ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਸਿੱਧਾ ਲਿਜਾਂਦਾ ਜਾ ਰਿਹੈ ਕੁਆਰੰਟੀਨ ਜ਼ੋਨ’

‘ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਸਿੱਧਾ ਲਿਜਾਂਦਾ ਜਾ ਰਿਹੈ ਕੁਆਰੰਟੀਨ ਜ਼ੋਨ’

ਤਸਵੀਰ: ਭਾਰਤ ਭੂਸ਼ਨ, ਹਿੰਦੁਸਤਾਨ ਟਾਈਮਜ਼ – ਪਟਿਆਲਾ

 

ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਨੇ ਉਸ ਖ਼ਬਰ ਦਾ ਜਵਾਬ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਹਜ਼ੂਰ ਸਾਹਿਬ ਤੋਂ ਪਰਤੇ ਤਿੰਨ ਸ਼ਰਧਾਲੂਆਂ ਨੂੰ ਕੁਆਰੰਟੀਨ ਜ਼ੋਨ ’ਚ ਨਹੀਂ ਲਿਜਾਂਦਾ ਗਿਆ ਹੈ।

 

 

ਇੱਕ ਖ਼ਬਰ ’ਚ ਦਾਅਵਾ ਕੀਤਾ ਗਿਆ ਸੀ ਕਿ ਹਜ਼ੂਰ ਸਾਹਿਬ ਤੋਂ ਆ ਰਹੀ ਪੀਆਰਟੀਸੀ ਦੀ ਇੱਕ ਬੱਸ ਨੇ ਕੋਟਕਪੂਰਾ, ਫ਼ਰੀਦਕੋਟ ਜਾਂਦੇ ਸਮੇਂ ਰਾਹ ’ਚ ਹੀ ਤਿੰਨ ਸ਼ਰਧਾਲੂਆਂ ਨੂੰ ਲਾਹ ਦਿੱਤਾ ਸੀ ਤੇ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਨਹੀਂ ਲਿਜਾਂਦਾ ਗਿਆ।

 

 

ਹੁਣ ਇਸ ਦੇ ਜਵਾਬ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਨੇ ਪੁਸ਼ਟੀ ਕੀਤੀ ਕਿ ਸਾਰੇ ਤਿੰਨ ਯਾਤਰੀਆਂ ਨੂੰ ਪੁਲਿਸ ਨੇ ਰਾਹ ’ਚ ਹੀ ਰੋਕ ਲਿਆ ਸੀ ਤੇ ਉਨ੍ਹਾਂ ਨੂੰ ਸਰਕਾਰੀ ਕੁਆਰੰਟੀਨ ਸੁਵਿਧਾ ਲਿਜਾਂਦਾ ਗਿਆ ਸੀ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਆਪਣੇ ਇੱਕ ਟਵੀਟ ਰਾਹੀਂ ਸਪੱਸ਼ਟ ਕੀਤਾ ਕਿ ‘ਬੱਸ ਨੇ ਜਿਹੜੇ ਨਿਰਧਾਰਤ ਸਥਾਨ ਉੱਤੇ ਉਨ੍ਹਾਂ ਯਾਤਰੀਆਂ ਨੂੰ ਲਾਹਿਆ ਸੀ, ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਉੱਥੋਂ ਹੀ ਲੈ ਲਿਆ ਸੀ।

 

 

 

ਇਹ ਵਿਅਕਤੀ ਬੱਸ ਤੋਂ ਉੱਤਰ ਕੇ ਇੱਕ ਨਿਜੀ ਵਾਹਨ ਰਾਹੀਂ ਆਪਣੇ ਘਰ (ਮੋਗਾ) ਜਾਣ ਦਾ ਜਤਨ ਕਰ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਸੀ ਤੇ ਉਨ੍ਹਾਂ ਨੂੰ ਸਰਕਾਰੀ ਕੁਆਰੰਟੀਨ ਸੁਵਿਧਾ ਲਿਜਾਂਦਾ ਗਿਆ ਸੀ।’

 

 

ਇਹ ਸਪੱਸ਼ਟੀਕਰਨ @PIBChandigarh and @ROBChandigarh ਜਿਹੇ ਅਧਿਕਾਰਤ ਟਵਿਟਰ ਹੈਂਡਲਜ਼ ਤੋਂ ਵੀ ਟਵੀਟ ਕੀਤਾ ਗਿਆ ਹੈ। [PIB]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Huzoor Sahib Returnees being sent directly to Quarantine Zone