ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੰਗਲ ਲਾਗੇ ਸਵਾਂ ਨਦੀ `ਚ ਕਿਵੇਂ ਮਰੀਆਂ ਮੱਛੀਆਂ?

ਨੰਗਲ ਲਾਗੇ ਸਵਾਂ ਨਦੀ `ਚ ਕਿਵੇਂ ਮਰੀਆਂ ਮੱਛੀਆਂ?

ਰੂਪਨਗਰ ਤੋਂ 50 ਕਿਲੋਮੀਟਰ ਦੂਰ ਨੰਗਲ ਲਾਗਲੇ ਪਿੰਡ ਨਾਂਗਰਾਂ ਦੇ ਨਿਵਾਸੀ ਸ਼ੁੱਕਰਵਾਰ ਸਵੇਰੇ ਜਦੋਂ ਉੱਠੇ, ਤਦ ਉਨ੍ਹਾਂ ਨੇ ਸਵਾਂ ਨਦੀ `ਚ ਸੈਂਕੜੇ ਮੱਛੀਆਂ ਮਰੀਆਂ ਹੋਈਆਂ ਵੇਖੀਆਂ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਕੁਝ ਲੋਕ ਤਾਂ ਉਨ੍ਹਾਂ ਮਰੀਆਂ ਮੱਛੀਆਂ ਨੂੰ ਘਰੇ ਪਕਾ ਕੇ ਖਾਣ ਲਈ ਵੀ ਲੈ ਗਏ।


ਇਹ ਖ਼ਬਰ ਮਿਲਦਿਆਂ ਹੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਹਾਇਕ ਵਾਤਾਵਰਨ ਇੰਜੀਨੀਅਰ ਜਤਿਨ ਜੋਸ਼ੀ ਨੇ ਮੌਕੇ `ਤੇ ਪੁੱਜੇ ਇਲਾਕੇ ਦੇ ਕਈ ਸੈਂਪਲ ਇਕੱਠੇ ਕੀਤੇ। ਉਨ੍ਹਾਂ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਅਧੀਨ ਪੈਂਦੇ ਸਵਾਂ ਨਦੀ ਲਾਗਲੇ ਇਲਾਕੇ ਵਿੱਚ ਕੋਈ ਕੈਮੀਕਲ ਫ਼ੈਕਟਰੀ ਵੀ ਨਹੀਂ ਹੈ। ਹੋ ਸਕਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਟਾਹਲੀਵਾਲ ਤੇ ਮਹਿਤਪੁਰ ਇਲਾਕੇ ਦੇ ਕਿਸੇ ਉਦਯੋਗ ਵੱਲੋਂ ਸਵਾਂ ਨਦੀ `ਚ ਕੋਈ ਜ਼ਹਿਰੀਲੀ ਨਿਕਾਸੀ ਕਰ ਦਿੱਤੀ ਹੋਵੇ।


ਸਵਾਂ ਨਦੀ ਸੈਦਪੁਰ ਪਿੰਡ ਨੇੜੇ ਆ ਕੇ ਸਤਲੁਜ ਦਰਿਆ ਵਿੱਚ ਮਿਲ ਜਾਂਦੀ ਹੈ। ਇਹ ਸਥਾਨ ਨਾਂਗਰਾਂ ਤੋਂ ਰੂਪਨਗਰ ਵੱਲ 10 ਕਿਲੋਮੀਟਰ ਅੱਗੇ ਹੈ।


ਮੱਛੀ ਪਾਲਣ ਵਿਭਾਗ ਦੇ ਸਹਾਇਕ ਨਿਰਦੇਸ਼ਕ ਸੁਖਵਿੰਦਰ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਸਵਾਂ ਨਦੀ ਵਿੱਚ ਮੱਛੀਆਂ ਦੇ ਮਰਨ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।


ਵਾਤਾਵਰਣ ਨੂੰ ਸੰਭਾਲਣ ਲਈ ਕੰਮ ਕਰਨ ਵਾਲੀ ਸਥਾਨਕ ਸੰਸਥਾ ‘ਜਾਗ੍ਰਿਤੀ ਸੰਸਥਾ` ਦੇ ਡਾਇਰੇਕਟਰ ਤੇ ਵਾਤਾਵਰਣ-ਪ੍ਰੇਮੀ ਪ੍ਰਭਾਤ ਭੱਟੀ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਉਦਯੋਗਾਂ ਦੀ ਰਹਿੰਦ-ਖੂਹੰਦ ਪੰਜਾਬ ਦੇ ਦਰਿਆਵਾਂ ਨੂੰ ਦੂਸਿ਼ਤ ਕਰ ਰਹੀ ਹੈ। ਪਹਿਲਾਂ ਵੀ ਰੂਪਨਗਰ ਲਾਗੇ ਸਿਰਸਾ ਨਾਲੇ `ਚ ਵੀ ਅਜਿਹੀ ਘਟਨਾ ਵਾਪਰੀ ਸੀ।


ਹਿਮਾਚਲ ਪ੍ਰਦੇਸ਼ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਐੱਸਕੇ ਧੀਮਾਨ ਨੇ ਅਜਿਹੇ ਦਾਅਵਿਆਂ ਤੋਂ ਸਾਫ਼ ਇਨਕਾਰ ਕੀਤਾ ਕਿ ਉਨ੍ਹਾਂ ਦੇ ਸੂਬੇ `ਚ ਕਿਸੇ ਉਦਯੋਗ ਵੱਲੋਂ ਕੋਈ ਜ਼ਹਿਰੀਲੀ ਨਿਕਾਸੀ ਨਹੀਂ ਕੀਤੀ ਜਾ ਰਹੀ। ਉਹ ਹਿਮਾਚਲ ਪ੍ਰਦੇਸ਼ `ਚ ਸਵਾਂ ਨਦੀ ਲਾਗਲੇ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ ਤੇ ਉੱਥੇ ਕਿਤੇ ਕੋਈ ਮੱਛੀ ਮਰੀ ਹੋਈ ਨਹੀਂ ਪਾਈ ਗਈ। ਉਹ ਮੱਛੀਆਂ ਜ਼ਰੂਰ ਹੀ ਪੰਜਾਬ `ਚ ਕਿਸੇ ਜ਼ਹਿਰੀਲੀ ਨਿਕਾਸੀ ਨਾਲ ਮਰੀਆਂ ਹੋਣਗੀਆਂ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:how fish died in Swan river near Nangal