ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜਲੰਧਰ ਦੇ VIP ਸਮਾਰੋਹ ’ਚ ASI ਦਾ ਰਿਵਾਲਵਰ ਤੇ ਹੋਰ ਸਾਮਾਨ ਕਿਵੇਂ ਹੋਇਆ ਚੋਰੀ?

​​​​​​​ਜਲੰਧਰ ਦੇ VIP ਸਮਾਰੋਹ ’ਚ ASI ਦਾ ਰਿਵਾਲਵਰ ਤੇ ਹੋਰ ਸਾਮਾਨ ਕਿਵੇਂ ਹੋਇਆ ਚੋਰੀ?

ਜਲੰਧਰ ਡਿਪਟੀ ਮੇਅਰ ਸਿਮਰਨਜੀਤ ਸਿੰਘ ਬੰਟੀ ਦੇ ਸੁਰੱਖਿਆ ਅਧਿਕਾਰੀ ਏਐੱਸਆਈ (ASI) ਭੂਸ਼ਣ ਕੁਮਾਰ ਦੇ ਕੱਲ੍ਹ ਗੁੰਮ ਹੋਏ ਰਿਵਾਲਵਰ ਦੀ ਹਾਲੇ ਤੱਕ ਕੋਈ ਉੱਘ–ਸੁੱਘ ਨਹੀਂ ਮਿਲ ਸਕੀ ਹੈ। ਆਖ਼ਰ ਕਾਂਗਰਸ ਦੇ ਵੱਡੇ VIP ਸਮਾਰੋਹ ਵਿੱਚ ਅਜਿਹੇ ਕਿਹੜੇ ਦਲੇਰ ਚੋਰ ਸਨ, ਜਿਨ੍ਹਾਂ ਨੇ ਇੰਨੀ ਸੁਰੱਖਿਆ ਤੇ ਵੀਆਈਪੀਜ਼ ਦੀ ਮੌਜੂਦਗੀ ’ਚ ਕਈਆਂ ਦੀਆਂ ਜੇਬਾਂ ਸਾਫ਼ ਕੀਤੀਆਂ।

 

 

ਇੱਕ ਕਾਂਗਰਸੀ ਆਗੂ ਦੀ ਤਾਜਪੋਸ਼ੀ ਨਾਲ ਸਬੰਧਤ ਇਸ ਸਮਾਰੋਹ ਦੌਰਾਨ ਕਥਿਤ ਤੌਰ ਉੱਤੇ ਕਈਆਂ ਦੇ ਮੋਬਾਇਲ ਚੋਰੀ ਹੋ ਗਏ ਦੱਸੇ ਜਾਂਦੇ ਹਨ।

 

 

ਸਨਿੱਚਰਵਾਰ ਨੂੰ ਏਐੱਸਆਈ ਭੂਸ਼ਣ ਕੁਮਾਰ ਦਾ ਵੀ ਜਦੋਂ ਰਿਵਾਲਵਰ ਚੋਰੀ ਹੋਇਆ, ਤਾਂ ਘਬਰਾਹਟ ਕਾਰਨ ਉਨ੍ਹਾਂ ਦੀ ਤਬੀਅਤ ਵਿਗੜਨ ਲੱਗ ਪਈ ਸੀ; ਜਿਸ ਕਰਕੇ ਉਨ੍ਹਾਂ ਹਸਪਤਾਲ ’ਚ ਵੀ ਦਾਖ਼ਲ ਕਰਵਾਉਣਾ ਪਿਆ ਸੀ।

 

 

ਉਸ ਸਮਾਰੋਹ ਦੌਰਾਨ ਕਿਸੇ ਹੋਰ ਦਾ ਕੋਈ ਮੋਬਾਇਲ ਜਾਂ ਕੋਈ ਹੋਰ ਵਸਤੂ ਚੋਰੀ ਹੋਈ ਹੈ ਜਾਂ ਨਹੀਂ; ਇਸ ਬਾਰੇ ਪੁਲਿਸ ਜਾਂ ਹੋਰ ਕਿਸੇ ਸਰਕਾਰੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ।

 

 

ਉਂਝ ਇਸੇ ਸਮਾਰੋਹ ’ਚ ਪੁੱਜੇ ਇੱਕ ਕਾਂਗਰਸੀ ਸਮਰਥਕ ਨੇ ਦਾਅਵਾ ਕੀਤਾ ਕਿ ਉਸ ਦੀ ਜੇਬ ਵਿੱਚ 1 ਲੱਖ ਰੁਪਏ ਪਏ ਸਨ ਪਰ ਜਦੋਂ ਉਹ ਬਾਹਰ ਨਿੱਕਲਿਆ, ਤਾਂ ਉਹ ਰਕਮ ਜੇਬ ਵਿੱਚ ਨਹੀਂ ਸੀ।

 

 

ਜਲੰਧਰ ਸ਼ਹਿਰ ਦੇ ਸਰਕਟ ਹਾਊਸ ਵਿੱਚ ਇੰਨੀ ਵੱਡੀ ਵਾਰਦਾਤ ਦਾ ਵਾਪਰਨਾ ਪੁਲਿਸ ਦੇ ਸੁਰੱਖਿਆ ਇੰਤਜ਼ਾਮਾਂ ਉੱਤੇ ਵੀ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:How ASI s revolver and other items stolen in Jalandhar VIP function