ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਸੈਨੀਵਾਲਾ ਪੁਲ਼ ਆਮ ਜਨਤਾ ਲਈ ਖੋਲ੍ਹਿਆ

ਹੁਸੈਨੀਵਾਲਾ ਪੁਲ਼ ਆਮ ਜਨਤਾ ਲਈ ਖੋਲ੍ਹਿਆ

ਭਾਰਤ ਦੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਰਣਨੀਤਕ ਤੌਰ `ਤੇ ਬੇਹੱਦ ਅਹਿਮ ਹੁਸੈਨੀਵਾਲਾ ਪੁਲ਼ ਆਮ ਜਨਤਾ ਲਈ ਖੋਲ੍ਹ ਦਿੱਤਾ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਸ ਪੁਲ਼ ਨੂੰ ਖ਼ੁਦ ਭਾਰਤੀ ਫ਼ੌਜਾਂ ਨੇ 1971 ਦੀ ਜੰਗ ਦੌਰਾਨ ਬੰਬਾਂ ਨਾਲ ਉਡਾ ਸੁੱਟਿਆ ਸੀ ਕਿ ਤਾਂ ਜੋ ਦੁਸ਼ਮਣ ਦੀਆਂ ਫ਼ੌਜਾਂ ਕਿਤੇ ਇਸ ਦੀ ਵਰਤੋਂ ਕਰਦਿਆਂ ਭਾਰਤ `ਚ ਦਾਖ਼ਲ ਹੋ ਕੇ ਆਲੇ-ਦੁਆਲੇ ਦੇ ਪਿੰਡਾਂ ਤੇ ਫਿ਼ਰੋਜ਼ਪੁਰ ਸ਼ਹਿਰ ਦੇ ਵਾਸੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ।


80 ਮੀਟਰ ਲੰਮੇ ਇਸ ਪੁਲ਼ ਦੀ ਮੁੜ-ਉਸਾਰੀ ‘ਸੀਮਾ ਸੜਕ ਸੰਗਠਨ` (ਬੀਆਰਓ - ਬਾਰਡਰ ਰੋਡਜ਼ ਆਰਗੇਨਾਇਜ਼ੇਸ਼ਨ) ਵੱਲੋਂ 2.3 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਗਈ ਹੈ। ਇਹ ਪੁਲ਼ ਸਤਲੁਜ ਪਾਰ ਹੁਸੈਨੀਵਾਲਾ ਸਮੇਤ 14 ਪਿੰਡਾਂ - ਘਾਟੀ ਰਾਜੂ ਕੀ, ਘਾਟੀ ਹਜ਼ਾਰਾ, ਤੇਂਦੀਵਾਲਾ, ਕਮਾਲੇਵਾਲਾ, ਘਾਟੀ ਰਹੀਮੇ ਕੀ, ਜੱਲੋਕੀ, ਚੰਡੀਵਾਲਾ, ਖੰਡਰ ਘਾਟੀ ਆਦਿ ਨੂੰ ਬਾਕੀ ਦੇਸ਼ ਨਾਲ ਜੋੜਦਾ ਹੈ। ਇਸ ਪੁਲ਼ ਦੀ ਉਸਾਰੀ ਦਾ ਕੰਮ 2015 `ਚ ਸ਼ੁਰੂ ਹੋਇਆ ਸੀ।


ਇਹ ਪੁਲ਼ ਜਿ਼ਲ੍ਹਾ ਹੈੱਡਕੁਆਰਟਰਜ਼ ਫਿ਼ਰੋਜ਼ਪੁਰ ਤੋਂ 11 ਕਿਲੋਮੀਟਰ ਦੀ ਦੂਰੀ `ਤੇ ਸਥਿਤ ਹੈ।


ਰੱਖਿਆ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹੁਸੈਨੀਵਾਲਾ ਉਨ੍ਹਾਂ ਲਈ ਇੱਕ ਇਤਿਹਾਸਕ ਤੇ ਪਵਿੱਤਰ ਸਥਾਨ ਹੈ। ਉਨ੍ਹਾਂ ਕਿਹਾ ਕਿ ਉਹ ਇਸ ਪੁਲ਼ ਦਾ ਉਦਘਾਟਨ ਕਰਦਿਆਂ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ। ਇਸ ਨਾਲ ਪੰਜਾਬ ਸੂਬੇ ਦਾ ਵਿਕਾਸ ਹੋਵੇਗਾ ਅਤੇ ਖ਼ਾਸ ਤੌਰ `ਤੇ ਫਿ਼ਰੋਜ਼ਪੁਰ ਜਿ਼ਲ੍ਹੇ ਦੇ ਵਾਸੀਆਂ ਲਈ ਇਹ ਬੇਹੱਦ ਸਹਾਈ ਸਿੱਧ ਹੋਵੇਗਾ।

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ


ਪੁਲ਼ ਦਾ ਉਦਘਾਟਨ ਕਰਨ ਤੋਂ ਬਾਅਦ ਰੱਖਿਆ ਮੰਤਰੀ ਸ਼ਹੀਦਾਂ ਦੀ ਰਾਸ਼ਟਰੀ ਯਾਦਗਾਰ ਵੀ ਵੇਖਣ ਗਏ ਅਤੇ ਉੱਥੇ ਉਨ੍ਹਾਂ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hussainiwala Bridge opened for public