ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਪੜ ਜ਼ਿਲ੍ਹੇ 'ਚ 'ਪਤੀ ਹੀ ਨਿਕਲਿਆ ਪਤਨੀ ਦਾ ਅਸਲ ਕਾਤਲ'

ਰੋਪੜ ਜ਼ਿਲ੍ਹੇ 'ਚ 'ਪਤੀ ਹੀ ਨਿਕਲਿਆ ਪਤਨੀ ਦਾ ਅਸਲ ਕਾਤਲ'

ਪਿਛਲੇ ਸਾਲ 22 ਨਵੰਬਰ ਨੂੰ ਨੰਗਲ ਲਾਗਲੇ ਪਿੰਡ ਸੈਂਸੋਵਾਲ ’ਚ ਹੋਏ ਇੱਕ ਔਰਤ ਦੇ ਕਤਲ ਵਿੱਚ ਭਾਵੇਂ ਮ੍ਰਿਤਕਾ ਦੇ ਭਰਾ ਦੀਪਕ ਵੱਲੋਂ ਹੋਰ ਦੋਸ਼ੀਆਂ ਦੇ ਨਾਮ ਲਿਖਵਾਏ ਗਏ ਸਨ ,ਪਰ ਪੁਲਿਸ ਦੀ ਡੂੰਘੇਰੀ ਤਹਿਕੀਕਾਤ ਤੋਂ ਬਾਅਦ ਬਬਲੀ ਦਾ ਪਤੀ ਹੀ ਉਸ ਦਾ ਕਥਿਤ ਕਾਤਲ ਨਿਕਲਿਆ

 

 

ਕੱਲ੍ਹ ਥਾਣਾ ਨੰਗਲ ਵਿੱਚ ਐੱਸਐੱਚਓ ਪਵਨ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮ੍ਰਿਤਕਾ ਦੇ ਭਰਾ ਦੀਪਕ ਕੁਮਾਰ ਦੇ ਬਿਆਨਾਂ ਤੇ ਮੁਕੱਦਮਾ ਨੰਬਰ 148 ਧਾਰਾ 302, 34 ਆਈ ਪੀ ਸੀ ਤਹਿਤ ਦਰਜ ਕੀਤਾ ਗਿਆ ਸੀ।

 

 

ਤਦ ਜਸਪਾਲ ਸਿੰਘ, ਊਸ਼ਾ ਰਾਣੀ, ਚੰਚਲਾ ਦੇਵੀ ਤੇ ਸ਼ਿਖਾ ਸਾਰੇ ਹੀ ਵਾਸੀ ਸੈਂਸੋਵਾਲ ਖਿਲਾਫ ਇਹ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਕੋਈ ਵੀ ਠੋਸ ਸਬੂਤ ਨਾ ਹੋਣ ਕਾਰਨ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸਵਪਨ ਸ਼ਰਮਾ ਵੱਲੋਂ ਐੱਸਪੀ ਪੀਬੀਆਈ ਰੂਪਨਗਰ ਵਿਜੇ ਆਲਮ, ਇੰਸਪੈਕਟਰ ਸੀਆਈਏ ਅਮਰਵੀਰ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਨੰਗਲ ਪਵਨ ਕੁਮਾਰ ਦੀ ਇੱਕ ਟੀਮ ਬਣਾ ਕੇ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ।

 

 

ਕੁਲਵਿੰਦਰ ਭਾਟੀਆ ਦੀ ਟੀਮ ਵੱਲੋਂ ਜਾਂਚ ਦੇ ਦੌਰਾਨ ਸੀਸੀਟੀਵੀ ਕੈਮਰੇ, ਕਾਲਡਿਟੇਲ ਅਤੇ ਹੋਰ ਵਿਗਿਆਨਕ ਤਰੀਕਿਆਂ ਨਾਲ ਸਬੂਤ ਇਕੱਠੇ ਕੀਤੇ ਗਏ ਜਿਸ ਵਿੱਚ ਮ੍ਰਿਤਕਾ ਦਾ ਪਤੀ ਰਾਕੇਸ਼ ਕੁਮਾਰ ਕਥਿਤ ‘ਦੋਸ਼ੀ ਪਾਇਆ ਗਿਆ’।

 

 

ਮੁੱਢਲੀ ਪੁੱਛਗਿਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕਾ ਦੇ ਆਪਣੇ ਪਤੀ ਨਾਲ ਸਬੰਧ ਠੀਕ ਨਹੀਂ ਸਨ ਜਿਸ ਕਾਰਨ ਉਨ੍ਹਾਂ ਵਿਚਕਾਰ ਹਮੇਸ਼ਾ ਝਗੜਾ ਰਹਿੰਦਾ ਸੀ ਅਤੇ 22 ਨਵੰਬਰ ਨੂੰ ਰਾਕੇਸ਼ ਕੁਮਾਰ ਵੱਲੋਂ ਇਸੇ ਲੜਾਈ ਦੇ ਚੱਲਦਿਆਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਸੀ। ਕਥਿਤ ਦੋਸ਼ੀ ਰਾਕੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Husband found to be the real murderer of wife in Ropar District