ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਂਕੜੇ ਪਿੰਡ-ਵਾਸੀ ਪੰਜਾਬ ਦੇ ਸਰਕਾਰੀ ਸਮਾਰੋਹ ਤੋਂ ਹੋਏ ਨਿਰਾਸ਼

ਸੈਂਕੜੇ ਪਿੰਡ-ਵਾਸੀ ਪੰਜਾਬ ਦੇ ਸਰਕਾਰੀ ਸਮਾਰੋਹ ਤੋਂ ਹੋਏ ਨਿਰਾਸ਼

ਬਠਿੰਡਾ ਜਿ਼ਲ੍ਹੇ ਦੇ ਪਿੰਡ ਲੱਖੀ ਜੰਗਲ `ਚ ਲਾਗਲੇ ਇਲਾਕਿਆਂ ਤੋਂ ਪੁੱਜੇ ਸੈਂਕੜੇ ਲੋਕ ਅੱਜ ਡਾਢੇ ਨਿਰਾਸ਼ ਹੋਏ। ਉਨ੍ਹਾਂ ਨੂੰ ਅੱਜ ਗ਼ਰੀਬਾਂ ਲਈ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਗਰੂਕਤਾ ਕੈਂਪ ਵਿੱਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ।


ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਆਮ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਅੱਜ ਉਨ੍ਹਾਂ ਨੂੰ ‘ਸਵੱਛ ਭਾਰਤ` ਮਿਸ਼ਨ ਅਧੀਨ ਪਖਾਨਿਆਂ ਦੀ ਉਸਾਰੀ ਲਈ ਹਰੇਕ ਪਰਿਵਾਰ ਨੂੰ 15-15 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਜਾਣਗੇ। ਪਰ ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਕੀਤੇ ਜਾਣ ਦੀ ਚਿੱਠੀ ਹੀ ਮਿਲੀ ਤੇ ਚੈੱਕ ਲਈ ਉਨ੍ਹਾਂ ਨੂੰ ਛੇ ਮਹੀਨੇ ਦੀ ਉਡੀਕ ਕਰਨ ਲਈ ਆਖਿਆ ਗਿਆ ਹੈ।


ਪਿੰਡ ਮਹਿਮਾ ਸਰਜਾ ਤੋਂ ਇੱਥੇ ਪੁੱਜੀਆਂ ਬੀਬੀ ਸਿ਼ੰਦਰਪਾਲ ਕੌਰ ਤੇ ਬੀਬੀ ਚਰਨਜੀਤ ਕੌਰ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਦੱਸਿਆ,‘ਅਸੀਂ ਸੋਚਿਆ ਸੀ ਕਿ ਅੱਜ ਸਾਨੂੰ ਚੈੱਕ ਮਿਲਣਗੇ ਪਰ ਅਜਿਹਾ ਕੁਝ ਨਹੀਂ ਮਿਲਿਆ। ਇਹ ਉਨ੍ਹਾਂ ਲਈ ਗ਼ਲਤ ਸੀ।`


ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀਆਂ ਘੱਟੋ-ਘੱਟ 150 ਔਰਤਾਂ ਨੂੰ ਮਲ-ਮੂਤਰ ਤਿਆਗ ਲਈ ਤੜਕੇ ਸਰਘੀ ਵੇਲੇ ਆਪੋ-ਆਪਣੇ ਘਰਾਂ ਤੋਂ ਬਾਹਰ ਜਾਣਾ ਪੈਂਦਾ ਹੈ।


ਪੰਜਾਬ ਦੇ ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਕੈਂਪ ਦੌਰਾਨ ਗ਼ਰੀਬਾਂ ਲਈ ਸਕੀਮਾਂ ਲਾਗੂ ਕਰਨ ਬਾਰੇ ਸਰਕਾਰ ਦੇ ਜਤਨਾਂ ਦੇ ਵੇਰਵੇ ਦਿੱਤੇ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਦੀਆਂ ਸਾਲ ਭਰ ਤਿਆਰੀਆਂ ਕਿਵੇਂ ਚੱਲੀਆਂ। ਬਹੁਤ ਸਾਰੇ ਆਮ ਲੋਕਾਂ ਨੇ ਵੀ ਆਪਣੀਆਂ ਸਮੱਸਿਆਵਾਂ ਇਸ ਸਮਾਰੋਹ ਦੌਰਾਨ ਮੌਜੂਦ ਅਧਿਕਾਰੀਆਂ ਨੂੰ ਦੱਸੀਆਂ।


ਬਹੁਤਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ `ਚ ਪਖਾਨੇ ਨਹੀਂ ਹਨ, ਉਨ੍ਹਾਂ ਨੂੰ ਬੁਢਾਪਾ ਪੈਨਸ਼ਨ ਲਈ ਮਹੀਨਿਆਂ ਬੱਧੀ ਉਡੀਕ ਕਰਨੀ ਪੇਂਦੀ ਹੈ। ਇਸ ਤੋਂ ਇਲਾਵਾ ਮਗਨਰੇਗਾ ਯੋਜਨਾ ਅਧੀਨ ਉਨ੍ਹਾਂ ਨੂੰ ਭੁਗਤਾਨ ਨਹੀਂ ਮਿਲ ਰਿਹਾ।


ਲੱਖੀ ਜੰਗਲ, ਨਥਾਣਾ ਤੇ ਮਹਿਮਾ ਸਰਜਾ ਸਮੇਤ ਪੰਜਾਬ ਦੇ 36 ਅਜਿਹੇ ਪਿੰਡ ਚੁਣੇ ਗਏ ਹਨ, ਜਿੱਥੇ ਗ਼ਰੀਬਾਂ ਲਈ ਕੇਂਦਰੀ ਤੇ ਸੂਬਾਈ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਭਾਵ 100 ਪ੍ਰਤੀਸ਼ਤ ਲਾਗੂ ਕਰਨਾ ਯਕੀਨੀ ਬਣਾਇਆ ਜਾਵੇਗਾ।


ਇਸ ਦੇ ਨਾਲ ਹੀ ਗੋਨਿਆਣਾ ਬਲਾਕ ਵਿੱਚ ਸੱਤ ਮਾਡਲ ਪਿੰਡ ਵਿਕਸਤ ਕੀਤੇ ਜਾਣ ਦਾ ਐਲਾਨ ਵੀ ਕੀਤਾ ਗਿਆ। ਕੁਝ ਲੋਕ ਨੇ ਕਿਹਾ ਕਿ ਭਾਈ ਘਨੱਈਆ ਬੀਮਾ ਯੋਜਨਾ ਅਧੀਨ ਉਨ੍ਹਾਂ ਨੂੰ ਦਿੱਤੇ ਸਿਹਤ ਬੀਮਾ ਕਾਰਡਾਂ ਦਾ ਉਨ੍ਹਾਂ ਨੂੰ ਕੋਈ ਲਾਭ ਨਹੀਂ ਪੁੱਜਾ। ਮਗਨਰੇਗਾ ਦੇ 30 ਵਰਕਰਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ।


ਇੱਕ ਖੇਤ ਮਜ਼ਦੂਰ ਬੀਬੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਛੱਪੜ ਲਈ ਅੱਠ ਦਿਨ ਮਿੱਟੀ ਦਾ ਕੰਮ ਕੀਤਾ ਸੀ ਪਰ ਛੇ ਮਹੀਨਿਆਂ ਤੋਂ ਕੋਈ ਤਨਖ਼ਾਹ ਨਹੀਂ ਮਿਲੀ। ਬੈਂਕ ਅਧਿਕਾਰੀ ਹਰ ਵਾਰ ਇਹੋ ਆਖ ਦਿੰਦੇ ਹਨ ਕਿ ਉਨ੍ਹਾਂ ਦੇ ਖਾਤੇ ਵਿੱਚ ਕੋਈ ਰਕਮ ਟ੍ਰਾਂਸਫ਼ਰ ਨਹੀਂ ਹੋਈ।


ਹੋਰ ਔਰਤਾਂ ਨੇ ਸਿ਼ਕਾਇਤ ਕੀਤੀ ਕਿ ਸਰਕਾਰੀ ਅਧਿਕਾਰੀਆਂ ਦੇ ਕਹਿਣ `ਤੇ ਉਨ੍ਹਾਂ ਨੇ ਪਖਾਨਿਆਂ ਦੀ ਉਸਾਰੀ ਲਈ ਵੱਡੇ-ਵੱੜੇ ਟੋਏ ਪੁੱਟ ਦਿੱਤੇ ਸਨ। ਇੱਕ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਸਰਕਾਰ ਵੱਲੋਂ ਕੋਈ ਰਕਮ ਨਹੀਂ ਪੁੱਜੀ; ਜਦ ਕਿ ਗੋਨਿਆਣਾ ਬਲਾਕ ਨੂੰ ਛੇ ਮਹੀਨੇ ਪਹਿਲਾਂ ਹੀ ‘ਖੁੱਲ੍ਹੇ `ਚ ਮਲ-ਤਿਆਗ ਤੋਂ ਮੁਕਤ` ਐਲਾਨ ਦਿੱਤਾ ਗਿਆ ਸੀ।


ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸਾਖਸ਼ੀ ਸਾਹਨੀ ਨੇ ਦੱਸਿਆ ਕਿ ਉਹ ਇਹ ਚੈੱਕ ਕਰਨਗੇ ਕਿ ਕਿਹੜੇ ਪਰਿਵਾਰ ਆਪਣੇ ਘਰਾਂ `ਚ ਪਖਾਨੇ ਨਾ ਹੋਣ ਦੀ ਸਿ਼ਕਾਇ ਕਰ ਰਹੇ ਹਨ, ਜਦ ਕਿ ਇਸ ਬਲਾਕ ਨੂੰ ਪਹਿਲਾਂ ਹੀ ‘ਖੁੱਲ੍ਹੇ `ਚ ਮਲ-ਤਿਆਗ ਤੋਂ ਮੁਕਤ` ਐਲਾਨ ਦਿੱਤਾ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hundreds of villagers disappointed of Pb Govt function