ਅਗਲੀ ਕਹਾਣੀ

ਸੁਖਪਾਲ ਖਹਿਰਾ ਦੇ ਰੋਸ ਮਾਰਚ ਨੂੰ ਭਰਵਾਂ ਹੁੰਗਾਰਾ, ਮੁਤਵਾਜ਼ੀ ਜੱਥੇਦਾਰਾਂ ਨਾਲ ਬੈਠੇ

ਸੁਖਪਾਲ ਖਹਿਰਾ ਦੇ ਰੋਸ ਮਾਰਚ ਨੂੰ ਭਰਵਾਂ ਹੁੰਗਾਰਾ, ਮੁਤਵਾਜ਼ੀ ਜੱਥੇਦਾਰਾਂ ਨਾਲ ਬੈਠੇ

ਪੰਜਾਬ `ਚ ਅੱਜ 7 ਅਕਤੂਬਰ ਦਾ ਦਿਹਾੜਾ ਬੇਹੱਦ ਰੁਝੇਵਿਆਂ ਭਰਿਆ ਰਿਹਾ। ਅੱਜ ਤਿੰਨੇ ਪ੍ਰਮੁੱਖ ਸਿਆਸੀ ਪਾਰਟੀਆਂ ਸੱਤਾਧਾਰੀ ਕਾਂਗਰਸ, ਵਿਰੋਧੀ ਧਿਰ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪੋ-ਆਪਣੀਆਂ ਰੈਲੀਆਂ ਸ਼ਕਤੀ ਪ੍ਰਦਰਸ਼ਨ ਕੀਤੇ।


ਅੱਜ ਆਮ ਆਦਮੀ ਪਾਰਟੀ (ਆਪ) ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ ਦੇ ਰੋਸ ਮਾਰਚ ਵਿੱਚ ਆਮ ਲੋਕਾਂ ਨੇ ਬਹੁਤ ਜਿ਼ਆਦਾ ਦਿਲਚਸਪੀ ਵਿਖਾਈ। ਵੱਡੀ ਗਿਣਤੀ `ਚ ਲੋਕਾਂ ਨੇ ਇਸ ਮੌਕੇ ਸਿ਼ਰਕਤ ਕੀਤੀ।


ਲੋਕਾਂ ਵਿੱਚ ਬਹੁਤ ਜਿ਼ਆਦਾ ਉਤਸ਼ਾਹ ਵੇਖਿਆ ਗਿਆ। ਸ੍ਰੀ ਖਹਿਰਾ ਨੇ ਆਪਣੇ ਰੋਸ ਮਾਰਚ ਦੀ ਸ਼ੁਰੂਆਤ ਇੱਕ ਕਾਫ਼ਲੇ ਦੇ ਰੁਪ ਵਿੱਚ ਕੋਟਕਪੂਰਾ ਤੋਂ ਕੀਤੀ ਤੇ ਉੱਥੋਂ ਉਹ ਬਰਗਾੜੀ ਪੁੱਜੇ, ਜਿੱਥੇ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰ ਬੀਤੀ 1 ਜੂਨ ਤੋਂ ਹੀ ਰੋਸ ਧਰਨੇ `ਤੇ ਬੈਠੇ ਹਨ। ਸ੍ਰੀ ਖਹਿਰਾ ਨੇ ਉੱਥੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਹੋਰਨਾਂ ਨਾਲ ਸਟੇਜ ਸਾਂਝੀ ਕੀਤੀ। ਪੰਡਾਲ ਇਸ ਮੌਕੇ ਖਚਾਖਚ ਭਰਿਆ ਵੇਖਿਆ ਗਿਆ।

 

ਇਸ ਮੌਕੇ ਸ੍ਰੀ ਖਹਿਰਾ ਨੇ ਸੁਆਲ ਕੀਤਾ ਕਿ ਬਰਗਾੜੀ `ਚ ਰੋਸ ਧਰਨੇ `ਤੇ ਬੈਠੇ ਪੰਥਕ ਆਗੂ ਅੱਜ ਕੱਲ੍ਹ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਪਾਕਿਸਤਾਨੀ ਏਜੰਟ ਕਿਉਂ ਜਾਪਦੇ ਹਨ? ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਇੱਕ ਟਵੀਟ ਰਾਹੀਂ ਕੋਟਕਪੂਰਾ-ਬਰਗਾੜੀ ਰੋਸ ਮਾਰਚ ਦੀ ਵੱਡੀ ਸਫ਼ਲਤਾ ਲਈ ਆਮ ਜਨਤਾ, ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

 

 


ਇਸ ਮੌਕੇ ਮੁਤਵਾਜ਼ੀ ਜੱਥੇਦਾਰਾਂ ਨੇ ਇਹ ਵੀ ਐਲਾਨ ਕੀਤਾ ਕਿ ਆਉਂਦੀ 14 ਅਕਤੂਬਰ ਨੂੰ ਬਹਿਬਲ ਕਲਾਂ ਗੋਲੀਕਾਂਡ ਦੇ ਮ੍ਰਿਤਕਾਂ ਦੀ ਬਰਸੀ ਬਰਗਾੜੀ ਵਿਖੇ ਹੀ ਮਨਾਈ ਜਾਵੇਗੀ।   

 

ਇਸ ਮੌਕੇ ਭਾਈ ਧਿਆਨ ਸਿੰਘ ਮੰਡ ਹੁਰਾਂ ਆਖਿਆ ਕਿ ਬਰਗਾੜੀ ਦੇ ਮੋਰਚੇ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਹਰਾ ਸਕਦੀ। ਭਾਈ ਮੰਡ ਹੁਰਾਂ ਕਿਹਾ ਕਿ ਜਦੋਂ ਤੱਕ ਬਰਗਾੜੀ ਦੇ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ, ਤਦ ਤੱਕ ਉਹ ਧਰਨੇ ਤੋਂ ਉੱਠਣਗੇ ਨਹੀਂ। ਉਨ੍ਹਾਂ ਕਿਹਾ ਕਿ ਉਹ ਸਾਰੇ ਮਿਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਜ਼ਾਦ ਕਰਵਾ ਕੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਕੁਝ ਨਹੀਂ ਸਮਝਦੇ। ਸਰਕਾਰ ਨਾਮ ਦੀ ਕੋਈ ਚੀਜ਼ ਉਨ੍ਹਾਂ ਦੇ ਸਾਹਮਣੇ ਨਹੀਂ।

 

ਮੁਤਵਾਜ਼ੀ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਹੁਰਾਂ ਨੇ ਗ੍ਰੰਥੀ ਸਭਾ ਦੇ ਪ੍ਰਧਾਨ ਬਚਿੱਤਰ ਸਿੰਘ ਦੀ ਰਿਹਾਈ ਦੀ ਮੰਗ ਕੀਤੀ। ਇਹ ਉਹੀ ਬਚਿੱਤਰ ਸਿੰਘ ਹਨ, ਜੋ ਬੀਤੇ ਦਿਨੀਂ ਸੰਗਰੂਰ `ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ `ਤੇ ਕਾਬਲੇ `ਤੇ ਕਥਿਤ ਹਮਲੇ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:huge response to sukhpal khaira ros march