ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਵੈਤ ’ਚ ਮਨੁੱਖੀ ਸਮੱਗਲਰਾਂ ਦੇ ਜਾਲ਼ ’ਚੋਂ ਕਿਵੇਂ ਨਿੱਕਲੇ ਗੁਰਦਾਸਪੁਰ ਦੇ ਵੀਨਾ ਬੇਦੀ?

ਕੁਵੈਤ ’ਚ ਮਨੁੱਖੀ ਸਮੱਗਲਰਾਂ ਦੇ ਜਾਲ਼ ’ਚੋਂ ਕਿਵੇਂ ਨਿੱਕਲੇ ਗੁਰਦਾਸਪੁਰ ਦੇ ਵੀਨਾ ਬੇਦੀ? ਤਸਵੀਰ: ਪੱਤ੍ਰਿਕਾ

​​​​​​​ਮਨੁੱਖੀ ਸਮੱਗਲਰਾਂ ਦੇ ਜਾਲ਼ ’ਚ ਫਸੇ ਗੁਰਦਾਸਪੁਰ ਦੇ ਵੀਨਾ ਬੇਦੀ ਆਖ਼ਰ ਘਰ ਪਰਤ ਆਏ ਹਨ। ਭਾਰਤ ’ਚ ਤਾਂ ਉਹ ਕੁਵੈਤ ਦੀ ਇੱਕ ਏਅਰਲਾਈਨਜ਼ ਰਾਹੀਂ ਸ਼ੁੱਕਰਵਾਰ ਦੇਰ ਸ਼ਾਮੀਂ ਪੁੱਜ ਗਏ ਸਨ ਪਰ ਉਹ ਗੁਰਦਾਸਪੁਰ ਕੱਲ੍ਹ ਹੀ ਪੁੱਜ ਸਕੇ ਹਨ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਉਨ੍ਹਾਂ ਦੀ ਇਸ ਮਾਮਲੇ ਵਿੱਚ ਬਹੁਤ ਮਦਦ ਕੀਤੀ।

 

 

ਸ੍ਰੀਮਤੀ ਵੀਨਾ ਬੇਦੀ ਨਾ ਆਪਣੀ ਸਾਰੀ ਹੱਡ–ਬੀਤੀ ਬਿਆਨ ਕੀਤੀ। ਉਨ੍ਹਾਂ ਦੱਸਿਆ ਕਿ ਗੁਰਦਾਸਪਰ ਦੇ ਇੱਕ ਟ੍ਰੈਵਲ ਏਜੰਟ ਮੁਖਤਿਆਰ ਸਿੰਘ ਨੇ ਉਨ੍ਹਾਂ ਨੂੰ ਵਰਕ ਪਰਮਿਟ ਦਾ ਲਾਲਚ ਦੇ ਕੇ ਕੁਵੈਤ ਭੇਜਿਆ ਸੀ। ਫਿਰ ਉੱਥੋਂ ਉਨ੍ਹਾਂ ਨੂੰ ਦੁਬਈ ਲਿਜਾਂਦਾ ਗਿਆ। ਉਸ ਤੋਂ ਬਾਅਦ ਉਹ ਕੁਵੈਤ ਗਏ।

 

 

ਉੱਥੇ ਉਨ੍ਹਾਂ ਨੂੰ ਇੱਕ ਘਰ ਵਿੱਚ ਕੈਦ ਕਰ ਦਿੱਤਾ ਗਿਆ; ਜਿੱਥੇ ਉਨ੍ਹਾਂ ਨਾਲ ਕੁੱਟਮਾਰ ਵੀ ਹੁੰਦੀ ਰਹੀ। ਉਨ੍ਹਾਂ ਤੋਂ ਜਾਨਵਰਾਂ ਵਾਂਗ ਕੰਮ ਲਿਆ ਗਿਆ ਤੇ ਖਾਣਾ ਤਾਂ ਨਾਮਾਤਰ ਹੀ ਦਿੱਤਾ ਜਾਂਦਾ ਸੀ।

 

 

ਸ੍ਰੀਮਤੀ ਵੀਨਾ ਬੇਦੀ ਨੂੰ ਕਿਸੇ ਨਾਲ ਗੱਲਬਾਤ ਵੀ ਨਹੀਂ ਕਰਨ ਦਿੱਤੀ ਜਾਂਦੀ ਸੀ। ਉਹ ਜੁਲਾਈ 2018 ਦੌਰਾਨ ਕੁਵੈਤ ਗਏ ਸਨ। ਪਹਿਲੇ ਮਹੀਨੇ ਤਾਂ ਉਨ੍ਹਾਂ ਨੇ ਆਪਣੇ ਘਰ ਕੁਝ ਪੈਸੇ ਘੱਨੇ ਸਨ ਪਰ ਬਾਅਦ ’ਚ ਅਜਿਹਾ ਨਾ ਕਰ ਸਕੇ।

 

 

ਉਹ ਚਾਹੁੰਦੇ ਸਨ ਕਿ ਉਹ ਆਪਣੇ ਪਤੀ ਦਾ ਹੱਥ ਵੰਡਾਉਣ। ਉਨ੍ਹਾਂ ਦੇ ਪਤੀ ਸੁਰਿੰਦਰ ਸਿੰਘ ਬੇਦੀ ਬਿਜਲੀ ਵਿਭਾਗ ’ਚ ਮੁਲਾਜ਼ਮ ਸਨ ਪਰ ਹੁਣ ਉਹ ਆਪਣੀ ਪਤਨੀ ਵੀਨਾ ਦੇ ਸਦਮੇ ਕਾਰਨ ਹੀ ਅਕਾਲ ਚਲਾਣਾ ਕਰ ਗਏ ਹਨ।

 

 

ਸ੍ਰੀ ਸੁਰਿੰਦਰ ਸਿੰਘ ਬੇਦੀ ਨੇ ਆਪਣੀ ਪਤਨੀ ਨੂੰ ਵਾਪਸ ਲਿਆਉਣ ਲਈ ਉਸ ਟ੍ਰੈਵਲ ਏਜੰਟ ਨੂੰ ਪੈਸੇ ਵੀ ਦਿੱਤੇ ਸਨ ਪਰ ਉਹ ਵੀ ਉਨ੍ਹਾਂ ਨੂੰ ਵਾਪਸ ਨਾ ਲਿਆ ਸਕਿਆ। ਬੀਤੀ 21 ਮਈ ਨੂੰ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

 

 

ਉਸ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਨੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਤੱਕ ਪਹੁੰਚ ਕਰ ਕੇ ਕੁਵੈਤ ਸਥਿਤ ਭਾਰਤੀ ਸਫ਼ਾਰਤਖਾਨੇ ਨਾਲ ਸੰਪਰਕ ਕੀਤਾ। ਹੁਣ ਏਜੰਟ ਮੁਖਤਿਆਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਭਾਰਤੀ ਸਫ਼ਾਰਤਖਾਨੇ ਨੇ ਸ੍ਰੀਮਤੀ ਵੀਨਾ ਬੇਦੀ ਨੂੰ ਛੁਡਾਉਣ ਲਈ 1,200 ਦੀਨਾਰ ਅਦਾ ਕਰਨੇ ਪਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:How Veena Bedi of Gurdaspur got rid of Human smugglers in Kuwait