ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੌਲੀ ਬੈਦਵਾਨ ਤੇ ਨਵਾਂਗਾਉਂ ਚ ਘਰ-ਘਰ ਸਰਵੇ, 9600 ਵਿਅਕਤੀਆਂ ਦੀ ਜਾਂਚ

ਜ਼ਿਲ•ੇ ਚ ਜਦ ਵੀ ਕੋਰੋਨਾ ਵਾਇਰਸ ਦਾ ਕੋਈ ਕੇਸ ਸਾਹਮਣੇ ਆ ਜਾਂਦਾ ਹੈ ਤਾਂ ਜ਼ਿਲ•ਾ ਸਿਹਤ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ। ਬੁਧਵਾਰ ਨੂੰ ਜਗਤਪੁਰਾ ਤੇ ਨਯਾਗਾਉਂ ਅਤੇ ਸ਼ੁਕਰਵਾਰ ਨੂੰ ਪਿੰਡ ਮੌਲੀ ਬੈਦਵਾਨ ਅਤੇ ਸੈਕਟਰ 68 ਵਿਚ ਨਵੇਂ ਕੇਸ ਸਾਹਮਣੇ ਆਉਣ ਮਗਰੋਂ ਸਿਹਤ ਕਾਮਿਆਂ ਦੀਆਂ ਟੀਮਾਂ ਨੇ ਇਨ•ਾਂ ਇਲਾਕਿਆਂ ਵਿਚ ਘਰ-ਘਰ ਜਾ ਕੇ ਸਰਵੇ ਕਰਨ ਦਾ ਕੰਮ ਸ਼ੁਰੂ ਕਰ ਦਿਤਾ। ਮੌਲੀ ਬੈਦਵਾਨ ਪਿੰਡ ਵਿਚ ਸਿਹਤ ਟੀਮਾਂ ਨੇ 723 ਘਰਾਂ ਵਿਚ ਦਸਤਕ ਦਿਤੀ ਜਿਨ•ਾਂ ਵਿਚ 3615 ਵਿਅਕਤੀਆਂ ਦੀ ਜਾਂਚ ਕੀਤੀ ਗਈ।

 


ਜ਼ਿਲ•ਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਜੀਤ ਕੌਰ ਜਿਨ•ਾਂ ਦੀ ਦੇਖਰੇਖ ਹੇਠ ਸਰਵੇ ਅਤੇ ਸੈਂਪਲ ਲੈਣ ਦਾ ਕੰਮ ਮੁਕੰਮਲ ਹੋਇਆ, ਨੇ ਦਸਿਆ ਕਿ ਮੌਲੀ ਬੈਦਵਾਨ ਵਿਚ ਅਹਤਿਆਤ ਵਜੋਂ 25 ਵਿਅਕਤੀਆਂ ਦੇ ਸੈਂਪਲ ਲੈ ਕੇ ਪੀਜੀਆਈ, ਚੰਡੀਗੜ• ਵਿਖੇ ਭੇਜੇ ਗਏ ਹਨ। ਉਨ•ਾਂ ਦਸਿਆ ਕਿ ਸੈਕਟਰ 68 ਵਿਚ ਸਾਹਮਣੇ ਆਏ ਕੇਸ ਦੇ 6 ਕਰੀਬੀਆਂ ਦੇ ਵੀ ਅਹਿਤਿਆਤ ਵਜੋਂ ਸੈਂਪਲ ਲਏ ਗਏ ਹਨ।

 

ਉਨ•ਾਂ ਕਿਹਾ ਕਿ ਬਹੁਤੇ ਮਾਮਲਿਆਂ ਵਿਚ ਸੈਂਪਲ ਲੈਣ ਦਾ ਅਰਥ ਇਹ ਨਹੀਂ ਕਿ ਸਬੰਧਤ ਵਿਅਕਤੀਆਂ ਅੰਦਰ ਇਸ ਬੀਮਾਰੀ ਦੇ ਲੱਛਣ ਮਿਲੇ ਹਨ ਸਗੋਂ ਸਾਵਧਾਨੀ ਦੇ ਤੌਰ 'ਤੇ ਅਜਿਹਾ ਕੀਤਾ ਜਾਂਦਾ ਹੈ ਤਾਕਿ ਇਸ ਬੀਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਸਿਹਤ ਅਧਿਕਾਰੀਆਂ ਨੇ ਪਿੰਡ ਵਾਲਿਆਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਵਿਅਕਤੀ ਨੂੰ ਖੰਘ, ਜ਼ੁਕਾਮ, ਤੇਜ਼ ਬੁਖ਼ਾਰ, ਸਾਹ ਵਿਚ ਤਕਲੀਫ਼ ਜਿਹੀ ਸਮੱਸਿਆ ਹੁੰਦੀ ਹੈ ਤਾਂ ਤੁਰੰਤ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 'ਤੇ ਸੰਪਰਕ ਕਰ ਕੇ ਸੂਚਨਾ ਦਿਤੀ ਜਾਵੇ।

 

ਇਸੇ ਤਰ•ਾਂ ਨਯਾਗਾਉਂ ਵਿਚ ਸਨਿਚਰਵਾਰ ਨੂੰ ਸਰਵੇ ਦਾ ਕੰਮ ਮੁਕੰਮਲ ਹੋ ਗਿਆ। 13 ਟੀਮਾਂ ਨੇ ਬਾਕੀ ਰਹਿੰਦੇ 1352 ਘਰਾਂ ਵਿਚ ਫੇਰੀ ਪਾਈ ਜਿਨ•ਾਂ ਵਿਚ ਕੁਲ 6026 ਲੋਕਾਂ ਦਾ ਮੁਆਇਨਾ ਕੀਤਾ ਗਿਆ। ਟੀਮ ਦੀ ਅਗਵਾਈ ਕਰ ਰਹੇ ਹੈਲਥ ਇੰਸਪੈਕਟਰ ਦਿਨੇਸ਼ ਚੌਧਰੀ ਨੇ ਦਸਿਆ ਕਿ ਕਿਸੇ ਵੀ ਵਿਅਕਤੀ ਅੰਦਰ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਜ਼ਰ ਨਹੀਂ ਆਇਆ ਜੋ ਰਾਹਤ ਵਾਲੀ ਗੱਲ ਹੈ।

 

ਉਨ•ਾਂ ਦਸਿਆ ਕਿ ਸਿਹਤ ਕਾਮਿਆਂ ਦੀਆਂ 13 ਟੀਮਾਂ ਨੇ ਇਕੋ ਸਮੇਂ ਸ਼ਿਵਾਲਿਕ ਵਿਹਾਰ, ਆਦਰਸ਼ ਨਗਰ, ਗੋਬਿੰਦ ਨਗਰ, ਕਮਾਊ ਕਾਲੋਨੀ, ਵਿਕਾਸ ਨਗਰ ਆਦਿ ਵਿਚ ਪੈਂਦੇ ਵੱਖ ਵੱਖ ਘਰਾਂ ਵਿਚ ਦਸਤਕ ਦਿਤੀ ਅਤੇ ਲੋਕਾਂ ਨੂੰ ਆਪੋ-ਅਪਣੇ ਘਰਾਂ ਵਿਚ ਰਹਿਣ, ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਣ, ਵਾਰ ਵਾਰ ਹੱਥ ਧੋਣ ਅਤੇ ਚੰਗੀ ਖ਼ੁਰਾਕ ਖਾਣ ਲਈ ਪ੍ਰੇਰਿਤ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:House-to-house surveys in Mauli Baidwan and Nangaon examining 9600 people