਦਿੱਤਾ ਗਿਆ ਹੈ।

 

 

ਦੋਵੇਂ ਭੈਣਾਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਕ ਚੌਪਹੀਆ ਏਜੰਸੀ ਵਿੱਚ ਕੰਮ ਕਰਦੀ ਫ਼ੇਸ–5 ’ਚ 23 ਸਾਲਾ ਇੱਕ ਔਰਤ ਵੀ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ। ਉਸ ਦੀ ਹਾਲਤ ਵੀ ਇਸ ਵੇਲੇ ਸਥਿਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hoshiarpur Village 68 year old man found Corona Positive Total 8 Patients in Punjab