ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਤੇ ਚੰਡੀਗੜ੍ਹ ’ਚ ਝੁੱਲੇ ਝੱਖੜ ਨੇ ਕੀਤਾ ਡਾਢਾ ਨੁਕਸਾਨ

ਪੰਜਾਬ ਤੇ ਚੰਡੀਗੜ੍ਹ ’ਚ ਝੁੱਲੇ ਝੱਖੜ ਨੇ ਕੀਤਾ ਡਾਢਾ ਨੁਕਸਾਨ

ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਤੇ ਰਾਜਧਾਨੀ ਚੰਡੀਗੜ੍ਹ ’ਚ ਬੀਤੀ ਰਾਤ 11:30 ਵਜੇ ਦੇ ਲਗਭਗ ਝੁੱਲੇ ਜ਼ਬਰਦਸਤ ਝੱਖੜ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਸੜਕਾਂ ਉੱਤੇ ਡਿੱਗੇ ਰੁੱਖਾਂ ਕਾਰਨ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।

 

 

ਚੰਡੀਗੜ੍ਹ ਵਿੱਚ ਘੰਟਾ ਕੁ ਖੁੱਲ੍ਹ ਕੇ ਮੀਂਹ ਵੀ ਪਿਆ। ਪਰ ਝੱਖੜ ਦੌਰਾਨ ਹੀ ਲਗਭਗ ਹਰੇਕ ਇਲਾਕੇ ਦੀ ਬਿਜਲੀ ਗੁੱਲ ਹੋ ਗਈ। ਬਹੁਤੇ ਖੇਤਰਾਂ ਵਿੱਚ ਅੱਜ ਇਹ ਖ਼ਬਰ ਲਿਖੇ ਜਾਣ ਤੱਕ ਵੀ ਬਿਜਲੀ ਦੀ ਸਪਲਾਈ ਬਹਾਲ ਨਹੀਂ ਹੋ ਸਕੀ ਸੀ।

 

 

ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੀ ਕੋਈ ਵੀ ਸੜਕ ਅਜਿਹੀ ਨਹੀਂ, ਜਿੱਥੇ ਕੋਈ ਰੁੱਖ ਨਾ ਡਿੱਗਿਆ ਹੋਵੇ। ਕੁਝ ਕੁਆਰਟਰਾਂ ਦੀਆਂ ਟੀਨ ਦੀਆਂ ਛੱਤਾਂ ਉੱਡ ਗਈਆਂ।

 

 

ਬਹੁਤ ਸਾਰੀਆਂ ਥਾਵਾਂ ਉੱਤੇ ਦਰੱਖ਼ਤ ਕਾਰਾਂ ਤੇ ਹੋਰ ਵਾਹਨਾਂ ਉੱਤੇ ਡਿੱਗੇ। ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਡਾਢਾ ਹੋ ਗਿਆ।

 

 

ਬਿਜਲੀ ਦੀ ਸਪਲਾਈ ਨਾ ਹੋਣ ਕਾਰਨ ਟਿਊਬਵੈੱਲਾਂ ਦੀਆਂ ਮੋਟਰਾਂ ਨਹੀਂ ਚੱਲ ਸਕੀਆਂ, ਜਿਸ ਕਾਰਨ ਪਾਣੀ ਦੀ ਸਪਲਾਈ ਵੀ ਬਹੁਤੇ ਇਲਾਕਿਆਂ ਵਿੱਚ ਬੰਦ ਰਹੀ।

 

 

ਇੰਝ, ਕੁਦਰਤ ਦੀ ਇਹ ਕਰੋਪੀ ਆਪਣੇ ਨਿਸ਼ਾਨ ਛੱਡ ਗਈ। ਆਮ ਲੋਕਾਂ ਨੇ ਖ਼ੁਦ ਹਿੰਮਤ ਕਰ ਕੇ ਸੜਕਾਂ ਸਾਫ਼ ਕਰ ਕੇ ਰਸਤੇ ਖੁਲ੍ਹਵਾਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hurricane in Punjab and Chandigarh damages many vehicles