ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਦੇ ਸੈਕੜੇ ਬੱਚੇ ਕਰਦੇ ਨੇ ਇਹ ਨਸ਼ਾ…

ਫੋਟੋ : DNA india

ਪੰਜਾਬ ਵਿਚ ਚਲਦੀ ਨਸ਼ੇ ਦੀ ਹਨੇਰੀ ਬੱਚਿਆਂ ਨੂੰ ਆਪਣੀ ਮਾਰ ਵਿਚ ਲੈ ਰਹੀ ਹੈ। ਪੰਜਾਬ ਦੇ ਸਰਹੱਦੀ ਜ਼ਿਲ੍ਹੇ ਵਿਚ ਬਾਲਗ ਹੋਣ ਤੋਂ ਪਹਿਲਾਂ ਹੀ ਨਸ਼ੇ ਦੇ ਆਦਿ ਹੋ ਜਾਂਦੇ ਹਨ। ਤਰਨਤਾਰਨ ਜ਼ਿਲ੍ਹੇ ਵਿਚ ਜ਼ਿਆਦਾਤਰ 9 ਤੋਂ 15 ਸਾਲ ਦੀ ਉਮਰ ਦੇ ਨਸ਼ਾ ਕਰਨ ਦੇ ਆਦੀ ਬੱਚੇ ਅਜਿਹਾ ਨਸ਼ਾ ਕਰ ਰਹੇ ਹਨ, ਜੋ ਅਸਾਨੀ ਨਾਲ ਬਾਜ਼ਾਰ ਵਿਚੋਂ ਕਿਤਾਬਾਂ ਦੀ ਦੁਕਾਨ ਤੋਂ ਮਿਲ ਜਾਂਦਾ ਹੈ।

 

ਸਬ ਡਿਵੀਜ਼ਨ ਪੱਟੀ ਦੇ ਪਿੰਡ ਭੱਗੂਪੁਰ ਦੇ ਮੁੜ ਵਸੇਬਾ ਕੇਂਦਰ ਵਿਚ ਕਰੀਬ  50 ਅਜਿਹੇ ਬੱਚੇ ਆਪਣਾ ਇਲਾਜ ਕਰਵਾ ਰਹੇ ਹਨ।

ਕਲੀਨਿਕ ਦੇ ਇੰਚਾਰਜ ਮਨੋਰੋਗ ਵਿਗਿਆਨੀ ਡਾ. ਜਸਪ੍ਰੀਤ ਸਿੰਘ ਕਿਹਾ ਕਿ ਬੱਚੇ ਸਿਆਹੀ ਨੂੰ ਮਿਟਾਉਣ ਲਈ ਵਰਤੇ ਜਾਣ ਵਾਲੇ ਤਰਲ ਪਦਾਰਥ (ਫਲੁਇਡ) ਤੋਂ ਸ਼ੁਰੂਆਤ ਕਰਦੇ ਹਨ, ਜੋ ਹੌਲੀ ਹੌਲੀ ਹੈਰੋਇਨ ਅਤੇ ਸਮੈਕ ਦਾ ਨਸ਼ਾ ਕਰਨ ਦੇ ਆਦਿ ਬਣ ਜਾਂਦੇ ਹਨ। ਇਹ ਤਰਲ ਪਦਾਰਥ ਦਿਮਾਗ ਲਈ ਬਹੁਤ ਹੀ ਖਤਰਨਾਕ ਹੈ।

 

14 ਸਾਲਾ ਇਕ ਲੜਕੇ ਨੇ ਕਿਹਾ ਕਿ ਮੈਂ ਸਰਕਾਰੀ ਸਕੂਲ ਵਿਚ ਚੌਥੀ ਕਲਾਸ ਵਿਚ ਪੜ੍ਹਦੇ ਸਮੇਂ ਸਿਗਰਿਟ ਪੀਣੀ ਸ਼ੁਰੂ ਕੀਤੀ। ਉਸਨੇ ਕਿਹਾ ਕਿ ਮੈਂ ਜਦੋਂ ਬੁਰੀ ਸੰਗਤ ਵਿਚ ਹਿੱਸਾ ਲੈਣ ਲੱਗਿਆ ਤਾਂ ਫਲੁਇਡ ਪੀਣਾ ਸ਼ੁਰੂ ਕਰ ਦਿੱਤਾ। ਲੜਕੇ ਨੇ ਕਿਹਾ ਕਿ ਮੈਂ 12 ਸਾਲ ਦੀ ਉਮਰ ਵਿਚ ਹੈਰੋਇਨ ਪੀਣੀ ਤੇ ਟੀਕਾ ਲਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਇਕ ਐਨਜੀਓ ਨੇ ਮੈਨੂੰ ਮੁੜ ਵਸੇਬਾ ਕੇਂਦਰ ਵਿਚ ਭਰਤੀ ਕਰਵਾਇਆ।

 

ਪੱਟੀ ਦੇ 50 ਤੋਂ ਜ਼ਿਆਦਾ ਅਜਿਹੇ ਬੱਚੇ ਹਨ ਜੋ ਫਲੁਇਡ ਦਾ ਨਸ਼ਾ ਕਰਨ ਦੇ ਆਦੀ ਹਨ।  ਫਲੁਇਡ ਕਿਤਾਬਾਂ ਦੀਆਂ ਦੁਕਾਨਾਂ ਤੋਂ ਅਸਾਨੀ ਨਾਲ ਮਿਲ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Hundreds of children do this drug