ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੀਆਂ ਇਮਾਰਤਾਂ ’ਚ ਕਿਵੇਂ ਬਚਾਈ ਜਾਵੇ ਊਰਜਾ, ਪੇਡਾ ਨੇ ਦੱਸਿਆ

ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਨੇ ਮੰਗਲਵਾਰ ਨੂੰ ਪੇਡਾ ਸੋਲਰ ਪੈਸਿਵ ਕੰਪਲੈਕਸ, ਚੰਡੀਗੜ੍ਹ ਵਿਖੇ ਇਮਾਰਤਾਂ ਚ ਊਰਜਾ ਦੀ ਬਚਤ ਸਬੰਧੀ ਇੱਕ ਵਰਕਸ਼ਾਪ ਕਰਵਾਈ।

 

ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਵਜੋਤ ਪਾਲ ਸਿੰਘ ਰੰਧਾਵਾ, ਆਈ.ਏ.ਐੱਸ. ਨੇ 40 ਫੀਸਦੀ ਤੱਕ ਬਿਜਲੀ ਦੀ ਬਚਤ ਲਈ ਐਨਰਜੀ ਕੰਨਜ਼ਰਵੇਸ਼ਨ ਬਿਲਡਿੰਗ ਕੋਡ ਦੀ ਵਰਤੋਂ 'ਤੇ ਜ਼ੋਰ ਦਿੱਤਾ ਤੇ ਦੱਸਿਆ ਕਿ ਨਵਿਆਉਣਯੋਗ ਊਰਜਾ ਪ੍ਰਣਾਲੀਆਂ ਅਤੇ ਊਰਜਾ ਬਚਾਊ ਸਮੱਗਰੀ ਦੀ ਵਰਤੋਂ ਨਾਲ ਕਾਫ਼ੀ ਬਿਜਲੀ ਦੀ ਬਚਤ ਕੀਤੀ ਜਾ ਸਕਦੀ ਹੈ ਜਿਸ ਨਾਲ ਗ੍ਰੀਨ ਹਾਊਸ ਗੈਸ ਦਾ ਨਿਕਾਸ ਘਟੇਗਾ ਜਿਸ ਸਦਕਾ ਵਾਤਾਵਰਣ ਸੁਰੱਖਿਅਤ ਰਹੇਗਾ।

 

 

ਵਰਕਸ਼ਾਪ ਚ ਊਰਜਾ ਬਚਾਉਣ ਵਾਲੀ ਇਮਾਰਤੀ ਸਮਗਰੀ ਜਿਵੇਂ ਕਿ ਇਨਸੂਲੇਸ਼ਨ, ਏਏਸੀ ਬਲਾਕਸ, ਐਚਵੀਏਸੀ, ਗਲਾਸ, ਲਾਈਟਿੰਗ, ਸੋਲਰ ਪੀਵੀ ਅਤੇ ਗਰਮ ਪਾਣੀ, ਇਲੈਕਟ੍ਰੀਕਲ ਸਿਸਟਮ ਅਤੇ ਆਟੋਮੇਸ਼ਨ ਨੂੰ ਵੱਖ ਵੱਖ ਉਤਪਾਦਕਾਂ ਅਤੇ ਵਿਕਰੇਤਾਵਾਂ ਦੁਆਰਾ ਪ੍ਰਦਰਸ਼ਤ ਕੀਤਾ ਗਿਆ।

 

ਇਸ ਮੌਕੇ ਵਪਾਰਕ ਅਤੇ ਰਿਹਾਇਸ਼ੀ ਇਮਾਰਤਾਂ, ਟਿਕਾਊ ਉਸਾਰੀ ਕਲਾ ਅਤੇ ਨੈੱਟ ਜ਼ੀਰੋ ਐਨਰਜੀ ਬਿਲਡਿੰਗ ਦੀ ਵਿਵਹਾਰਕਤਾ ਲਈ ਈਸੀਬੀਸੀ ਦੀ ਵਰਤੋਂ ਅਤੇ ਹਸਪਤਾਲ ਦੀਆਂ ਇਮਾਰਤਾਂ ਚ ਊਰਜਾ ਦੀ ਬਚਤ ਬਾਰੇ ਪੇਸ਼ਕਾਰੀਆਂ ਦਿੱਤੀਆਂ ਗਈਆਂ।

 

ਇਸ ਵਰਕਸ਼ਾਪ ਵਿੱਚ 200 ਤੋਂ ਵੱਧ ਆਰਕੀਟੈਕਟਾਂ, ਇੰਜੀਨੀਅਰਾਂ, ਬਿਲਡਰਾਂ, ਵੱਖ ਵੱਖ ਭਾਈਵਾਲ ਵਿਭਾਗਾਂ/ਸੰਸਥਾਵਾਂ ਦੇ ਸਰਕਾਰੀ ਅਧਿਕਾਰੀਆਂ ਅਤੇ ਉਦਯੋਗਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।

 

ਦੱਸਣਯੋਗ ਹੈ ਕਿ ਪੇਡਾ, ਪੰਜਾਬ ਵਿੱਚ ਐਨਰਜੀ ਕੰਨਜਰਵੇਸ਼ਨ ਐਕਟ 2001 ਲਾਗੂ ਕਰਨ ਵਾਲੀ ਸੂਬੇ ਦੀ ਨਾਮਜ਼ਦ ਏਜੰਸੀ ਹੈ, ਜਿਸ ਨੇ ਊਰਜਾ ਬਚਾਉਣ ਵਾਲੀ ਇਮਾਰਤੀ ਸਮਗਰੀ ਬਾਰੇ ਇੱਕ ਪ੍ਰਦਰਸ਼ਨੀ ਵੀ ਲਗਾਈ। ਬਿਊਰੋ ਆਫ ਐਨਰਜੀ ਐਫੀਸੈਂਸੀ, ਬਿਜਲੀ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਸਾਲ ਦਾ ਇਹ 15ਵਾਂ ਪ੍ਰੋਗਰਾਮ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:How to save energy in Chandigarh buildings PEDA said