ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​‘ਦਾਜ ਲਈ ਔਰਤ ਦੀ ਮੌਤ’: ਪਤੀ, ਸੱਸ ਤੇ ਸਹੁਰੇ ਵਿਰੁੱਧ ਕੇਸ ਦਰਜ

​​​​​​​‘ਦਾਜ ਲਈ ਔਰਤ ਦੀ ਮੌਤ’: ਪਤੀ, ਸੱਸ ਤੇ ਸਹੁਰੇ ਵਿਰੁੱਧ ਕੇਸ ਦਰਜ। ਤਸਵੀਰ: ਫ਼ੇਸ ਐਂਡ ਫ਼ੈਕਟਸ

24 ਸਾਲਾ ਔਰਤ ਨੂੰ ਕਥਿਤ ਤੌਰ ਉੱਤੇ ਦਾਜ ਲਈ ਮਾਰੇ ਜਾਣ ਦੇ ਇੱਕ ਦਿਨ ਬਾਅਦ ਪੁਲਿਸ ਨੇ ਅੱਜ ਉਸ ਦੇ ਪਤੀ ਤੇ ਉਸ ਦੇ ਦੋ ਹੋਰ ਪਰਿਵਾਰਕ ਮੈਂਬਰਾਂ ਵਿਰੁੱਧ ਕੇਸ ਦਰਜ ਕਰ ਲਿਆ। ਮ੍ਰਿਤਕ ਔਰਤ ਦੀ ਸ਼ਨਾਖ਼ਤ ਰਮਨਦੀਪ ਕੌਰ ਨਿਵਾਸੀ ਜੰਡਿਆਲਾ ਗੁਰੂ ਵਜੋਂ ਹੋਈ ਹੈ।

 

 

ਮੁਲਜ਼ਮਾਂ ਵਿੱਚ ਉਸ ਦਾ ਪਤੀ ਸੰਦੀਪ ਸਿੰਘ, ਸਹੁਰਾ ਦਿਲਬਾਗ਼ ਸਿੰਘ ਤੇ ਸੱਸ ਮਨਪ੍ਰੀਤ ਕੌਰ ਨਿਵਾਸੀ ਤਲਵੰਡੀ ਨਾਹਰ – ਜ਼ਿਲ੍ਹਾ ਅੰਮ੍ਰਿਤਸਰ ਸ਼ਾਮਲ ਹਨ। ਇਨ੍ਹਾਂ ਸਭਨਾਂ ਵਿਰੁੱਧ ਕੇਸ ਮ੍ਰਿਤਕ ਔਰਤ ਦੇ ਪਿਤਾ ਸਤਨਾਮ ਸਿੰਘ (45) ਦੀ ਸ਼ਿਕਾਇਤ ਦੇ ਆਧਾਰ ਉੱਤੇ ਦਾਇਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ,‘ਮੇਰੀ ਧੀ ਦਾ ਵਿਆਹ ਸੰਦੀਪ ਸਿੰਘ ਨਾਲ 2015 ’ਚ ਹੋਇਆ ਸੀ ਤੇ ਇਸ ਜੋੜੀ ਤੋਂ ਦੋ ਸਾਲਾਂ ਦੀ ਧੀ ਹੈ। ਵਿਆਹ ਦੇ ਬਾਅਦ ਤੋਂ ਹੀ ਮੇਰੀ ਧੀ ਰਮਨਦੀਪ ਕੌਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਿਉਂਕਿ ਉਸ ਦਾ ਸਹੁਰਾ ਪਰਿਵਾਰ ਦਾਜ ਮੰਗਦਾ ਸੀ।’

 

 

ਪਿਤਾ ਨੇ ਅੱਗੇ ਦੱਸਿਆ ਕਿ ਸਨਿੱਚਰਵਾਰ ਸ਼ਾਮੀਂ ਪੌਣੇ ਛੇ ਵਜੇ ਧੀ ਦੇ ਸਹੁਰੇ ਪਰਿਵਾਰ ਤੋਂ ਫ਼ੋਨ ਆਇਆ ਕਿ ਰਮਨਦੀਪ ਕੌਰ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋ ਗਿਆ ਹੈ। ਜਦੋਂ ਉੱਥੇ ਪੁੱਜੇ, ਤਾਂ ਧੀ ਦੀ ਲਾਸ਼ ਜ਼ਮੀਨ ਉੱਤੇ ਪਈ ਸੀ। ਉਨ੍ਹਾਂ ਦੱਸਿਆ ਕਿ ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਨੂੰ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ ਉੱਤੇ ਦਾਜ ਦੀ ਮੰਗ ਕਾਰਨ ਮਾਰਿਆ ਗਿਆ ਹੈ।

 

 

ਝੰਡੇਰ ਪੁਲਿਸ ਥਾਣਾ ਦੇ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਤਹਿਕੀਕਾਤ ਜਾਰੀ ਹੈ। ਮੁਲਜ਼ਮ ਹਾਲੇ ਫ਼ਰਾਰ ਹਨ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਭਾਲ਼ ਜਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Husband Mother in law and father in law booked for dowry death