ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘HT ਪੰਜਾਬੀ’ ਵੱਲੋਂ ਸਭ ਨੂੰ ‘ਦੀਵਾਲ਼ੀ’ ਤੇ ‘ਬੰਦੀ ਛੋੜ ਦਿਵਸ’ ਦੀਆਂ ਮੁਬਾਰਕਾਂ

‘HT ਪੰਜਾਬੀ’ ਵੱਲੋਂ ਸਭ ਨੂੰ ‘ਦੀਵਾਲ਼ੀ’ ਤੇ ‘ਬੰਦੀ ਛੋੜ ਦਿਵਸ’ ਦੀਆਂ ਮੁਬਾਰਕਾਂ

ਤਸਵੀਰ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼, ਹਿੰਦੁਸਤਾਨ ਟਾਈਮਜ਼

 

ਅੱਜ ਦੀਵਾਲ਼ੀ ਦਾ ਤਿਉਹਾਰ ਭਾਰਤ ‘ਚ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ’ਚ ਹੀ ਰਵਾਇਤੀ ਜੋਸ਼ੋ–ਖ਼ਰੋਸ਼ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਐਤਕੀਂ ਇਹ ਵੀ ਵੇਖਣਾ ਹੋਵੇਗਾ ਕਿ ਕੀ ਇਸ ਵਾਰ ਆਸ ਮੁਤਾਬਕ ਦੀਵਾਲ਼ੀ ਦੀਆਂ ਆਤਿਸ਼ਬਾਜ਼ੀਆਂ ਤੇ ਪਟਾਕਿਆਂ ਦਾ ਪ੍ਰਦੂਸ਼ਣ ਕੁਝ ਘੱਟ ਹੋਵੇਗਾ।

 

 

ਇਹ ਦੀਵਾਲੀ ਸਾਫ਼–ਸੁਥਰੇ ਢੰਗ ਨਾਲ ਮਨਾਈ ਜਾਵੇ ਤੇ ਪ੍ਰਦੂਸ਼ਣ ਮੁਕਤ ਹੋਵੇ। ‘ਹਿੰਦੁਸਤਾਨ ਟਾਈਮਜ਼ ਪੰਜਾਬੀ’ (HT PUNJABI) ਆਪਣੇ ਪਾਠਕਾਂ ਤੇ ਦਰਸ਼ਕਾਂ ਨੂੰ ਤਹਿ–ਦਿਲੋਂ ‘ਦੀਵਾਲ਼ੀ’ ਅਤੇ ‘ਬੰਦੀ ਛੋੜ ਦਿਵਸ’ ਦੀਆਂ ਮੁਬਾਰਕਾਂ ਪੇਸ਼ ਕਰਦਾ ਹੈ। ਤੁਸੀਂ ਸਭ ਜਿਊਂਦੇ–ਵਸਦੇ ਰਹੋ ਤੇ ਨਿੱਤ ਤਰੱਕੀਆਂ ਦੇ ਨਵੇਂ ਸਿਖ਼ਰ ਛੋਵ੍ਹੋ।

 

 

ਦੀਵਾਲ਼ੀ ਮੌਕੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਬਹੁਤ ਖ਼ੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੀ। ਰੌਸ਼ਨੀਆਂ ਨਾਲ ਜਗਮਗ ਕਰ ਰਹੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਲਈ ਸੰਗਤਾਂ ਦੂਰੋਂ–ਦੂਰੋਂ ਪੁੱਜ ਰਹੇ ਸਨ। ਇਹ ਦੀਪਮਾਲਾ ਇੱਥੇ ਅੱਜ ਵੀ ਹੋਵੇਗੀ।

 

 

ਭਗਵਾਨ ਸ੍ਰੀ ਰਾਮ ਅੱਜ ਦੇ ਹੀ ਦਿਨ 14 ਸਾਲਾਂ ਦਾ ਵਣਵਾਸ ਕੱਟ ਕੇ ਅਯੁੱਧਿਆ ਪਰਤੇ ਸਨ। ਅੱਜ ਦੇ ਹੀ ਦਿਨ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ 52 ਹਿੰਦੂ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਰਿਹਾਅ ਕਰਵਾ ਕੇ ਪਰਤੇ ਸਨ।

 

 

ਜੋਤਸ਼ੀਆਂ ਮੁਤਾਬਕ ਅੱਜ ਗੁਰੂ ਭਾਵ ਬ੍ਰਹਸਪਤੀ ਗ੍ਰਹਿ ਬ੍ਰਿਸ਼ਚਕ ਰਾਸ਼ੀ ਵਿੱਚ ਰਹੇਗਾ। ਸੂਰਜ ਤੇ ਚੰਦਰਮਾ ਤੁਲਾ ਰਾਸ਼ੀ ’ਚ ਰਹਿਣਗੇ।  12 ਵਰ੍ਹੇ ਪਹਿਲਾਂ 8 ਨਵੰਬਰ, 2007 ਨੂੰ ਵੀ ਅਜਿਹਾ ਯੋਗ ਬਣਿਆ ਸੀ। ਤਦ ਸ਼ਨੀ ਤੇ ਕੇਤੂ ਦੀ ਯੁਤੀ ਸੀ ਪਰ ਇਹ ਗ੍ਰਹਿ ਸਿੰਘ ਰਾਸ਼ੀ ਵਿੱਚ ਸਥਿਤ ਸਨ।  23 ਅਕਤੂਬਰ, 1985 ਨੂੰ ਬ੍ਰਹਿਸਪਤੀ ਗ੍ਰਹਿ ਬ੍ਰਿਸ਼ਚਕ ਰਾਸ਼ੀ ਵਿੱਚ ਸੀ। ਪੰਡਤ ਆਚਾਰਿਆ ਗੌਰਵ ਸ਼ਾਸਤਰੀ ਨੇ ਦੱਸਿਆ ਕਿ ਇਹ ਦੀਵਾਲ਼ੀ ਸਾਰੀਆਂ ਰਾਸ਼ੀਆਂ ਲਈ ਬਹੁਤ ਸ਼ੁਭ ਤੇ ਫਲ਼ਦਾਇਕ ਸਿੱਧ ਹੋਵੇਗੀ।

 

 

ਦੀਵਾਲ਼ੀ ਦੀ ਪੂਜਾ ਲਈ ਅੱਜ ਸ਼ਾਮੀਂ 6:04 ਵਜੇ ਤੋਂ ਲੈ ਕੇ 8:36 ਵਜੇ ਤੱਕ ਸ਼ੁਭ–ਮਹੂਰਤ ਹੈ। ਵਪਾਰੀਆਂ ਲਈ ਸ਼ਾਮੀਂ 8 ਵਜੇ ਤੋਂ ਰਾਤੀਂ 10 ਵਜੇ ਤੱਕ ਕਰਨੀ ਸ਼ੁਭ ਰਹੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HT Punjabi wishes A Very Happy and Prosperous Diwali and Bandi Chhorr Divas