ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਨਸਾਨੀਅਤ ਹਾਲੇ ਮਰੀ ਨਹੀਂ, ਜਿਊਂਦੀ ਹੈ...

ਇਨਸਾਨੀਅਤ ਹਾਲੇ ਮਰੀ ਨਹੀਂ, ਜਿਊਂਦੀ ਹੈ...

ਇਨਸਾਨੀਅਤ ਹਾਲੇ ਮਰੀ ਨਹੀਂ, ਜਿਊਂਦੀ ਹੈ - ਇਸ ਦੀ ਤਾਜ਼ਾ ਜਿਊਂਦੀ-ਜਾਗਦੀ ਮਿਸਾਲ ਕੱਲ੍ਹ ਸਨਿੱਚਰਵਾਰ ਨੂੰ ਵੇਖਣ ਨੂੰ ਮਿਲੀ। ਦਸਮੇਸ਼ ਬੱਸ ਜੋ ਕੋਟਕਪੂਰਾ ਤੋਂ ਬਰਨਾਲਾ ਨੂੰ ਦੇਰ ਸ਼ਾਮੀਂ ਆਖ਼ਰੀ ਰੂਟ ਚੱਲਦੀ ਹੈ; ਉਸ ਵਿੱਚ ਕੱਲ੍ਹ ਇੱਕ ਗਰਭਵਤੀ ਪ੍ਰਵਾਸੀ ਔਰਤ ਵੀ ਬੈਠੀ ਹੋਈ ਸੀ। ਉਸ ਨੂੰ ਰਾਹ ਵਿੱਚ ਹੀ ਜਣੇਪਾ-ਪੀੜਾਂ ਸ਼ੁਰੂ ਹੋ ਗਈਆਂ। ਤਦ ਬੱਸ ਹਮੀਰਗੜ੍ਹ `ਚੋਂ ਲੰਘ ਰਹੀ ਸੀ।


ਜੌਹਲ ਬਧਨੀ ਵੱਲੋਂ ਆਪਣੇ ਫ਼ੇਸਬੁੱਕ ਅਕਾਊਂਟ `ਤੇ ਸ਼ੇਅਰ ਕੀਤੀ ਖ਼ਬਰ ਮੁਤਾਬਕ ਬੱਸ ਡਰਾਇਵਰ ਕਰਮਜੀਤ ਸਿੰਘ, ਕੰਡਕਟਰ ਗੁਰਪ੍ਰੀਤ ਮੌੜ, ਕੰਡਕਟਰ ਗੁਰਜੰਟ ਸਿੰਘ, ਕਾਲਾ ਤੇ ਬਾਈ ਭੁੱਲਰ ਨੇ ਹਮੀਰਗੜ੍ਹ `ਚ ਬੱਸ ਰੋਕ ਦਿੱਤੀ। ਸਾਰੀਆਂ ਮਰਦਾਨਾ ਸਵਾਰੀਆਂ ਨੂੰ ਹੇਠਾਂ ਲਾਹ ਦਿੱਤਾ ਤੇ ਮਹਿਲਾ ਸਵਾਰੀਆਂ ਨੂੰ ਉਸ ਪ੍ਰਵਾਸੀ ਔਰਤ ਲਈ ਛੱਡ ਕੇ ਉਨ੍ਹਾਂ ਦੀ ਮਦਦ ਨਾਲ ਉਸ ਔਰਤ ਦਾ ਜਣੇਪਾ ਕਰਵਾਇਆ। 


ਫਿਰ ਉਹ ਬੱਸ ਤੁਰੰਤ ਡਾਕਟਰੀ ਸਹਾਇਤਾ ਲਈ ਭਦੌੜ ਲੈ ਗਏ। ਦਵਾਈ ਤੇ ਹੋਰ ਲੋੜੀਂਦੀ ਮੈਡੀਕਲ ਸਹਾਇਤਾ ਤੋਂ ਬਾਅਦ ਪਰਿਵਾਰ ਨੇ ਬਰਨਾਲਾ ਜਾਣ ਦੀ ਇੱਛਾ ਪ੍ਰਗਟਾਈ। ਤਦ ਡਰਾਇਵਰ ਤੇ ਕੰਡਕਟਰ ਜ਼ੱਚਾ ਤੇ ਬੱਚਾ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਰਵਾਨਾ ਹੋਏ।


ਇਸ ਘਟਨਾ ਦੀ ਇਸ ਇਲਾਕੇ `ਚ ਅੱਜ ਸਾਰਾ ਦਿਨ ਚਰਚਾ ਹੁੰਦੀ ਰਹੀ। ਇਸ ਖ਼ਬਰ ਨੂੰ ਫ਼ੇਸਬੁੱਕ, ਟਵਿਟਰ ਤੇ ਸੋਸ਼ਲ ਮੀਡੀਆ ਦੇ ਹੋਰ ਸਾਧਨਾਂ ਰਾਹੀਂ ਕਾਫ਼ੀ ਸ਼ੇਅਰ ਕੀਤਾ ਗਿਆ।


ਇਸ ਖ਼ਬਰ `ਤੇ ਬਹੁਤ ਸਾਰੇ ਲੋਕਾਂ ਨੂੰ ਟਿੱਪਣੀਆਂ ਕੀਤੀਆਂ ਹਨ। ਇਨ੍ਹਾਂ `ਚੋਂ ਇੱਕ ਟਿੱਪਣੀ ਇਹ ਹੈ ਕਿ ਹੁਣ ਸਰਕਾਰ ਨੂੰ ਇਸ ਡਰਾਇਵਰ ਤੇ ਕੰਡਕਟਰਾਂ ਨੂੰ ਸਰਕਾਰੀ ਰੋਡਵੇਜ਼ `ਚ ਨੌਕਰੀਆਂ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ।


ਇੱਕ ਹੋਰ ਨੇ ਟਿੱਪਣੀ ਕੀਤੀ ਹੈ ਕਿ - ‘ਲਾਹਨਤ ਹੈ ਅਜਿਹੇ ਸਿਸਟਮ `ਤੇ ਕਿ ਅਜਿਹੇ ਵੇਲੇ ਵੀ ਕੋਈ ਐਂਬੂਲੈਂਸ ਮੁਹੱਈਆ ਨਹੀਂ ਹੋ ਸਕੀ।`    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Humanity is not dead still alive