ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਈ ਨਿਰਮਲ ਸਿੰਘ ਖਾਲਸਾ ਨੂੰ ਚੰਡੀਗੜ੍ਹ, ਮੋਗਾ ਤੇ ਬਠਿੰਡਾ 'ਚ ਮਿਲ਼ੇ ਸੈਂਕੜੇ ਲੋਕ ਕੀਤੇ ਜਾ ਰਹੇ ਨੇ ਕੁਆਰੰਟੀਨ

ਕੋਰੋਨਾ ਲੌਕਡਾਊਨ ਕਾਰਨ ਸ਼ੁੱਕਰਵਾਰ ਨੂੰ ਮੋਹਾਲੀ ਦੇ ਫ਼ੇਸ 3ਬੀ–2 ਦਾ ਬੰਦ ਪਿਆ ਬਾਜ਼ਾਰ। ਗੁਰਮਿੰਦਰ ਸਿੰਘ, ਹਿੰਦੁਸਤਾਨ ਟਾਈਮ

ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਨੂੰ ਪਿਛਲੇ ਕੁਝ ਦਿਨਾਂ ਦੌਰਾਨ ਮਿਲਣ ਵਾਲੇ ਸੈਂਕੜੇ ਲੋਕਾਂ ਨੂੰ ਹੁਣ ਕੁਆਰੰਟੀਨ ਭਾਵ ਮੈਡੀਕਲ ਤੌਰ ’ਤੇ ਸ਼ੁੱਧ ਕੀਤਾ ਜਾ ਰਿਹਾ ਹੈ। ਦਰਅਸਲ, 68 ਸਾਲਾ ਭਾਈ ਖਾਲਸਾ ਕੋਰੋਨਾ ਵਾਇਰਸ ਦੀ ਲਾਗ ਤੋਂ ਗ੍ਰਸਤ ਹੋ ਗਏ ਸਨ; ਇਸੇ ਲਈ ਪਿਛਲੇ ਕੁਝ ਸਮੇਂ ਦੌਰਾਨ ਜਿੰਨੇ ਵੀ ਲੋਕ ਉਨ੍ਹਾਂ ਨੂੰ ਮਿਲੇ ਹਨ; ਉਨ੍ਹਾਂ ਸਭ ਨੂੰ ਹੁਣ ਆਈਸੋਲੇਟ ਭਾਵ ਅਲੱਗ–ਥਲੱਗ ਕਰ ਕੇ ਕੁਆਰੰਟੀਨ ਕੀਤਾ ਜਾ ਰਿਹਾ ਹੈ। ਉਨ੍ਹਾਂ ਸਭ ਦੇ ਕੋਰੋਨਾ ਲਈ ਟੈਸਟ ਵੀ ਹੋਣਗੇ।

 

 

ਮੋਗਾ, ਬਠਿੰਡਾ ਤੇ ਮੋਹਾਲੀ ਦੇ ਅਜਿਹੇ ਕੁਝ ਲੋਕਾਂ ਨੂੰ ਹੁਣ ਕੁਆਰੰਟੀਨ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਭਾਈ ਨਿਰਮਲ ਸਿੰਘ ਖਾਲਸਾ ਬੀਤੀ 15 ਮਾਰਚ ਨੂੰ ਮੋਗਾ ’ਚ ਸਨ ਤੇ ਉਨ੍ਹਾਂ ਪਿੰਡ ਦੌਧਰ ਦੇ ਗੁਰਦੁਆਰਾ ਸਾਹਿਬ ’ਚ ਇੱਕ ਵਿਆਹ ਦੀਆਂ ਰਸਮਾਂ ਸੰਪੰਨ ਕਰਵਾਈਆਂ ਸਨ। ਤਦ ਉਹ ਪਿੰਡ ਮਨਾਵਾ ਵੀ ਗਏ ਸਨ।

 

 

ਮੋਗਾ ਦੇ ਸਿਹਤ ਵਿਭਾਗ ਨੇ ਦੌਧਰ ਤੇ ਮਨਾਵਾ ਪਿੰਡਾਂ ਦਾ ਦੌਰਾ ਕਰ ਕੇ ਜਾਂਚ ਕੀਤੀ ਹੈ ਪਰ ਉਨ੍ਹਾਂ ਵਿੱਚੋਂ ਕਿਸੇ ਦੇ ਵੀ ਕੋਰੋਨਾ ਦਾ ਕੋਈ ਲੱਛਣ ਨਹੀਂ ਪਾਇਆ ਗਿਆ।

 

 

ਉੱਧਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਬਖਤੂ ਦੇ 13 ਨਿਵਾਸੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਉਨ੍ਹਾਂ ਸਭਨਾਂ ਨੂੰ ਉਨ੍ਹਾਂ ਦੇ ਆਪਣੇ ਹੀ ਘਰ ਅੰਦਰ ਵੱਖ ਰੱਖਿਆ ਜਾ ਰਿਹਾ ਹੈ। ਇਹ ਸਭ ਬੀਤੀ 19 ਮਾਰਚ ਨੂੰ ਚੰਡੀਗੜ੍ਹ ਦੇ ਉਸ ਧਾਰਮਿਕ ਸਮਾਰੋਹ ’ਚ ਸ਼ਾਮਲ ਹੋਏ ਸਨ; ਜਿੱਥੇ ਭਾਈ ਨਿਰਮਲ ਸਿੰਘ ਖਾਲਸਾ ਵੀ ਮੌਜੂਦ ਸਨ।

 

 

ਉੱਧਰ ਚੰਡੀਗੜ੍ਹ ਨਗਰ ਨਿਗਮ ਵੀ ਉਨ੍ਹਾਂ 84 ਸ਼ਰਧਾਲੂਆਂ ਨੂੰ ਲੱਭ ਰਹੀ ਹੈ, ਜਿਹੜੇ ਬੀਤੀ 19 ਮਾਰਚ ਨੂੰ ਸੈਕਟਰ–27 ਦੇ ਇੱਕ ਧਾਰਮਿਕ ਸਮਾਰੋਹ ’ਚ ਸ਼ਾਮਲ ਹੋਏ ਸਨ। ਭਾਈ ਨਿਰਮਲ ਸਿੰਘ ਖਾਲਸਾ ਇਸ ਸਮਾਰੋਹ ’ਚ ਮੌਜੂਦ ਸਨ।

 

 

ਇਹ ਸਾਰੇ ਇੱਕ ਬੈਂਕੁਏਟ ਹਾਲ ਦੇ ਮਾਲਕ ਦੇ ਘਰ ਇਕੱਠੇ ਹੋਏ ਸਨ। ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 14 ਜਣੇ ਤਾਂ ਇੱਕੋ ਪਰਿਵਾਰ ਨਾਲ ਸਬੰਧਤ ਹਨ; ਜੋ ਸੈਕਟਰ 27 ਦੇ ਵਸਨੀਕ ਹਨ ਤੇ ਬਾਕੀ ਦੇ ਸੈਕਟਰ 18, 33 ਅਤੇ 36 ’ਚ ਰਹਿੰਦੇ ਹਨ।

 

 

ਬੀਤੀ 19 ਮਾਰਚ ਨੂੰ ਬੈਂਕੁਏਟ ਹਾਲ ਮਾਲਕ ਦੇ ਪੁੱਤਰ ਦੇ ਰੋਕੇ ਦੀ ਰਸਮ ਹੋਈ ਸੀ। ਤਦ ਉੱਥੇ ਗੁਰਬਾਣੀ ਕੀਰਤਨ ਵੀ ਹੋਇਆ ਸੀ; ਇਸੇ ਲਈ ਭਾਈ ਨਿਰਮਲ ਸਿੰਘ ਖਾਲਸਾ ਨੂੰ ਸੱਦਿਆ ਗਿਆ ਸੀ। ਤਦ ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ।

 

 

ਇੱਥੇ ਵਰਨਣਯੋਗ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਦੇ ਤੇਜ਼ੀ ਨਾਲ ਫੈਲਣ ਤੋਂ ਬਚਾਅ ਲਈ ਪੰਜਾਬ ਤੇ ਭਾਰਤ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਦੇ ਅੱਧੇ ਤੋਂ ਵੱਧ ਦੇਸ਼ਾਂ 'ਚ ਇਸ ਵੇਲੇ ਲੌਕਡਾਊਨ ਚੱਲ ਰਿਹਾ ਹੈ ਤੇ ਸਾਰੇ ਲੋਕ ਆਪੋ–ਆਪਣੇ ਘਰਾਂ ਅੰਦਰ ਕੈਦ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hundreds of people being quarantined who met Bhai Nirmal Singh Khalsa