ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਦੀ ਪ੍ਰੋਫ਼ੈਸਰ ਪ੍ਰੀਤੀ ਦਾ ਪਤੀ ਕਪਿਲ ਸ਼ਰਮਾ ਗ੍ਰਿਫ਼ਤਾਰ

ਮੋਹਾਲੀ ਦੀ ਪ੍ਰੋਫ਼ੈਸਰ ਪ੍ਰੀਤੀ ਦਾ ਪਤੀ ਕਪਿਲ ਸ਼ਰਮਾ ਗ੍ਰਿਫ਼ਤਾਰ

ਮੋਹਾਲੀ ਖ਼ਾਲਸਾ ਕਾਲਜ ਦੀ ਅਸਿਸਟੈਂਟ ਪ੍ਰੋਫ਼ੈਸਰਪ੍ਰੀਤੀ ਖ਼ੁਦਕੁਸ਼ੀ ਕਾਂਡ ਵਿੱਚ ਉਸ ਦੇ ਪਤੀ ਕਪਿਲ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪ੍ਰੀਤੀ ਨੇ ਮੋਹਾਲੀ ਦੇ ਫ਼ੇਜ਼-3ਏ ਸਥਿਤ ਆਪਣੇ ਕਿਰਾਏ ਦੇ ਮਕਾਨ `ਚ ਛੱਤ ਦੇ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਉਸ ਦੇ ਪਤੀ ਕਪਿਲ ਸ਼ਰਮਾ `ਤੇ ਦੋਸ਼ ਹੈ ਕਿ ਉਸ ਨੇ ਹੀ ਪ੍ਰੀਤੀ ਨੁੰ ਖ਼ੁਦਕੁਸ਼ੀ ਲਈ ਉਕਸਾਇਆ ਸੀ।


ਕਪਿਲ ਖਿ਼ਲਾਫ਼ ਭਾਰਤੀ ਦੰਡ ਸੰਘਤਾ ਦੀ ਧਾਰਾ 306 ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਸ ਦੀ ਮਾਂ ਰਾਣੀ, ਭਰਾ ਚੇਤਨ ਸ਼ਰਮਾ ਤੇ ਪਟਿਆਲਾ `ਚ ਵਿਆਹੀ ਭੈਣ ਭਾਰਤੀ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਮ੍ਰਿਤਕ ਪ੍ਰੀਤੀ ਦੇ ਪਿਤਾ ਦੀ ਸਿ਼ਕਾਇਤ `ਤੇ ਕੀਤੀ ਗਈ ਹੈ।


ਕਪਿਲ ਨੂੰ ਮੰਗਲਵਾਰ ਨੂੰ ਅਦਾਲਤ `ਚ ਪੇਸ਼ ਕੀਤਾ ਗਿਆ ਸੀ, ਜਿੱਥੇ ਉਸ ਦਾ ਇੱਕ-ਦਿਨਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ।


ਮਟੌਰ ਪੁਲਿਸ ਥਾਣੇ ਦੇ ਐੱਸਐੱਚਓ ਰਾਜੀਵ ਕੁਮਾਰ ਨੇ ਦੱਸਿਆ ਕਿ 31 ਸਾਲਾ ਪ੍ਰੀਤੀ ਅੰਗ੍ਰੇਜ਼ੀ ਪੜ੍ਹਾਉਂਦੀ ਸੀ ਤੇ ਉਸ ਨੇ ਸੋਮਵਾਰ ਨੂੰ ਖ਼ੁਦਕੁਸ਼ੀ ਕੀਤੀ ਸੀ। ਕਪਿਲ ਸ਼ਰਮਾ ਨੇ ਹੀ ਸਭ ਤੋਂ ਪਹਿਲਾਂ ਪ੍ਰੀਤੀ ਦੀ ਲਾਸ਼ ਪੱਖੇ ਨਾਲ ਲਟਕਦੀ ਵੇਖੀ ਸੀ ਤੇ ਇਹ ਲਾਸ਼ ਤਿੰਨ ਘੰਟਿਆਂ ਤੱਕ ਲਟਕਦੀ ਰਹੀ ਸੀ ਤੇ ਉਸ ਦੇ ਪੇਕੇ ਪਰਿਵਾਰ ਦੇ ਸਮਾਣਾ ਤੋਂ ਆਉਣ ਪਿੱਛੋਂ ਹੀ ਉਸ ਸਨੂੰ ਉਤਾਰਿਆ ਗਿਆ ਸੀ।


ਪ੍ਰੀਤੀ ਦਾ ਵਿਆਹ ਇਸੇ ਵਰ੍ਹੇ ਅਪ੍ਰੈਲ `ਚ ਕਪਿਲ ਸ਼ਰਮਾ ਨਾਲ ਹੋਇਆ ਸੀ। ਪ੍ਰੀਤੀ ਦੇ ਪਿਤਾ ਸ੍ਰੀ ਗੋਕੁਲ ਚੰਦ ਨੇ ਆਪਣੀ ਸਿ਼ਕਾਇਤ `ਚ ਦੋਸ਼ ਲਾਇਆ ਸੀ ਕਿ ਕਪਿਲ ਦਾ ਪਰਿਵਾਰ ਉਨ੍ਹਾਂ ਦੀ ਧੀ ਨੂੰ ਪਰੇਸ਼ਾਨ ਕਰ ਰਿਹਾ ਸੀ।


ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਪ੍ਰੀਤੀ ਫ਼ੇਸਬੁੱਕ ਰਾਹੀਂ ਕਪਿਲ ਦੇ ਸੰਪਰਕ `ਚ ਆਈ ਸੀ। ਉਨ੍ਹਾਂ ਦੱਸਿਆ ਕਿ ਕਪਿਲ ਨੇ ਦਾਅਵਾ ਕੀਤਾ ਸੀ ਕਿ ਉਹ ਪੰਜਾਬੀ ਗਾਇਕ ਹੈ ਤੇ ਪੰਜਾਬੀ ਫਿ਼ਲਮਾਂ ਵਿੱਚ ਕੰਮ ਕਰਦਾ ਹੈ। ਬਾਅਦ `ਚ ਪਤਾ ਲੱਗਾ ਕਿ ਉਹ ਇੱਕ ਪ੍ਰਾਈਵੇਟ ਕੰਪਨੀ `ਚ ਮੈਡੀਕਲ ਪ੍ਰਤੀਨਿਧ ਵਜੋਂ ਕੰਮ ਕਰਦਾ ਹੈ।


ਸ੍ਰੀ ਗੋਕੁਲ ਚੰਦ ਨੇ ਦੋਸ਼ ਲਾਇਆ ਕਿ ਕਪਿਲ ਪਿਛਲੇ ਤਿੰਨ ਮਹੀਨਿਆਂ ਤੋਂ ਪ੍ਰੀਤੀ ਨੂੰ ਪਰੇਸ਼ਾਨ ਕਰ ਰਿਹਾ ਸੀ ਤੇ ਉਸ ਨੇ ਐਤਵਾਰ ਨੂੰ ਉਸ ਨਾਲ ਕੁੱਟਮਾਰ ਵੀ ਕੀਤੀ ਸੀ। ਉਸ ਤੋਂ ਬਾਅਦ ਪ੍ਰੀਤੀ ਨੇ ਆਪਣੀ ਆਂਟੀ ਨੂੰ ਇਸ ਸਬੰਧੀ ਇੱਕ ਐੱਸਐੱਮਐੱਸ ਵੀ ਕੀਤਾ ਸੀ। 


ਪਿਤਾ ਦਾ ਇਹ ਦੋਸ਼ ਵੀ ਹੈ ਕਿ ਕਪਿਲ ਹੁਣ ਪ੍ਰੀਤੀ `ਤੇ ਕਾਲਜ ਦੀ ਨੌਕਰੀ ਛੱਡਣ ਲਈ ਦਬਾਅ ਬਣਾ ਰਿਹਾ ਸੀ। ਉਹ ਚਾਹੁੰਦਾ ਸੀ ਕਿ ਉਹ ਬਠਿੰਡਾ ਜਿ਼ਲ੍ਹੇ `ਚ ਆਪਣੇ ਜੱਦੀ ਕਸਬੇ ਰਾਮਪੁਰਾ ਫੂਲ ਜਾ ਕੇ ਰਹੇ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: husband of late professor preeti arrested