ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਂ-ਬੋਲੀ ਨਾ ਪੜਣ ਵਾਲੇ ਨੌਜਵਾਨ ਆਖਰ ਕਿਵੇਂ ਕਰਨਗੇ ਬਾਣੀ ਦਾ ਪਾਠ: ਤ੍ਰਿਪਤ ਬਾਜਵਾ

ਪੰਜਾਬ ਦੇ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇੱਕਸਾਰਤਾ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਨਾ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਮਾਰਗ ਉੱਤੇ ਚੱਲਣ ਦਾ ਲੋਕਾਂ ਨੂੰ ਸੱਦਾ ਦਿੱਤਾ।

 

 

ਪੰਜਾਬ ਸਰਕਾਰ ਅਤੇ ਇੰਡੀਆ ਟੂਡੇ ਗਰੁੱਪ ਵੱਲੋਂ ਆਯੋਜਿਤ ਸਾਂਝਾ ਸਮਾਰੋਹ 'ਦ ਗਿਫਟ ਆਫ ਗੁਰੂ ਨਾਨਕ' ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਡੀਆ ਟੂਡੇ ਮੈਗਜ਼ੀਨ ਦੇ ਵਿਸ਼ੇਸ਼ ਅੰਕ ਦੀ ਘੁੰਡ ਚੁੱਕਾਈ ਮੌਕੇ ਸ੍ਰੀ ਬਾਜਵਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਸੀ ਭਾਈਚਾਰੇ, ਧਾਰਮਿਕ ਸਹਿਣਸ਼ੀਲਤਾ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਉਹਨਾਂ ਕਿਹਾ ਕਿ ਸਾਡੇ ਜੀਵਨ ਕਾਲ ਦੌਰਾਨ ਸ੍ਰੀ  ਗੁਰੂ ਨਾਨਕ ਦੇਵ ਜੀ ਦਾ 550ਵਾਂ ਇਤਿਹਾਸਕ ਪ੍ਰਕਾਸ਼ ਪੁਰਬ ਮਨਾਉਣਾ ਸਾਡੇ ਲਈ ਵਿਸ਼ੇਸ਼ ਅਵਸਰ ਹੈ।

 

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਲੜੀਵਾਰ ਪ੍ਰੋਗਰਾਮ ਸ਼ੁਰੂ ਕੀਤੇ ਹਨ। ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਬਟਾਲਾ ਵਿਖੇ 550ਵੇਂ ਪ੍ਰਕਾਸ਼ ਪੁਰਬ ਦੇ ਵਿਸ਼ਾਲ ਸਮਾਰੋਹਾਂ ਤੋਂ  ਇਲਾਵਾ ਵੱਖ-ਵੱਖ ਥਾਵਾਂ 'ਤੇ ਇਹ ਸਮਾਰੋਹ ਮਨਾਏ ਜਾ ਰਹੇ ਹਨ।

 

ਸੂਬਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸੂਬੇ ਦੇ 70 ਪਿੰਡਾਂ ਦਾ ਸਮੁੱਚਾ ਵਿਕਾਸ ਤਕਰੀਬਨ 100 ਕਰੋੜ ਰੁਪਏ ਨਾਲ ਸ਼ੁਰੂ ਕੀਤਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਲਾਸਫੀ ਮੌਜੂਦਾ ਸਮਿਆਂ ਦੌਰਾਨ ਵੀ ਤਰਕਸੰਗਤ ਹੈ। ਉਹਨਾਂ ਦਾ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸੰਦੇਸ਼ ਸਮਾਨਤਾਵਾਦੀ ਸਮਾਜ ਦੀ ਸਿਰਜਣਾ ਕਰਨ ਲਈ ਅੱਜ ਵੀ ਸਾਰਥਕ ਹੈ। 

 

ਪੰਜਾਬੀ ਭਾਸ਼ਾ ਅਤੇ ਸਿੱਖਿਆ ਨੂੰ ਬੜਾਵਾ ਦੇਣ ਦੀ ਜ਼ਰੂਰਤ ਨੂੰ ਜ਼ੋਰ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿੱਖਿਆ ਦੀ ਮਹੱਤਤਾ ਅਤੇ ਇਸ ਦੀ ਲੋਕਾਂ ਦੀ ਭਲਾਈ ਵਿੱਚ ਭੂਮਿਕਾ ਬਾਰੇ ਸੰਦੇਸ਼ ਦਿੱਤਾ ਹੈ। ਉਹਨਾਂ ਕਿਹਾ ਕਿ ਸਾਨੂੰ ਗੁਰਮੁੱਖੀ ਲਿਪੀ ਅਤੇ ਪੰਜਾਬੀ ਭਾਸ਼ਾ ਨੂੰ ਬੜਾਵਾ ਦੇਣ ਅਤੇ ਸੰਭਾਲਣ ਲਈ ਠੋਸ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰਮੁੱਖੀ ਵਿੱਚ ਹੈ।

 

ਉਹਨਾਂ ਕਿਹਾ ਕਿ ਜੋ ਸਾਡੀ ਨੌਜਵਾਨ ਪੀੜੀ ਗੁਰਮੁੱਖੀ ਅਤੇ ਪੰਜਾਬੀ ਨਹੀਂ ਪੜ੍ਹੇਗੀ ਤਾਂ ਉਹ ਬਾਣੀ ਦਾ ਵੀ ਨਹੀਂ ਪਾਠ ਕਰ ਸਕਦੀ। ਇਸ ਕਰਕੇ ਦੁਨੀਆ ਭਰ ਵਿੱਚ ਮਾਂ ਭਾਸ਼ਾ ਨੂੰ ਬੜਾਵਾ ਦੇਣਾ ਸਾਡੀ ਮੁੱਢਲੀ ਜ਼ਰੂਰਤ ਹੈ।

 

ਇਸ ਤੋਂ ਪਹਿਲਾਂ ਪੰਡਿਤ ਮਧੂਪ ਮੋਦਗਿੱਲ ਨੇ ਆਪਣੇ ਗਰੁੱਪ ਦੇ ਨਾਲ ਧਾਰਮਿਕ ਪੇਸ਼ਕਾਰੀ ਕੀਤੀ। 'ਆਧੁਨਿਕ ਸਮੇਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਮਹੱਤਤਾ' ਵਿਸ਼ੇ ਉੱਤੇ ਪੈਨਲ ਚਰਚਾ ਹੋਈ ਜਿਸ ਵਿੱਚ ਇਤਿਹਾਸਕਾਰ ਇੰਦੂ ਵੰਗਾ ਅਤੇ ਸੁਮੇਲ ਸਿੰਘ ਸਿੱਧੂ, ਸੀਨੀਅਰ ਪੱਤਰਕਾਰ ਰੁਪਿੰਦਰ ਸਿੰਘ ਵੀ ਹਾਜ਼ਰ ਸਨ।

 

ਆਪਣੇ ਸਵਾਗਤੀ ਭਾਸ਼ਣ ਵਿੱਚ ਇੰਡੀਆ ਟੂਡੇ ਗਰੁੱਪ ਦੇ ਐਡੀਟੋਰੀਅਲ ਡਾਇਰੈਕਟਰ ਰਾਜ ਚਿੰਗੱਪਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਰੋਸ਼ਨੀ ਪਾਈ। ਇਸ ਮੌਕੇ ਇੰਡੀਆ ਟੂਡੇ ਗਰੁੱਪ ਦੇ ਚੇਅਰਮੈਨ ਅਤੇ ਆਡੀਟਰ-ਇੰਨ-ਚੀਫ ਆਰੂਨ ਪੁਰੀ ਨੇ ਮੰਤਰੀ ਨੂੰ ਸਤਿਕਾਰ ਵਜੋਂ ਇੱਕ ਮੋਮੈਂਟੋ ਭੇਂਟ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:how to Speak Bani by Youths Who Don t Learn to Mother tongue: Tripit Bajwa