ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁੱਧਵਾਰ ਨੂੰ ਵੈੱਬਸਾਈਟ ’ਤੇ ਇਵੇਂ ਵੇਖਿਆ ਜਾ ਸਕੇਗਾ 10ਵੀਂ ਦਾ ਨਤੀਜਾ

ਬੁੱਧਵਾਰ ਨੂੰ, ਵੈੱਬਸਾਈਟ ’ਤੇ, ਇਵੇਂ ਵੇਖਿਆ, ਜਾ ਸਕੇਗਾ, 10ਵੀਂ ਦਾ ਨਤੀਜਾ,

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਭਲਕੇ ਬੁੱਧਵਾਰ ਨੂੰ 10ਵੀਂ ਜਮਾਤ ਦਾ ਨਤੀਜਾ ਐਲਾਨਿਆ ਜਾ ਰਿਹਾ ਹੈ।  12ਵੀਂ ਜਮਾਤ ਦਾ ਨਤੀਜਾ ਇਸੇ ਹਫ਼ਤੇ ਦੇ ਅੰਤ ਤੱਕ ਐਲਾਨੇ ਜਾਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਬੋਰਡ ਦੇ ਇੱਕ ਅਧਿਕਾਰੀ ਨੇ ਦਿੱਤੀ।

 

 

ਬੋਰਡ ਪਹਿਲਾਂ ਮੈਰਿਟ ਲਿਸਟ ਐਲਾਨੇਗਾ ਤੇ ਫਿਰ ਨਤੀਜਾ ਵੈੱਬਸਾਈਟ pseb.ac.in ਉੱਤੇ ਉਪਲਬਧ ਹੋਵੇਗਾ।

 

 

ਵਿਦਿਆਰਥੀ ਆਪਣਾ ਰੋਲ ਨੰਬਰ ਭਰ ਕੇ ਨਤੀਜਾ ਚੈੱਕ ਕਰ ਸਕਣਗੇ। ਇਸ ਵਰ੍ਹੇ 10 ਵੀਂ ਜਮਾਤ ਦੀ ਪ੍ਰੀਖਿਆ 3.80 ਲੱਖ ਵਿਦਿਆਰਥੀਆਂ ਨੇ ਦਿੱਤੀ ਸੀ ਤੇ 3.40 ਲੱਖ ਵਿਦਿਆਰਥੀ 12ਵੀਂ ਜਮਾਤ ਵਿੱਚ ਬੈਠੇ ਸਨ।

 

 

ਨਤੀਜਾ ਕਿਵੇਂ ਚੈੱਕ ਕਰਨਾ ਹੈ?

––  ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਉੱਤੇ ਜਾਓ।

––  ਹੋਮ ਪੇਜ ਉੱਤੇ ਜਾ ਕੇ 'PSEB Punjab Board Class 10th, Class 12th Result 2019' ਉੱਤੇ ਕਲਿੱਕ ਕਰੋ।

––  ਫਿਰ ਆਪਣਾ ਰੋਲ ਨੰਬਰ ਭਰੋ ਤੇ ਹੋਰ ਜ਼ਰੂਰੀ ਵੇਰਵੇ ਦੇਵੋ।

––  ਫਿਰ ‘ਸਬਮਿਟ’ ਦਾ ਬਟਨ ਦੱਬੋ

––  ਨਤੀਜਾ ਤੁਹਾਡੇ ਸਾਹਮਣੇ ਸਕ੍ਰੀਨ ਉੱਤੇ ਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:How to check PSEB s 10th Class result on Website