ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਹਿਰਾ ਗਾਗਾ ਨੇੜੇ ਪਤਨੀ ਦਾ ਕਤਲ ਕਰ ਕੇ ਲਾਸ਼ ਤੂੜੀ ਵਾਲੀ ਕੋਠੜੀ ’ਚ ਲੁਕਾਈ

ਲਹਿਰਾ ਗਾਗਾ ਨੇੜੇ ਪਤਨੀ ਦਾ ਕਤਲ ਕਰ ਕੇ ਲਾਸ਼ ਤੂੜੀ ਵਾਲੀ ਕੋਠੜੀ ’ਚ ਲੁਕਾਈ

ਪੁਲਿਸ ਨੇ ਉਸ ਪਤੀ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਲਹਿਰਾਗਾਗਾ ਕਸਬੇ ਲਾਗਲੇ ਇੱਕ ਪਿੰਡ ਵਿੱਚ ਮਾਮੂਲੀ ਜਿਹੇ ਝਗੜੇ ਤੋਂ ਬਾਅਦ ਆਪਣੀ 23 ਸਾਲਾ ਪਤਨੀ ਦਾ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਮ੍ਰਿਤਕਾ ਸੁਖਜੀਤ ਕੌਰ ਬੀਤੀ 10 ਫ਼ਰਵਰੀ ਤੋਂ ਲਾਪਤਾ ਸੀ ਤੇ ਪੁਲਿਸ ਨੇ ਅੱਜ ਬੁੱਧਵਾਰ ਨੂੰ ਲਹਿਰਾ ਗਾਗਾ ਲਾਗਲੇ ਪਿੰਡ ਨਗਲਾ ਤੋਂ ਔਰਤ ਦੀ ਲਾਸ਼ ਬਰਾਮਦ ਕਰ ਲਈ। ਇਹ ਲਾਸ਼ ਕਥਿਤ ਤੌਰ ’ਤੇ ਕਤਲ ਕਰਨ ਤੋਂ ਬਾਅਦ ਘਰ ਦੇ ਤੂੜੀ ਵਾਲੀ ਕੋਠੜੀ ’ਚ ਲੁਕਾ ਦਿੱਤੀ ਗਈ ਸੀ।

 

 

ਮੁਲਜ਼ਮਾਂ ਦੀ ਸ਼ਨਾਖ਼ਤ ਪਤੀ ਲਵਪ੍ਰੀਤ ਸਿੰਘ ਉਰਫ਼ ਲਵਲੀ, ਦਿਓਰ ਸੁਮਨਦੀਪ ਸਿੰਘ ਉਰਫ਼ ਸੋਨੀ, ਸਹੁਰਾ ਕਰਮਜੀਤ ਸਿੰਘ ਅਤੇ ਸੱਸ ਸਤਵੀਰ ਕੌਰ ਵਜੋਂ ਹੋਈ ਹੈ।

 

 

ਪਿੰਡ ਭੁਟਾਲ ਦੀ ਸੁਖਜੀਤ ਕੋਰ ਦਾ ਵਿਆਹ ਤਿੰਨ ਵਰ੍ਹੇ ਪਹਿਲਾਂ ਲਵਪ੍ਰੀਤ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੋਵਾਂ ਦਾ ਡੇਢ ਸਾਲ ਦਾ ਇੱਕ ਬੱਚਾ ਹੈ। ਸੁਖਜੀਤ ਕੌਰ ਦੇ ਭਰਾ ਗੁਰਸੇਵਕ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਸਹੁਰੇ ਪਰਿਵਾਰ ਨੇ ਹੀ ਕਥਿਤ ਤੌਰ ਉੱਤੇ ਉਸ ਦੀ ਭੈਣ ਦਾ ਕਤਲ ਕੀਤਾ ਹੈ। ਉਨ੍ਹਾਂ ਨੇ ਸਬੂਤ ਮਿਟਾਉਣ ਲਈ ਲਾਸ਼ ਨੂੰ ਲੁਕਾਉਣ ਦੇ ਜਤਨ ਕੀਤੇ ਪਰ ਅੱਜ ਜਦੋਂ ਲਾਸ਼ ’ਚੋਂ ਬਦਬੂ ਆਉਣੀ ਸ਼ੁਰੂ ਹੋ ਗਈ, ਤਦ ਜਾ ਕੇ ਇਸ ਸਾਰੇ ਕਾਂਡ ਦਾ ਪਤਾ ਲੱਗਾ।

 

 

ਮ੍ਰਿਤਕਾ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਮੁਲਜ਼ਮ ਪਤੀ ਨੇ ਸਭ ਨੂੰ ਇਹੋ ਜਚਾਉਣ ਦਾ ਜਤਨ ਕੀਤਾ ਕਿ ਸੁਖਜੀਤ ਕੌਰ 10 ਫ਼ਰਵਰੀ ਦੁਪਹਿਰ ਨੂੰ ਘਰੋਂ ਬਾਹਰ ਗਈ ਸੀ ਤੇ ਬਾਅਦ ’ਚ ਨਹੀਂ ਪਰਤੀ। ਪਰ ਜਦੋਂ ਸੁਖਜੀਤ ਕੌਰ ਦਾ ਪੇਕਾ ਪਰਿਵਾਰ ਪਿੰਡ ਨਗਲਾ ਪੁੱਜੇ, ਤਾਂ ਉਨ੍ਹਾਂ ਨੂੰ ਤੂੜੀ ਵਾਲੀ ਕੋਠੜੀ ’ਚੋਂ ਭੈੜੀ ਬੋਅ ਆਉਂਦੀ ਮਹਿਸੂਸ ਕੀਤੀ। ਤਦ ਜਾ ਕੇ ਜਾਂਚ ਸ਼ੁਰੂ ਹੋਈ।

 

 

ਲਹਿਰਾ ਪੁਲਿਸ ਥਾਣੇ ਦੇ ਐੱਸਐੱਚਓ ਇੰਸਪੈਕਟਰ ਜਗਬੀਰ ਸਿੰਘ ਨੇ ਦੱਸਿਆ ਕਿ ਸੁਖਜੀਤ ਕੌਰ ਤੇ ਲਵਪ੍ਰੀਤ ਸਿੰਘ ਦਾ ਐਂਵੇਂ ਨਿੱਕੀਆਂ–ਨਿੱਕੀਆਂ ਗੱਲਾਂ ਨੂੰ ਲੈ ਕੇ ਆਪਸ ਵਿੱਚ ਝਗੜਾ ਹੁੰਦਾ ਰਹਿੰਦਾ ਸੀ। 10 ਫ਼ਰਵਰੀ ਨੂੰ ਲਵਪ੍ਰੀਤ ਸਿੰਘ ਨੇ ਝਗੜੇ ਤੋਂ ਬਾਅਦ ਬਿਜਲੀ ਦੀ ਤਾਰ ਨਾਲ ਆਪਣੀ ਪਤਨੀ ਸੁਖਜੀਤ ਕੌਰ ਦਾ ਗਲ਼ਾ ਘੁੱਟ ਦਿੱਤਾ ਤੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਲਾਸ਼ ਨੂੰ ਤੂੜੀ ਵਾਲੀ ਕੋਠੜੀ ’ਚ ਲੁਕਾ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Husband murders wife and hid body in fodder room